ਅੱਜ-ਨਾਮਾ
ਬੁਲਡੋਜ਼ਰ ਮੁੱਦੇ ਦੀ ਅੱਜ ਜਾਂ ਬਾਤ ਚੱਲੀ,
ਸਿਖਰਲੀ ਕੋਰਟ ਆ ਕੌੜ ਮਨਾਈ ਬੇਲੀ।
ਲੱਗਦਾ ਦੋਸ਼ ਤਾਂ ਕੇਸ ਨਹੀਂ ਅਜੇ ਤੁਰਦਾ,
ਬੁਲਡੋਜ਼ਰ ਆਂਵਦਾ ਕਰਨ ਚੜ੍ਹਾਈ ਬੇਲੀ।
ਆਊ ਫੈਸਲਾ ਬੇਸ਼ੱਕ ਕੁਝ ਵਕਤ ਲਾ ਕੇ,
ਹੋਈ ਆ ਸ਼ੁਰੂ ਦੀ ਅਜੇ ਸੁਣਵਾਈ ਬੇਲੀ।
ਮਨਾਂ ਦੀ ਕੌੜ ਕੋਈ ਜੱਜਾਂ ਛੁਪਾਈ ਨਾਹੀਂ,
ਕਾਫੀ ਸਿਸਟਮ ਨੂੰ ਝਾੜ ਆ ਪਾਈ ਬੇਲੀ।
ਰਹਿਣ ਜੇ ਨਿਯਮ ਕਿਤਾਬਾਂ ਦੇ ਵਿੱਚ ਠੱਪੇ,
ਧੱਕਾ-ਧਮਕੀਆਂ ਲਾਗੂ ਕੋਈ ਕਰੀ ਜਾਊ।
ਜਿਹੜੀ ਜੜ੍ਹਾਂ ਵਿੱਚ ਦੇਸ਼ ਦੇ ਬੈਠ ਸਕਦੀ,
ਨਫਰਤ ਲੋਕਾਂ ਦੇ ਵਿੱਚ ਫਿਰ ਭਰੀ ਜਾਊ।
ਤੀਸ ਮਾਰ ਖਾਂ
3 ਸਤੰਬਰ, 2024