Saturday, January 11, 2025
spot_img
spot_img
spot_img
spot_img

ਲਾਸ ਏਂਜਲਸ ਵਿਚ ਨਸਲੀ ਨਫਰਤ ਫੈਲਾਉਣ ਵਾਲਿਆਂ ਵਿਰੁੱਧ ਵੱਡੀ ਕਾਰਵਾਈ: ਵਾਈਟ ਸੁਪਰਮੇਸੀ ਗੈਂਗ’ ਨਾਲ ਸਬੰਧਤ 68 ਸ਼ੱਕੀ ਗ੍ਰਿਫਤਾਰ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਅਕਤੂਬਰ 5, 2024:

ਘਰੇਲੂ ਅੱਤਵਾਦ ਸਬੰਧੀ ਜਾਂਚ ਤਹਿਤ ਕੈਲੀਫੋਰਨੀਆ ਦੇ ਲਾਸ ਏਂਜਲਸ ਖੇਤਰ ਵਿਚ ਇਕ ਵੱਡੀ ਕਾਰਵਾਈ ਕਰਦਿਆਂ ‘ਵਾਈਟ ਸੁਪਰਮੇਸੀ ਗੈਂਗ’ ਨਾਲ ਸਬੰਧਤ 68 ਸ਼ੱਕੀ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਪ੍ਰਗਟਾਵਾ ਸੰਘੀ ਵਕੀਲਾਂ ਨੇ ਕੀਤਾ ਹੈ।

ਅਧਿਕਾਰੀਆਂ ਅਨੁਸਾਰ ਪੈਕਰਵੁੱਡਜ ਗਿਰੋਹ ਦੇ ਮੈਂਬਰਾਂ ਤੇ ਉਨਾਂ ਦੇ ਜੋਟੀਦਾਰਾਂ ਵਿਰੁੱਧ ਸੰਘੀ ਦੋਸ਼ ਆਇਦ ਕੀਤੇ ਗਏ ਹਨ ਜਿਨਾਂ ਵਿਚ ਫਿਰੌਤੀ ਮੰਗਣਾ, ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਵਿਤੀ ਧੋਖਾਧੜੀ ਦੇ ਦੋਸ਼ ਵੀ ਸ਼ਾਮਿਲ ਹਨ।

ਯੂ ਐਸ ਅਟਾਰਨੀ ਸੈਂਟਰਲ ਡਿਸਟ੍ਰਿਕਟ ਕੈਲੀਫੋਰਨੀਆ ਮਾਰਟਿਨ ਏਸਟਰਾਡਾ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਗਿਰੋਹ ਦੀ ਨਸਲੀ, ਜਾਤੀ ਤੇ ਧਾਰਮਿੱਕ ਘੱਟ ਗਿਣਤੀਆਂ ਵਿਰੁੱਧ ਹਮਲੇ ਕਰਨ ਦੀ ਯੋਜਨਾ ਸੀ।

ਇਸ ਤੋਂ ਪਹਿਲਾਂ ਕਿ ਇਹ ਲੋਕ ਆਪਣੀ ਯੋਜਨਾ ਨੂੰ ਸਿਰੇ ਚਾੜਦੇ ਇਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨਾਂ ਕਿਹਾ ਕਿ ਅਸੀਂ ਦੁਖਾਂਤ ਵਾਪਰਨ ਦੀ ਉਡੀਕ ਨਹੀਂ ਸੀ ਕਰ ਸਕਦੇ।

ਏਸਟਰਾਡਾ ਨੇ ਕਿਹਾ ਕਿ 40 ਤੋਂ ਵਧ ਪੈਕਰਵੁੱਡਜ ਸ਼ੱਕੀ ਮੈਂਬਰਾਂ ਤੇ ਉਨਾਂ ਦੇ ਜੋਟੀਦਾਰਾਂ ਨੂੰ ਬੁੱਧਵਾਰ ਗ੍ਰਿਫਤਾਰ ਕੀਤਾ ਗਿਆ ਹੈ ਤੇ ਕੁਝ ਪਹਿਲਾਂ ਹੀ ਹਿਰਾਸਤ ਵਿਚ ਸਨ।

ਉਨਾਂ ਕਿਹਾ ਕਿ ਨਿਆਂ ਵਿਭਾਗ ਦੇ ਇਤਿਹਾਸ ਵਿਚ ਨਵ-ਨਾਜ਼ੀ, ਵਾਈਟ ਸੁਪਰਮੇਸਿਸਟ ਜਾਂ ਕਿਸੇ ਅੱਤਵਾਦੀ ਸੰਗਠਨ ਵਿਰੁੱਧ ਇਹ ਇਕ ਸਭ ਤੋਂ ਵੱਡੀ ਕਾਰਵਾਈ ਹੈ। ਇਨਾਂ ਦੀ ਗ੍ਰਿਫਤਾਰੀ ਵਿਚ ਕਾਨੂੰਨ ਵਿਵਸਥਾ ਬਣਾਈ ਰਖਣ ਨਾਲ ਸਬੰਧਤ ਸੰਘੀ ਤੇ ਸਥਾਨਕ ਅਧਿਕਾਰੀਆਂ ਤੋਂ ਇਲਾਵਾ ਹੋਰ ਕਈ ਏਜੰਸੀਆਂ ਨੇ ਅਹਿਮ ਭੂਮਿਕਾ ਨਿਭਾਈ ਹੈ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ