ਅੱਜ-ਨਾਮਾ
ਬੰਗਲਾ ਦੇਸ਼ ਦੀ ਹਾਲਤ ਹੈ ਬੁਰੀ ਵਿਗੜੀ,
ਫੈਲਿਆ ਦੰਗਾ ਤਾਂ ਮਰਨ ਪਏ ਲੋਕ ਬੇਲੀ।
ਲਾਇਆ ਤਾਣ ਹੈ ਸਾਰਾ ਸਰਕਾਰ ਬੇਸ਼ੱਕ,
ਫੈਲਦੀ ਅੱਗ ਨਹੀਂ ਸਕੀ ਉਹ ਰੋਕ ਬੇਲੀ।
ਧਿਰ ਵਿਰੋਧੀ ਆ ਵੇਖਣ ਨੂੰ ਚੁੱਪ ਦਿੱਸਦੀ,
ਅੰਦਰੋਂ ਤਾਕਤ ਉਸ ਦਿੱਤੀ ਹੈ ਝੋਕ ਬੇਲੀ।
ਚਾਹੁੰਦੀ ਇਹੋ ਕਿ ਡਿੱਗੇ ਸਰਕਾਰ ਚੱਲਦੀ,
ਦਾਅਵੇ ਆਪਣੇ ਦੇਈਏ ਫਿਰ ਠੋਕ ਬੇਲੀ।
ਗਵਾਂਢੀ ਦੇਸ਼ ਦੀ ਵਿਗੜਦੀ ਜਿਵੇਂ ਹਾਲਤ,
ਅਗੇਤਾ ਸੋਚ ਲਏ ਭਾਰਤ ਸਰਕਾਰ ਬੇਲੀ।
ਗਵਾਂਢ ਦੇ ਘਰ ਜੇ ਅੱਗ ਪਈ ਮੱਚਦੀ ਤਾਂ,
ਚਿੰਗਾੜੀ ਆਵੇ ਨਾ ਬਾਰਡਰੋਂ ਪਾਰ ਬੇਲੀ।
ਤੀਸ ਮਾਰ ਖਾਂ
22 ਜੁਲਾਈ, 2024