Thursday, January 9, 2025
spot_img
spot_img
spot_img
spot_img

ਭਾਰਤੀ ਹੈ ਰਿਪਬਲੀਕਨ ਪਾਰਟੀ ਵੱਲੋਂ ਉੱਪ ਰਾਸ਼ਟਰਪਤੀ ਦੇ ਅਹੁੱਦੇ ਲਈ ਚੁਣੇ ਗਏ ਉਮੀਦਵਾਰ ਜੇ ਡੀ ਵੈਂਸ ਦੀ ਪਤਨੀ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਜੁਲਾਈ 17, 2024:

ਡੋਨਲਡ ਟਰੰਪ ਵੱਲੋਂ ਉੱਪ ਰਾਸ਼ਟਰਪਤੀ ਦੇ ਅਹੁੱਦੇ ਲਈ ਚੁਣੇ ਗਏ ਉਮੀਦਵਾਰ ਜੇ ਡੀ ਵੈਂਸ ਦੀ ਪਤਨੀ ਭਾਰਤੀ ਹੈ।

ਓਹੀਓ ਦੇ ਸੈਨੇਟ ਮੈਂਬਰ ਵੈਂਸ ਦੀ ਪਤਨੀ ਊਸ਼ਾ ਚਿਲੂਕੁਰੀ ਵੈਂਸ ਹੈ ਜੋ ਭਾਰਤ ਦੇ ਆਂਧਰਾ ਪ੍ਰਦੇਸ ਰਾਜ ਤੋਂ ਅਮਰੀਕਾ ਗਏ ਇਕ ਪ੍ਰਵਾਸੀ ਭਾਰਤੀ ਦੀ ਧੀ ਹੈ। ਅਮਰੀਕਾ ਵਿਚ ਪੈਦਾ ਹੋਈ ਚਿਲੂਕੁਰੀ ਸੈਨ ਡਇਏਗੋ, ਕੈਲੀਫੋਰਨੀਆ ਦੀ ਵਸਨੀਕ ਹੈ।

ਉਸ ਨੇ ਮੁੱਢਲੀ ਪੜਾਈ ਕੈਲੀਫੋਰਨੀਆ ਦੇ ਕਾਰਮਲ  ਹਾਈ ਸਕੂਲ ਤੋਂ ਕੀਤੀ ਹੈ। ਉਸ ਨੇ ਬੀ ਏ ਦੀ ਡਿਗਰੀ ਯੇਲ ਯੁਨੀਵਰਸਿਟੀ ਤੋਂ 2007 ਵਿਚ ਹਾਸਲ ਕੀਤੀ ਸੀ ਜਦ ਕਿ ਐਮਫਿਲ ਯੁਨੀਵਰਸਿਟੀ ਆਫ ਕੈਂਬਰਿਜ ਤੋਂ 2009 ਵਿਚ ਕੀਤੀ ਸੀ।

ਊਸ਼ਾ ਤੇ ਵੈਂਸ ਦੀ ਪਹਿਲੀ ਮਿਲਣੀ ਯੇਲ ਲਾਅ ਸਕੂਲ ਵਿਖੇ ਹੋਈ ਸੀ ਜਿਥੇ ਉਹ ਆਪਸ ਵਿਚ ਗੂੜੇ ਦੋਸਤ ਬਣੇ। ਉਨਾਂ ਦਾ ਵਿਆਹ 2014 ਵਿਚ ਹਿੰਦੂ ਰੀਤੀ ਰਿਵਾਜ਼ਾਂ ਅਨੁਸਾਰ ਹੋਇਆ।

ਉਨਾਂ ਦੇ 2 , 4 ਤੇ 6 ਸਾਲ ਦੇ 3 ਬੱਚੇ ਹਨ ਸਭ ਤੋਂ ਛੋਟਾ ਮਿਰਾਬਲ ਹੈ। ਉਸ ਤੋਂ ਵੱਡਾ ਵਿਵੇਕ ਤੇ ਸਭ ਤੋਂ ਵੱਡਾ ਈਵਾਨ ਹੈ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ