ਯੈੱਸ ਪੰਜਾਬ
ਜਲੰਧਰ, 28 ਨਵੰਬਰ, 2024
ਕਰਨਲ TYS Bedi, ਕਮਾਂਡਿੰਗ ਅਫਸਰ, ਨੈਸ਼ਨਲ ਕੈਡਿਟਸ ਕੋਰ, Ropar ਦੀਆਂ ਹਦਾਇਤਾਂ ਅਨੁਸਾਰ ਨਸ਼ਾ-ਮੁਕਤ Punjab cycle rally ਕੱਢੀ ਜਾ ਰਹੀ ਹੈ। Punjab Yatra ਦੀ ਇਸ ਲੜੀ ਵਿੱਚ ਅੱਜ ਮੁੱਖ ਅਫਸਰ ਰਣਜੀਤ ਸਿੰਘ ਅਤੇ ਗਰਲਜ਼ ਕੈਡੇਟ ਇੰਸਟ੍ਰਕਟਰ ਮੁਸਕਾਨ 15 ਕੈਡਿਟਾਂ ਦੇ ਨਾਲ 2 ਪੰਜਾਬ NCC ਬਟਾਲੀਅਨ ਹੈੱਡਕੁਆਰਟਰ ਵਿੱਚ ਪਹੁੰਚੇ। ਕਮਾਂਡਿੰਗ ਅਫਸਰ ਕਰਨਲ ਵਿਨੋਦ ਜੋਸ਼ੀ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।
ਕੈਡਿਟਾਂ ਨੂੰ ਬਾਕੀ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਦੱਸਦਿਆਂ ਕਰਨਲ ਜੋਸ਼ੀ ਨੇ ਉਨ੍ਹਾਂ ਦੀ ਪੰਜਾਬ ਫੇਰੀ ਦੇ ਤਜ਼ਰਬਿਆਂ ਬਾਰੇ ਪੁੱਛਿਆ। ਉਨ੍ਹਾਂ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਐਨ.ਸੀ.ਸੀ ਕੈਡਿਟ ਵੀ ਪੰਜਾਬ ਸਰਕਾਰ ਦੀ ਨਸ਼ਾ ਛੁਡਾਊ ਮੁਹਿੰਮ ਦਾ ਹਿੱਸਾ ਬਣੇ ਹਨ। ਉਨ੍ਹਾਂ ਵੱਲੋਂ ਦਿੱਤਾ ਸੰਦੇਸ਼ ਪੰਜਾਬ ਭਰ ਵਿੱਚ ਜਾਵੇਗਾ ਅਤੇ ਇਤਿਹਾਸ ਦਾ ਹਿੱਸਾ ਬਣੇਗਾ।
ਇਸ ਨਸ਼ਾ ਮੁਕਤ ਪੰਜਾਬ ਸਾਈਕਲ ਰੈਲੀ ਬਾਰੇ ਦੱਸਦਿਆਂ ਮੁੱਖ ਅਫਸਰ ਰਣਜੀਤ ਸਿੰਘ ਨੇ ਦੱਸਿਆ ਕਿ ਕੈਡਿਟਾਂ ਨੂੰ 25 ਨਵੰਬਰ ਨੂੰ ਐਨ.ਸੀ.ਸੀ ਅਕੈਡਮੀ ਰੋਪੜ ਤੋਂ ਗਰੁੱਪ ਕਮਾਂਡਰ ਬ੍ਰਿਗੇਡੀਅਰ ਰਾਹੁਲ ਕੁਮਾਰ ਗੁਪਤਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਰੈਲੀ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਵਾਤਾਵਰਨ ਨੂੰ ਸ਼ੁੱਧ ਰੱਖਣ ਅਤੇ ਸਾਹਸੀ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਨਾ ਹੈ। ਗਰਲਜ਼ ਕੈਡੇਟ ਇੰਸਟ੍ਰਕਟਰ ਮੁਸਕਾਨ ਨੇ ਦੱਸਿਆ ਕਿ 7 ਲੜਕੀਆਂ ਵੀ ਰੈਲੀ ਦਾ ਹਿੱਸਾ ਹਨ। ਰੋਪੜ ਤੋਂ ਸ਼ੁਰੂ ਹੋਈ ਇਹ ਸਾਈਕਲ ਰੈਲੀ ਪਟਿਆਲਾ, ਸੰਗਰੂਰ ਅਤੇ ਲੁਧਿਆਣਾ ਤੋਂ ਹੁੰਦੀ ਹੋਈ ਜਲੰਧਰ ਪਹੁੰਚੀ।
ਇੱਥੇ ਦੋ ਦਿਨ ਰੁਕਣ ਤੋਂ ਬਾਅਦ ਇਹ ਸ਼ਹੀਦ ਭਗਤ ਸਿੰਘ ਨਗਰ ਜਾਵੇਗੀ। ਇਸ ਰੈਲੀ ਵਿੱਚ ਭਾਰਤੀ ਫੌਜ ਦੇ 5 ਜਵਾਨ ਵੀ ਉਨ੍ਹਾਂ ਦੇ ਨਾਲ ਹਨ। ਜਾਣਕਾਰੀ ਦਿੰਦੇ ਹੋਏ ਸੂਬੇਦਾਰ ਆਰ.ਡੀ.ਸਿੰਘ ਅਤੇ ਹੌਲਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਫੌਜ ਵੱਲੋਂ ਕੈਡਿਟਾਂ ਦੀ ਸੁਰੱਖਿਆ, ਠਹਿਰਣ ਅਤੇ ਖਾਣ-ਪੀਣ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਇਸ ਉਪਰੰਤ ਸਮੂਹ ਕੈਡਿਟਸ ਅਤੇ ਸਹਾਇਕ ਸਟਾਫ਼ ਲਾਇਲਪੁਰ ਖ਼ਾਲਸਾ ਕਾਲਜ ਵਿਖੇ ਪੁੱਜਿਆ, ਜਿੱਥੇ ਪਿ੍ੰਸੀਪਲ ਡਾ: ਜਸਪਾਲ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ। ਕਾਲਜ ਵਿੱਚ ਕੈਡਿਟਾਂ ਲਈ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ।