ਯੈੱਸ ਪੰਜਾਬ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 17 ਜੁਲਾਈ, 2024:
ਡਾ. ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਅੱਜ ਇੱਥੇ ਜਾਣਾਕਾਰੀ ਦਿੰਦੇ ਹੋਏ ਦੱਸਿਆ ਕਿ ਮੋਹਾਲੀ ਪੁਲਿਸ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ਼ ਚਲਾਈ ਮੁਹਿੰਮ ਦੌਰਾਨ ਮਨਪ੍ਰੀਤ ਸਿੰਘ, ਕਪਤਾਨ ਪੁਲਿਸ (ਦਿਹਾਤੀ), ਐਸ.ਏ.ਐਸ ਨਗਰ ਅਤੇ ਵੈਭਵ ਚੌਧਰੀ, ਆਈ.ਪੀ.ਐਸ., ਸਹਾਇਕ ਕਪਤਾਨ ਪੁਲਿਸ (ਡੇਰਾਬਸੀ), ਐਸ.ਏ.ਐਸ. ਨਗਰ ਦੀ ਨਿਗਰਾਨੀ ਹੇਠ ਇੰਸਪੈਕਟਰ ਮਨਦੀਪ ਸਿੰਘ ਮੁੱਖ ਅਫਸਰ ਥਾਣਾ ਡੇਰਾਬਸੀ ਅਤੇ ਥਾਣੇਦਾਰ ਸਤਨਾਮ ਸਿੰਘ, ਇੰਚਾਰਜ ਚੌਕੀ ਮੁਬਾਰਿਕਪੁਰ ਦੀ ਟੀਮ ਵੱਲੋ ਮੁਖਬਰੀ ਦੇ ਆਧਾਰ ’ਤੇ ਥਾਣਾ ਡੇਰਾਬੱਸੀ ਦੇ ਏਰੀਆ ਵਿੱਚੋਂ ਦੋ ਵਿਅਕਤੀਆ ਨੂੰ ਵੱਖ-ਵੱਖ ਮੁਕੱਦਮਿਆਂ ਵਿੱਚ ਗ੍ਰਿਫਤਾਰ ਕਰਕੇ ਨਜਾਇਜ਼ ਅਸਲਾ ਬਰਾਮਦ ਕਰਨ ਵਿੱਚ ਅਹਿਮ ਸਫ਼ਲਤਾ ਹਾਸਲ ਕੀਤੀ ਹੈ।
ਡਾ. ਗਰਗ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਕੱਦਮਾ ਨੰਬਰ: 227 ਮਿਤੀ 12.07.2024 ਅ/ਧ 25-54-59 ਅਸਲਾ ਐਕਟ, ਥਾਣਾ ਡੇਰਾਬਸੀ, ਐਸ.ਏ.ਐਸ ਨਗਰ ਵਿੱਚ ਦੋਸ਼ੀ ਸੋਨੂੰ ਕੁਮਾਰ ਪੁੱਤਰ ਧਰਮਿੰਦਰ ਰਾਏ ਵਾਸੀ ਤ੍ਰਿਵੇਦੀ ਕੈਂਪ, ਮੁਬਾਰਿਕਪੁਰ, ਥਾਣਾ ਡੇਰਾਬੱਸੀ, ਐਸ.ਏ.ਐਸ. ਨਗਰ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ’ਚੋਂ ਇੱਕ ਨਜਾਇਜ਼ ਦੇਸੀ 32 ਬੋਰ ਪਿਸਟਲ ਬ੍ਰਾਮਦ ਕੀਤਾ ਗਿਆ ਸੀ, ਜਿਸ ਨੂੰ ਅਦਾਲਤ ਵਿਖੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤੇ ਪੁਲਿਸ ਰਿਮਾਂਡ ਦੌਰਾਨ ਦੋਸ਼ੀ ਸੋਨੂੰ ਕੁਮਾਰ ਦੀ ਨਿਸ਼ਾਨਦੇਹੀ ’ਤੇ 03 ਦੇਸੀ ਕੱਟੇ 315 ਬੋਰ (7.65 ਐਮ.ਐਮ) ਸਮੇਤ 02 ਜਿੰਦਾ ਰੋਂਦ ਅਤੇ ਇਕ ਦੋਨਾਲੀ ਬ੍ਰਾਮਦ ਕੀਤੇ ਗਏ ਹਨ।
ਦੋਸ਼ੀ ਸੋਨੂੰ ਕੁਮਾਰ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਅਲੀਗੜ੍ਹ, ਉੱਤਰ ਪ੍ਰਦੇਸ਼ ਤੋਂ ਸਸਤੇ ਭਾਅ ’ਤੇ ਹਥਿਆਰ ਖਰੀਦ ਕੇ ਮਹਿੰਗੇ ਭਾਅ ਪੰਜਾਬ ਤੇ ਹਰਿਆਣਾ ਦੇ ਏਰੀਆ ਵਿਚ ਆ ਕੇ ਵੇਚਦਾ ਹੈ।
ਉਸ ਨੇ ਤਫ਼ਤੀਸ਼ ਦੌਰਾਨ ਇਹ ਵੀ ਖੁਲਾਸਾ ਕੀਤਾ ਕਿ ਉਸ ਨੇ ਹਲਦਵਾਨੀ, ਨੈਨੀਤਾਲ ਉਤਰਾਖੰਡ ਵਿਖੇ ਇਕ ਸੁਨਿਆਰੇ ਨੂੰ ਵਾਟਸਅੱਪ ਕਾਲ ਕਰਕੇ ਲੌਰੈਂਸ ਬਿਸ਼ਨੋਈ ਦੇ ਨਾਮ ’ਤੇ ਫਿਰੌਤੀ ਦੀ ਮੰਗ ਵੀ ਕੀਤੀ ਸੀ, ਜੋ ਥਾਣਾ ਹਲਦਵਾਨੀ (ਉਤਰਾਖੰਡ) ਵਿਖੇ ਤਾਲਮੇਲ ਕਰਨ ਤੋ ਪਤਾ ਲੱਗਾ ਕਿ ਸੋਨੂੰ ਕੁਮਾਰ ਵੱਲੋਂ ਫਿਰੌਤੀ ਮੰਗਣ ਸਬੰਧੀ ਨੈਨੀਤਾਲ ਵਿਖੇ ਮੁਕੱਦਮਾ ਨੰਬਰ 252, ਮਿਤੀ 04.07.2024 ਅ/ਧ 308(2), 351(2), 351(3) ਬੀ.ਐਨ.ਐਸ., ਥਾਣਾ ਹਲਦਵਾਨੀ, ਜ਼ਿਲ੍ਹਾ ਨੈਨੀਤਾਲ (ਉਤਰਾਖੰਡ) ਦਰਜ ਹੈ। ਮੁਕੱਦਮੇ ਦੀ ਡੂੰਘਾਈ ਨਾਲ ਤਫ਼ਤੀਸ਼ ਜਾਰੀ ਹੈ ਅਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
ਡਾ. ਗਰਗ ਨੇ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਇੱਕ ਵੱਖਰੇ ਮੁਕੱਦਮੇ, ਨੰਬਰ: 231 ਮਿਤੀ 16.07.2024 ਅ/ਧ 25-54-59 ਅਸਲਾ ਐਕਟ, ਥਾਣਾ ਡੇਰਾਬੱਸੀ, ਐਸ.ਏ.ਐਸ ਨਗਰ ਵਿੱਚ ਵਰੁਣ ਪਾਠਕ ਪੁੱਤਰ ਓਮ ਪ੍ਰਕਾਸ਼ ਵਾਸੀ ਮਕਾਨ ਨੰਬਰ: 03, ਗਲੀ ਨੰਬਰ: 02, ਨੇੜੇ ਦੇਵ ਸਮਾਜ ਕਾਲਜ, ਫਿਰੋਜ਼ਪੁਰ, ਜ਼ਿਲ੍ਹਾ ਫਿਰੋਜ਼ਪੁਰ ਨੂੰ ਗ੍ਰਿਫ਼ਤਾਰ ਕਰਕੇ 02 ਨਜਾਇਜ਼ ਦੇਸੀ ਕੱਟੇ ਬ੍ਰਾਮਦ ਕੀਤੇ ਗਏ ਹਨ। ਮੁਕੱਦਮੇ ਦੀ ਡੂੰਘਾਈ ਨਾਲ ਤਫ਼ਤੀਸ਼ ਜਾਰੀ ਹੈ ਅਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
ਮੁੱਕਦਮਾ ਨੰਬਰ: 227 ਮਿਤੀ 12.07.2024 ਅ/ਧ 25-54-59 ਅਸਲਾ ਐਕਟ, ਥਾਣਾ ਡੇਰਾਬਸੀ, ਐਸ.ਏ.ਐਸ ਨਗਰ ।
ਗ੍ਰਿਫਤਾਰ ਦੋਸ਼ੀ : ਸੋਨੂੰ ਕੁਮਾਰ ਪੁੱਤਰ ਧਰਮਿੰਦਰ ਰਾਏ ਵਾਸੀ ਪਿੰਡ ਤ੍ਰਿਵੇਦੀ ਕੈਂਪ, ਮੁਬਾਰਿਕਪੁਰ, ਥਾਣਾ ਡੇਰਾਬਸੀ, ਐਸ.ਏ.ਐਸ. ਨਗਰ ਬ੍ਰਾਮਦਗੀ : 1. ਇੱਕ ਨਜਾਇਜ਼ ਦੇਸੀ 32 ਬੋਰ ਪਿਸਟਲ 2. 03 ਦੇਸੀ ਕੱਟੇ 315 ਬੋਰ (7.65 ਐਮ.ਐਮ) ਸਮੇਤ 02 ਜਿੰਦਾ ਰੌਂਦ 3. ਇਕ ਦੋਨਾਲੀ ਮੁੱਕਦਮਾ ਨੰਬਰ: 231 ਮਿਤੀ 16.07.2024 ਅ/ਧ 25-54-59 ਅਸਲਾ ਐਕਟ, ਥਾਣਾ ਡੇਰਾਬਸੀ, ਐਸ.ਏ.ਐਸ ਨਗਰ। ਗ੍ਰਿਫਤਾਰ ਦੋਸ਼ੀ : ਵਰੁਣ ਪਾਠਕ ਪੁੱਤਰ ਓਮ ਪ੍ਰਕਾਸ਼ ਵਾਸੀ ਮਕਾਨ ਨੰਬਰ: 03, ਗਲੀ ਨੰਬਰ: 02, ਨੇੜੇ ਦੇਵ ਸਮਾਜ ਕਾਲਜ, ਫਿਰੋਜ਼ਪੁਰ, ਜ਼ਿਲ੍ਹਾ ਫਿਰੋਜ਼ਪੁਰ ਬ੍ਰਾਮਦਗੀ : 02 ਨਜਾਇਜ਼ ਦੇਸੀ ਕੱਟੇ