Sunday, October 6, 2024
spot_img
spot_img
spot_img
spot_img
spot_img

ਮੈ ਡੈਮੋਕਰੈਟਿਕ ਪਾਰਟੀ ਦੁਆਰਾ ਨਾਮਜ਼ਦ ਹਾਂ, ਕੁਝ ਲੋਕ ਮੈਨੂੰ ਮੁਕਾਬਲੇ ਵਿਚੋਂ ਹਟਾ ਦੇਣਾ ਚਹੁੰਦੇ ਹਨ, ਅਜਿਹਾ ਕਦੀ ਨਹੀਂ ਹੋਵੇਗਾ-ਬਾਈਡਨ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਜੁਲਾਈ 7, 2024:

ਰਾਸ਼ਟਰਪਤੀ ਜੋ ਬਾਈਡਨ ਨੇ ਇਕ ਚੋਣ ਰੈਲੀ ਦੌਰਾਨ ਕਿਹਾ ਕਿ ਉਨਾਂ ਦੇ  ਕੁਝ ਸਾਥੀ ਡੈਮੋਕਰੈਟਸ 2024 ਦੀਆਂ ਚੋਣਾਂ ਵਿਚੋਂ ਉਸ ਨੂੰ ਬਾਹਰ ਕਰ ਦੇਣਾ ਚਹੁੰਦੇ ਹਨ ਪਰੰਤੂ ਅਜਿਹਾ ਨਹੀਂ ਹੋਵੇਗਾ , ਮੈ ਡਟਿਆ ਰਹਾਂਗਾ।

ਮੈਡੀਸਨ, ਵਿਸਕਾਨਸਿਨ ਵਿਚ ਇਕ ਮਿਡਲ ਸਕੂਲ ਜਿਮਨੇਜੀਅਮ ਵਿਚ  ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਬਾਈਡਨ ਨੇ ਕਿਹਾ ਕਿ ” ਮੈ ਡੈਮੋਕਰੈਟਿਕ ਪਾਰਟੀ ਦੁਆਰਾ ਨਾਮਜ਼ਦ ਹਾਂ ਤੇ ਪੂਰੇ ਅਮਰੀਕਾ ਵਿਚੋਂ ਮੈਨੂੰ ਤੁਹਾਡੇ ਵਾਂਗ ਲੱਖਾਂ-ਕਰੋੜਾਂ ਡੈਮੋਕਰੈਟਸ ਨੇ ਵੋਟਾਂ ਪਾ ਕੇ ਨਾਮਜ਼ਦ ਕੀਤਾ ਹੈ।

” ਉਨਾਂ ਕਿਹਾ ” ਹੋਰ ਕਿਸੇ ਨੇ ਨਹੀਂ ਤੁਸੀਂ ਮੈਨੂੰ ਆਪਣੇ ਉਮੀਦਵਾਰ ਵਜੋਂ ਵੋਟਾਂ ਪਾਈਆਂ ਹਨ। ਇਸ ਦੇ ਬਾਵਜੂਦ ਕੁਝ ਲੋਕ ਇਸ ਹਕੀਕਤ ਨੂੰ ਸਮਝ ਨਹੀਂ ਰਹੇ। ਉਹ ਮੈਨੂੰ ਚੋਣ ਮੈਦਾਨ ਵਿਚੋਂ ਬਾਹਰ ਕੱਢ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।’

‘ ਉਨਾਂ ਕਿਹਾ ਮੈ ਸਪੱਸ਼ਟ ਤੌਰ ‘ਤੇ ਆਪਣਾ ਪੱਖ ਰਖਣ ਜਾ ਰਿਹਾ ਹਾਂ ਤੇ ਉਹ ਇਹ ਹੈ ਕਿ ਮੈ ਮੁਕਾਬਲੇ ਵਿਚੋਂ ਨਹੀਂ ਹਟਾਂਗਾ ਤੇ ਮੈ ਡੋਨਲਡ ਟਰੰਪ ਨੂੰ ਹਰਾਵਾਂਗਾ।

” ਰੈਲੀ ਵਿਚ ਵਿਸਕਾਨਸਿਨ ਦੇ ਡੈਮੋਕਰੈਟਿਕ ਗਵਰਨਰ ਟੋਨੀ ਐਵਰਜ ਨੇ ਬਾਈਡਨ ਦੀ ਜਾਣ ਪਛਾਣ ਕਰਵਾਈ। ਬਾਈਡਨ ਨੇ ਕਿਹਾ ” ਕੁਝ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਬਾਈਡਨ ਕੀ ਕਰਨ ਜਾ ਰਿਹਾ ਹੈ? ਕੀ ਉਹ ਮੁਕਾਬਲੇ ਵਿਚ ਬਣਿਆ ਰਹੇਗਾ? ਕੀ ਉਹ ਮਕਾਬਲੇ ਵਿਚੋਂ ਹਟ ਰਿਹਾ ਹੈ? ਇਸ ਦੇ ਜਵਾਬ ਵਿਚ ਮੇਰਾ ਉਤਰ ਇਹ ਹੈ ਕਿ ਮੈ ਚੋਣ ਲੜਨ ਜਾ ਰਿਹਾ ਹਾਂ ਤੇ ਚੋਣ ਜਿਤਾਂਗਾ।

ਰੈਲੀ ਤੋਂ ਬਾਅਦ ਵਸ਼ਿੰਗਟਨ ਜਾਣ ਲਈ ਏਅਰ ਫੋਰਸ ਦੇ ਜਹਾਜ਼ ਵਿਚ ਸਵਾਰ ਹੋਣ ਤੋਂ ਪਹਿਲਾਂ ਇਕ ਪੱਤਰਕਾਰ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿਚ ਬਾਈਡਨ ਨੇ ਚੋਣ ਮੁਕਾਬਲੇ ਵਿਚੋਂ ਹਟਣ ਦੀ ਸੰਭਾਵਨਾ ਨੂੰ ਮੁਕੰਮਲ ਤੌਰ ‘ਤੇ ਰੱਦ ਕਰ ਦਿੱਤਾ।

ਇਥੇ ਜਿਕਰਯੋਗ ਹੈ ਕਿ ਪਿਛਲੇ ਹਫਤੇ ਡੋਨਲਡ ਟਰੰਪ ਨਾਲ ਬਹਿਸ ਦੌਰਾਨ ਉਨਾਂ ਨੂੰ ਆਪਣੀ ਗੱਲ ਪੂਰੀ ਕਰਨ ਵਿੱਚ ਦਿੱਕਤ  ਆਈ ਸੀ ਤੇ ਇਕ ਸਮੇ ਉਨਾਂ ਇਹ ਕਿਹਾ ਕਿ ਮੈ ਉਸ  ਨੂੰ 2020 ਵਿਚ ਦੁਬਾਰਾ ਫਿਰ ਹਰਾਵਾਂਗਾ ਹਾਲਾਂ ਕਿ ਬਾਅਦ ਵਿਚ ਉਨਾਂ ਨੇ ਇਸ ਨੂੰ ਠੀਕ ਕਰਕੇ ਕਿਹਾ ‘ਅਸੀਂ 2024 ਵਿਚ ਦੁਬਾਰਾ ਫਿਰ ਅਜਿਹਾ ਕਰਾਂਗੇ।

‘ ਇਸ ਬਹਿਸ ਤੋਂ ਬਾਅਦ ਕੁਝ ਡੈਮੋਕਰੈਟਸ ਬਾਈਡਨ ਨੂੰ ਚੋਣ ਲੜਨ ਸਬੰਧੀ ਦੁਬਾਰਾ ਵਿਚਾਰ ਕਰਨ ਲਈ ਕਹਿ ਰਹੇ ਹਨ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ