Saturday, October 5, 2024
spot_img
spot_img
spot_img
spot_img
spot_img

ਪੰਜਾਬ ਕੇਂਦਰੀ ਯੂਨੀਵਰਸਿਟੀ ਨੂੰ ਮਿਲਿਆ NIRF ਇੰਡੀਆ ਰੈਂਕਿੰਗਜ਼ 2024 ਵਿੱਚ 83ਵਾਂ ਸਥਾਨ; ਪਹਿਲੀਆਂ 100 ਯੂਨੀਵਰਸਿਟੀਆਂ ਵਿੱਚ ਸ਼ਾਮਲ

ਯੈੱਸ ਪੰਜਾਬ
12 ਅਗਸਤ, 2024

ਪੰਜਾਬ ਕੇਂਦਰੀ ਯੂਨੀਵਰਸਿਟੀ (ਸੀ.ਯੂ. ਪੰਜਾਬ) ਨੇ ਐਨ.ਆਈ.ਆਰ.ਐਫ. ਇੰਡੀਆ ਰੈਂਕਿੰਗਜ਼ 2024 ਦੀ “ਯੂਨੀਵਰਸਿਟੀ ਸ਼੍ਰੇਣੀ” ਵਿੱਚ 83ਵਾਂ ਸਥਾਨ ਪ੍ਰਾਪਤ ਕਰਕੇ ਆਪਣੀ ਰੈਂਕਿੰਗ ਵਿੱਚ 17 ਸਥਾਨਾਂ ਦਾ ਸੁਧਾਰ ਕੀਤਾ।

੍ਹ ਸੀ.ਯੂ. ਪੰਜਾਬ ਨੇ ਐਨ.ਆਈ.ਆਰ.ਐਫ. 2024 ਦੀ “ਫਾਰਮੇਸੀ ਸ਼੍ਰੇਣੀ” ਵਿੱਚ 23ਵਾਂ ਰੈਂਕ ਹਾਸਲ ਕਰਕੇ ਇੱਕ ਹੋਰ ਮੀਲ ਪੱਥਰ ਹਾਸਿਲ ਕੀਤਾ।

ਬਠਿੰਡਾ, 12 ਅਗਸਤ : ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਮੋਹਰੀ ਯੂਨੀਵਰਸਿਟੀਆਂ ਵਿੱਚੋਂ ਇੱਕ, ਪੰਜਾਬ ਕੇਂਦਰੀ ਯੂਨੀਵਰਸਿਟੀ (ਸੀ.ਯੂ. ਪੰਜਾਬ) ਨੇ ਮਾਨਯੋਗ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਦੁਆਰਾ ਦੇਸ਼ ਭਰ ਦੀਆਂ ਵਿਦਿਅਕ ਸੰਸਥਾਵਾਂ ਦੇ ਮੁਲਾਂਕਣ ਲਈ ਸੋਮਵਾਰ ਨੂੰ ਜਾਰੀ ਕੀਤੀ ਗਈ “ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ (ਐਨ.ਆਈ.ਆਰ.ਐਫ.)-ਇੰਡੀਆ ਰੈਂਕਿੰਗਜ਼ 2024′ ਦੀ ‘ਯੂਨੀਵਰਸਿਟੀ ਸ਼੍ਰੇਣੀ’ ਵਿੱਚ 83ਵਾਂ ਸਥਾਨ ਪ੍ਰਾਪਤ ਕੀਤਾ ਹੈ।

ਯੂਨੀਵਰਸਿਟੀ ਨੇ ਪਿਛਲੇ ਸਾਲ (ਐਨ.ਆਈ.ਆਰ.ਐਫ. 2023) ਦੇ 100ਵੇਂ ਰੈਂਕ ਦੇ ਮੁਕਾਬਲੇ ਇਸ ਸਾਲ ਆਪਣੇ ਰੈਂਕ ਵਿੱਚ 17 ਸਥਾਨਾਂ ਦਾ ਸੁਧਾਰ ਕੀਤਾ ਹੈ। ਇਸਦੇ ਨਾਲ ਹੀ, ਇਸ ਸਾਲ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਐਨ.ਆਈ.ਆਰ.ਐਫ. ਇੰਡੀਆ ਰੈਂਕਿੰਗਜ਼ 2024 ਦੀ “ਫਾਰਮੇਸੀ ਸ਼੍ਰੇਣੀ” ਵਿੱਚ 23ਵਾਂ ਰੈਂਕ ਪ੍ਰਾਪਤ ਕਰਕੇ ਇੱਕ ਹੋਰ ਮੀਲ ਪੱਥਰ ਹਾਸਲ ਕੀਤਾ ਹੈ।

ਇਸ ਪ੍ਰਾਪਤੀ ਸਦਕਾ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਪਿਛਲੇ ਛੇ ਸਾਲਾਂ ਵਿੱਚ ਲਗਾਤਾਰ ਛੇਵੀਂ ਵਾਰ ਐਨ.ਆਈ.ਆਰ.ਐਫ. ਇੰਡੀਆ ਰੈਂਕਿੰਗਜ਼ ਵਿੱਚ “ਭਾਰਤ ਦੀਆਂ ਚੋਟੀ ਦੀਆਂ 100 ਯੂਨੀਵਰਸਿਟੀਆਂ” ਦੀ ਸੂਚੀ ਵਿੱਚ ਸ਼ਾਮਲ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ।

ਐਨ.ਆਈ.ਆਰ.ਐਫ. ਇੰਡੀਆ ਰੈਂਕਿੰਗਜ਼ 2024 ਦੇ ਸਖ਼ਤ ਮੁਕਾਬਲੇ ਵਿੱਚ, ਸੀਯੂਪੀਬੀ ਨੇ “ਯੂਨੀਵਰਸਿਟੀ ਸ਼੍ਰੇਣੀ” ਵਿੱਚ ਐਨ.ਆਈ.ਆਰ.ਐਫ. 2023 ਵਿੱਚ ਹਾਸਲ ਕੀਤੇ 42.93 ਅੰਕਾਂ ਦੇ ਮੁਕਾਬਲੇ ਐਨ.ਆਈ.ਆਰ.ਐਫ. 2024 ਵਿੱਚ 47.11 ਅੰਕ ਪ੍ਰਾਪਤ ਕਰਕੇ ਆਪਣੇ ਸਕੋਰ ਵਿੱਚ ਮਹੱਤਵਪੂਰਨ ਵਾਧਾ ਦਰਜ ਕੀਤਾ ਹੈ।

ਇਸ ਰਿਪੋਰਟ ਵਿੱਚ ਐਨ.ਆਈ.ਆਰ.ਐਫ. ਨੇ ਸਿੱਖਿਆ ਮੰਤਰਾਲੇ ਦੁਆਰਾ ਪ੍ਰਵਾਨਿਤ ਵਿਧੀ ਦੀ ਪਾਲਣਾ ਕਰਦਿਆਂ ਸਾਰੇ ਵਿਦਿਅਕ ਅਦਾਰਿਆਂ ਦਾ ਪੰਜ-ਮਾਪਦੰਡਾਂ ਦੇ ਅਧਾਰ ਤੇ ਮੁਲਾਂਕਣ ਕੀਤਾ ਹੈ।

ਇਹਨਾਂ ਮਾਪਦੰਡਾਂ ਦੇ ਵੇਰਵੇ ਹਨ: “ਅਧਿਆਪਨ, ਸਿੱਖਿਆ ਅਤੇ ਸ੍ਰੋਤ,” “ਖੋਜ ਅਤੇ ਕਿੱਤਾਮੁਖੀ ਅਮਲ,” “ਗ੍ਰੈਜੂਏਸ਼ਨ ਨਤੀਜੇ,” “ਦੂਜਿਆਂ ਤੱਕ ਪਹੁੰਚ ਅਤੇ ਸਮਾਵੇਸ਼”, ਅਤੇ “ਧਾਰਨਾ”। ਆਪਣੇ ਪ੍ਰਦਰਸ਼ਨ ਨੂੰ ਜਾਰੀ ਰੱਖਦੇ ਹੋਏ ਸੀਯੂਪੀਬੀ ਨੇ ਐਨ.ਆਈ.ਆਰ.ਐਫ. ਇੰਡੀਆ ਰੈਂਕਿੰਗਜ਼ 2024 ਦੀ ਸਮੁੱਚੀ ਸ਼੍ਰੇਣੀ ਵਿੱਚ “ਰੈਂਕ-ਬੈਂਡ 100-150” ਵਿੱਚ ਆਪਣਾ ਸਥਾਨ ਪ੍ਰਾਪਤ ਕੀਤਾ ਹੈ।

ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੀ ਇਸ ਪ੍ਰਾਪਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਯੂਨੀਵਰਸਿਟੀ ਦੇ ਸਾਰੇ ਅਧਿਆਪਕਾਂ, ਅਧਿਕਾਰੀਆਂ, ਸਟਾਫ਼ ਮੈਂਬਰਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਇਸ ਪ੍ਰਾਪਤੀ ਵਿੱਚ ਯੋਗਦਾਨ ਪਾਉਣ ਲਈ ਵਧਾਈ ਦਿੱਤੀ।

ਉਨ੍ਹਾਂ ਨੇ ਫਾਰਮਾਸਿਊਟੀਕਲ ਸਾਇੰਸਜ਼ ਐਂਡ ਨੈਚੁਰਲ ਪ੍ਰੋਡਕਟਸ ਵਿਭਾਗ ਅਤੇ ਫਾਰਮਕੋਲੋਜੀ ਵਿਭਾਗ ਦੇ ਕਾਰਜਾਂ ਦੀ ਪ੍ਰਸੰਸਾ ਕੀਤੀ ਜਿਨ੍ਹਾਂ ਸਦਕਾ ਯੂਨੀਵਰਸਿਟੀ ਦੀ ‘ਫਾਰਮੇਸੀ ਸ਼੍ਰੇਣੀ’ ਵਿੱਚ ਲਗਾਤਾਰ ਤੀਜੀ ਵਾਰ ਚੋਟੀ ਦੀਆਂ 25 ਫਾਰਮੇਸੀ ਸੰਸਥਾਵਾਂ ਵਿੱਚੋਂ ਸਥਾਨ ਹਾਸਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਪ੍ਰੋ. ਤਿਵਾਰੀ ਨੇ ਅੱਗੇ ਆਉਣ ਵਾਲੇ ਸਾਲਾਂ ਵਿੱਚ ਐਨ.ਆਈ.ਆਰ.ਐਫ. ਇੰਡੀਆ ਰੈਂਕਿੰਗਜ਼ ਦੇ ਸਾਰੇ ਮਾਪਦੰਡਾਂ ਵਿੱਚ ਯੂਨੀਵਰਸਿਟੀ ਦੇ ਪ੍ਰਦਰਸ਼ਨ ਵਿੱਚ ਸੁਧਾਰ ਕਰਨ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਾਰਿਆਂ ਨੂੰ ਭਵਿੱਖ ਵਿੱਚ ਬਿਹਤਰ ਪ੍ਰਦਰਸ਼ਨ ਲਈ ਨਵੇਂ ਜੋਸ਼ ਨਾਲ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਨੂੰ ਚੋਟੀ ਦੀਆਂ 50 ਯੂਨੀਵਰਸਿਟੀਆਂ ਵਿੱਚ ਸ਼ਾਮਲ ਕਰਨ ਦਾ ਟੀਚਾ ਰੱਖਿਆ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ