Friday, October 4, 2024
spot_img
spot_img
spot_img
spot_img
spot_img

ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਔਕਲੈਂਡ ਪਹੁੰਚੇ, ਵਪਾਰ ਮੰਤਰੀ ਨੇ ਕੀਤਾ ਸਵਾਗਤ

ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 7 ਅਗਸਤ, 2024

ਭਾਰਤ ਦੀ ਰਾਸ਼ਟਰਪਤੀ ਮਾਣਯੋਗ ਦਰੋਪਦੀ ਮੁਰਮੂ ਤਿੰਨ ਦਿਨਾਂ ਨਿਊਜ਼ੀਲੈਂਡ ਦੌਰੇ ਉਤੇ ਅੱਜ ਰਾਤ ਫੀਜ਼ੀ ਤੋਂ ਔਕਲੈਂਡ ਪਹੁੰਚ ਗਏ ਹਨ। ਔਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਉਨ੍ਹਾਂ ਦਾ ਸਵਾਗਤ ਨਿਊਜ਼ੀਲੈਂਡ ਦੇ ਵਪਾਰ ਮੰਤਰੀ ਸ੍ਰੀ ਟੌਡ ਮੈਕਲੇ ਨੇ ਕੀਤਾ।

ਇਸ ਦੌਰੇ ਦੌਰਾਨ ਉਹ ਔਕਲੈਂਡ ਅਤੇ ਦੇਸ਼ ਦੀ ਰਾਜਧਾਨੀ ਵਲਿੰਗਟਨ ਵਿਖੇ ਸਰਕਾਰੀ ਅਤੇ ਭਾਰਤੀ ਕਮਿਊਨਿਟੀ ਦੇ ਨਾਲ ਮੀਟੰਗਾਂ ਅਤੇ ਸਮਾਗਮਾਂ ਦੇ ਵਿਚ ਭਾਗ ਲੈਣਗੇ। ਰਾਜਧਾਨੀ ਵਲਿੰਗਟਨ ਵਿਖੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਕ੍ਰਿਸਟੋਫਰ ਲਕਸਨ, ਗਵਰਨਰ ਜਨਰਲ ਮੈਡਮ ਸਿੰਡੀ ਕਿਰੋ ਅਤੇ ਵਿਦੇਸ਼ ਮੰਤਰੀ ਸ੍ਰੀ ਵਿੰਸਟਨ ਪੀਟਰਜ਼ ਨੂੰ ਮਿਲਣਗੇ। ਉਨ੍ਹਾਂ ਦੇ ਮਾਣ ਵਿਚ ਰਾਤਰੀ ਭੋਜ ਦਾ ਆਯੋਜਨ ਹੋਵੇਗਾ। ਗਵਰਨਰ ਹਾਊਸ ਵਿਖੇ ਉਨ੍ਹਾਂ ਦਾ ਰਸਮੀ ਸਵਾਗਤ ਕੱਲ ਸਵੇਰੇ ਕੀਤਾ ਜਾਣਾ ਹੈ।

ਉਹ ਰਾਜਧਾਨੀ ਵਿਖੇ ਨਿਊਜ਼ੀਲੈਂਡ ਇੰਟਰਨੈਸ਼ਨਲ ਐਜੂਕੇਸ਼ਨ ਕਾਨਫਰੰਸ ਨੂੰ ਵੀ ਸੰਬੋਧਨ ਕਰਨਗੇ। ਸ਼ੁੱਕਰਵਾਰ ਸ਼ਾਮ ਨੂੰ ਔਕਲੈਂਡ ਸਿਟੀ ਵਿਖੇ ਉਹ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਮਿਲਣਗੇ।

ਵਲਿੰਗਟਨ ਰੇਲਵੇ ਸਟੇਸ਼ਨ ’ਤੇ ਲੱਗੇ ਹੋਏ ਮਹਾਤਮਾ ਗਾਂਧੀ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣ ਦੀ ਵੀ ਉਮੀਦ ਹੈ। ਉਹ ਰਾਜਧਾਨੀ ’ਚ ਪੁਕੇਹੂ ਨੈਸ਼ਨਲ ਵਾਰ ਮੈਮੋਰੀਅਲ ’ਤੇ ਫੁੱਲਮਾਲਾ ਭੇਟ ਕਰਨ ਦੇ ਸਮਾਰੋਹ ’ਚ ਵੀ ਹਿੱਸਾ ਲੈਣਗੇ।

ਨਿਊਜ਼ੀਲੈਂਡ ਦੌਰੇ ਤੋਂ ਬਾਅਦ ਉਹ ਫਿਰ ਤਿਮੋਰ ਲੈਸਟੇ (ਟਾਪੂ ਦੇਸ਼) ਲਈ ਰਵਾਨਾ ਹੋਣਗੇ। ਵਰਨਣਯੋਗ ਹੈ ਕਿ ਹੁਣ ਤੱਕ ਦੇ ਇਤਿਹਾਸ ਵਿਚ ਉਹ ਭਾਰਤ ਦੇ ਦੂਜੇ ਰਾਸ਼ਟਰਪਤੀ ਹਨ, ਜੋ ਇਥੇ ਆਏ ਹਨ। ਇਸ ਤੋਂ ਪਹਿਲਾਂ 2016 ਦੇ ਵਿਚ ਭਾਰਤ ਦੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਇਥੇ ਆਏ ਸਨ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ