ਯੈੱਸ ਪੰਜਾਬ
ਲਹਿਰਾਗਾਗਾ, 17 ਦਸੰਬਰ, 2024
Punjabi ਸਾਹਿਤ ਸਭਾ ਲਹਿਰਾਗਾਗਾ ਦੀ ਇਸ ਵਾਰ ਦੀ ਸਾਹਿਤਕ ਮਿਲਣੀ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤੀ ਗਈ।
ਇਹ ਸਾਹਿਤਕ ਸਭਾ Punjab ਦੇ ਪ੍ਰਸਿੱਧ ਕਵੀਸ਼ਰ ਸ਼੍ਰੀ ਨਸੀਬ ਚੰਦ ਜੀ ਦੀ ਹੋਣਹਾਰ ਸਪੁੱਤਰੀਂ ,ਸੀ੍ਮਤੀ ਨਿਰਮਲਾ ਗਰਗ ਸਾਹਿਤਕਾਰ ਦੀ ਰਹਿਨੁਮਾਈ ਹੇਠ ਕੀਤੀ ਗਈ।
ਇਸ ਸਭਾ ਵਿੱਚ ਲਹਿਰਾਗਾਗਾ ਹਲਕੇ ਦੇ ਵਿਧਾਇਕ ਤੇ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਜੀ ਦੇ ਧਰਮ ਪਤਨੀ ਸੀ੍ਮਤੀ ਸੀਮਾ ਗੋਇਲ ,ਨੈਸ਼ਨਲ ਅਵਾਰਡੀ ਸੇਵਾ ਮੁਕਤ ਅਧਿਆਪਕਾ ਤੇ ਉਘੀ ਵਿਦਵਾਨ ਮੈਡਮ ਕਾਂਤਾ ਗੋਇਲ ਮੌਜੂਦਾ ਪ੍ਰਧਾਨ ਨਗਰ ਕੌਂਸਲ ਲਹਿਰਾਗਾਗਾ,ਸੀ੍ਮਤੀ ਨਿਰਮਲਾ ਗਰਗ ਪੰਜਾਬੀ ਸਾਹਿਤਕਾਰ, ਡਾਕਟਰ ਜਗਮੇਲ ਸਿੰਘ ਭਾਠੂਆਂ ਸਾਹਿਤਕਾਰ ਅਦਾਕਾਰ ਤੇ ਕਲਾਕਾਰ, ਸ. ਅਵਤਾਰ ਸਿੰਘ ਚੋਟੀਆਂ ਮੁੱਖ ਸੰਪਾਦਕ ‘ਨਵੀਆਂ ਕਲਮਾਂ ਨਵੀਂ ਉਡਾਣ’ ਸੰਗਰੂਰ, ਸੀ੍ਮਤੀ ਅਨੀਤਾ ਅਰੋੜਾ ਪਾਤੜਾਂ,ਤਰਸੇਮ ਖਾਸ਼ਪੁਰੀ ਪੰਜਾਬੀ ਗੀਤਕਾਰ,
ਅੰਤਰਰਾਸ਼ਟਰੀ ਪੰਜਾਬੀ ਕਮੈਂਟੇਟਰ ਧਰਮਾ ਹਰਿਆਊ, ਹੈੱਡ ਮਾਸਟਰ ਸੀ ਅਰੁਣ ਗਰਗ ਬਲਾਕ ਨੋਡਲ ਅਫਸਰ ਮੂਨਕ ,ਮਾਸਟਰ ਕੁਲਦੀਪ ਸਿੰਘ ਪੰਜਾਬੀ ਕਵੀ , ਗੁਰਚਰਨ ਸਿੰਘ ਧੰਜੂ , ਪੰਜਾਬੀ ਲੈਕਚਰਾਰ ਤੇ ਇੰਚਾਰਜ ਪਿ੍ੰਸੀਪਲ ਕਿਰਨਦੀਪ ਬੰਗੇ , ਪੰਜਾਬੀ ਸਾਹਿਤਕਾਰ ਫਤਿਹ ਰੰਧਾਵਾ, ਖੁਸ਼ਪ੍ਰੀਤ ਸਿੰਘ ਹਰੀਗੜ੍ਹ ,ਮੈਡਮ ਸਰਬਜੀਤ ਰਿਤੂ ਤੇ ਮੈਡਮ ਸੁਖਵਿੰਦਰ ਕੌਰ ਪਿੰਕੀ ਸਾਮਿਲ ਹੋਏ । ਇਸ ਸਮੇਂ ਸਾਹਿਤਕਾਰਾਂ ਨੇ ਅਪਣੀਆਂ ਰਚਨਾਵਾਂ ਰਾਹੀਂ ਪੋਹ ਮਹੀਨੇ ਦੀ ਮਹੱਤਤਾ ਤੇ ਸਾਹਿਬ ਏ ਕਮਾਲ ਸੀ੍ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਸਿਜਦਾ ਕੀਤਾ।
ਸਭਾ ਵਿੱਚ ਡਾਕਟਰ ਜਗਮੇਲ ਸਿੰਘ ਭਾਠੂਆਂ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅਸਿਸਟੈਂਟ ਪ੍ਰੋਫੈਸਰ ਡਾ ਰਵਿੰਦਰ ਕੌਰ ਰਵੀ ਦੀ ਸੰਪਾਦਨਾ ਹੇਠ ਲਗਭਗ ਦਸ ਸਾਲਾਂ ਦੀ ਮਿਹਨਤ ਨਾਲ ਤਿਆਰ ਪੁਸਤਕ ‘ ਭਾਈ ਕਾਹਨ ਸਿੰਘ ਨਾਭਾ ਦੀਆਂ ਨਿੱਜੀ ਡਾਇਰੀਆਂ 1901-1938 ਈ.’ ਵੀ ਮੈਡਮ ਸੀਮਾ ਗੋਇਲ ,ਸੁਪਤਨੀ ਮੰਤਰੀ ਪੰਜਾਬ ਸਰਕਾਰ ਐਡਵੋਕੇਟ ਸ਼੍ਰੀ ਵਰਿੰਦਰ ਗੋਇਲ ਜੀ ਨੂੰ ਨੂੰ ਭੇਂਟ ਕੀਤੀ ਗਈ।
ਇਸੇ ਦੌਰਾਨ ਇਲਾਕੇ ਦੇ ਸੂਝਵਾਨ ਵਿਦਵਾਨ ਸ਼੍ਰ ਅਵਤਾਰ ਸ਼ਿੰਘ ਚੋਟੀਆਂ ਨੇ ਆਪਣੇ ਵਲੋਂ ਸੰਪਾਦਿਤ ਪੁਸਤਕ ‘ਨਵੀਆਂ ਕਲਮਾਂ ਨਵੀਂ ਉਡਾਣ’ ਡਾ. ਜਗਮੇਲ ਸਿੰਘ ਭਾਠੂਆਂ ਨੂੰ ਭੇਟ ਕੀਤੀ ।ਮੈਡਮ ਸੀਮਾ ਗੋਇਲ ਤੇ ਮੈਡਮ ਕਾਂਤਾ ਗੋਇਲ ਨੇ ਸ਼ਹੀਦੀ ਸਭਾ ਸੰਬੰਧੀ ਵਿਚਾਰ ਪੇਸ ਕਰਕੇ ਗੁਰੂ ਜੀ ਤੇ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਤੇ ਸਰਧਾ ਦੇ ਫੁੱਲ ਭੇਂਟ ਕੀਤੇ ਤੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ।