ਅੱਜ-ਨਾਮਾ
ਮਹਾਰਾਸ਼ਟਰ ਵਿੱਚ ਚੋਣਾਂ ਦੀ ਬਾਤ ਚੱਲੀ,
ਲੀਡਰ ਲੱਗੇ ਆ ਹੋਵਣ ਸਰਗਰਮ ਬੇਲੀ।
ਬੋਲੀ ਜਿਨ੍ਹਾਂ ਦੀ ਅੱਖੜ ਸੀ ਬੜੀ ਕਹਿੰਦੇ,
ਬੋਲਣ ਲੱਗ ਪਏ ਬੋਲ ਉਹ ਨਰਮ ਬੇਲੀ।
ਸਾਲ ਪੰਜ ਤੇ ਅੰਨ੍ਹੀ ਜਿਹੀ ਪਾਈ ਬਾਹਲੀ,
ਚੋਣਾਂ ਦੀ ਬਹਿਸ ਹੈ ਖੋਲ੍ਹਦੀ ਭਰਮ ਬੇਲੀ।
ਖੁੱਲ੍ਹਦੇ ਭੇਦ, ਜਵਾਬ ਕੋਈ ਅਹੁੜਦਾ ਨਾ,
ਮੀਡੀਆ ਆਏ ਤੇ ਆਂਵਦੀ ਸ਼ਰਮ ਬੇਲੀ।
ਹਰ ਇੱਕ ਰਾਜ ਦੇ ਅੰਦਰ ਹੀ ਹੋਏ ਏਦਾਂ,
ਫਿਰ ਵੀ ਆਗੂ ਨਹੀਂ ਭਲੀ ਗੁਜ਼ਾਰਦੇ ਈ।
ਮੌਕਾ ਮਿਲੇ ਤਾਂ ਝਿਜਕ ਨਹੀਂ ਠੱਗੀਆਂ ਤੋਂ,
ਜਿੱਧਰ ਨੂੰ ਦਾਅ ਲੱਗਾ, ਚੁੰਝਾਂ ਮਾਰਦੇ ਈ।
ਤੀਸ ਮਾਰ ਖਾਂ
17 ਅਕਤੂਬਰ, 2024