ਅੱਜ-ਨਾਮਾ
ਯੂ ਪੀ ਭਾਜਪਾ ਵਿੱਚ ਪਈ ਉੱਠ ਗੜਬੜ,
ਯੋਗੀ ਉਲਝਿਆ ਚੱਕਰ ਵਿੱਚ ਦੱਸਦੇ ਈ।
ਸ਼ਰਧਾ ਨਾਲ ਸਨ ਪੈਰੀਂ ਜੋ ਹੱਥ ਲਾਉਂਦੇ,
ਚੱਲਵਾ ਕੇ ਯੋਗੀ ਲਈ ਟੋਟਕੇ ਹੱਸਦੇ ਈ।
ਰਾਤੀਂ-ਦਿਨੇ ਜੋ ਨਾਲ ਕਈ ਰਹਿਣ ਵਾਲੇ,
ਉਲਝਣ ਵੇਖੀ ਤਾਂ ਦੂਰ ਜਿਹਾ ਨੱਸਦੇ ਈ।
ਮਿਲਿਆ ਮੌਕਾ ਈ ਰਾਜਸੀ ਦੁਸ਼ਮਣਾਂ ਨੂੰ,
‘ਗੱਦੀ ਗਈ’ ਦਾ ਤੋੜਾ ਕਈ ਕੱਸਦੇ ਈ।
ਦਿੱਲੀ ਵਾਲਾ ਨਹੀਂ ਕੋਈ ਸੰਕੇਤ ਮਿਲਦਾ,
ਲਾਹੁਣਾ ਯੋਗੀ ਕਿ ਲੈਣਾ ਫਿਰ ਰੱਖ ਬੇਲੀ।
ਓਧਰ ਚਾਂਭਲ ਕੇ ਬੋਲੇ ਅਖਿਲੇਸ਼ ਯਾਦਵ,
ਧੜਾ ਇੱਕ ਭਾਜਪਾ ਦਾ ਹੋਣਾ ਵੱਖ ਬੇਲੀ।
ਤੀਸ ਮਾਰ ਖਾਂ
19 ਜੁਲਾਈ, 2024