ਅੱਜ-ਨਾਮਾ
ਪਾਰਲੀਮੈਂਟ ਵਿੱਚ ਅੜਿੱਕੇ ਨੇ ਪਈ ਜਾਂਦੇ,
ਕਦੀ ਵੀ ਰੋਕ ਨਾ ਰਹੀ ਇਹ ਟੁੱਟ ਮੀਆਂ।
ਚੰਗਾ-ਮਾੜਾ ਕੋਈ ਮੁੱਦੇ ਦਾ ਵੇਖਦਾ ਨਹੀਂ,
ਬਣੇ-ਬਣਾਏ ਇਹ ਬੋਲ ਰਹੇ ਗੁੱਟ ਮੀਆਂ।
ਕੀਤੀ ਸ਼ਬਦਾਂ ਦੀ ਚੋਣ ਜਿਹੀ ਇੰਜ ਜਾਂਦੀ,
ਚਾੜ੍ਹਨੀ ਹੋਵੇ ਜਿਉਂ ਕਿਸੇ ਨੂੰ ਕੁੱਟ ਮੀਆਂ।
ਮੁੱਦੇ ਕਿਸੇ ਦੀ ਬਹਿਸ ਨਹੀਂ ਪਾਰ ਲੱਗਦੀ,
ਮਾੜੀ ਆਦਤ ਕੋਈ ਸਕੀ ਨਾ ਛੁੱਟ ਮੀਆਂ।
ਚੁੱਕ-ਚੁੱਕ ਮੂੰਹ ਪਏ ਵੇਖਦੇ ਨਿੱਤ ਲੋਕੀਂ,
ਸਾਊ ਬਹਿਸ ਦਾ ਸਮਾਂ ਕਦ ਆਊ ਮੀਆਂ।
ਵੰਨਗੀ ਪੇਸ਼ ਹੁੰਦੀ ਜਿਹੜੀ ਨਿੱਤ ਰਹਿੰਦੀ,
ਆਗੂ ਦਿੱਸ ਰਿਹਾ ਕੋਈ ਨਾ ਸਾਊ ਮੀਆਂ।
ਤੀਸ ਮਾਰ ਖਾਂ
10 ਅਗਸਤ, 2024