ਅੱਜ-ਨਾਮਾ
ਤਾਜ਼ਾ ਬਿੱਟੂ ਰਵਨੀਤ ਦਾ ਬਿਆਨ ਖਰਵ੍ਹਾ,
ਕਿਸਾਨਾਂ ਉੱਤੇ ਸੀ ਲਾਏ ਇਲਜ਼ਾਮ ਬੇਲੀ।
ਆਖਿਆ ਫੰਡਿੰਗ ਵਿਦੇਸ਼ਾਂ ਤੋਂ ਹੋਈ ਜਾਂਦੀ,
ਕਹਿ`ਤੀ ਗੱਲ ਇਹ ਬਿੱਟੂ ਨੇ ਆਮ ਬੇਲੀ।
ਉਸ ਤੋਂ ਬਹੁਤ ਨਾਰਾਜ਼ ਕਿਰਸਾਨ ਲੀਡਰ,
ਕਹਿਣ ਕਰਦਾ ਉਹ ਸਾਨੂੰ ਬਦਨਾਮ ਬੇਲੀ।
ਸੰਘਰਸ਼ ਵੇਲੇ ਨਾ ਬਿੱਟੂ ਇਹ ਗੱਲ ਆਖੀ,
ਭਾਜਪਾ ਪਿੰਡ ਵਿੱਚ ਨਵਾਂ ਇਲਹਾਮ ਬੇਲੀ।
ਲਾਇਆ ਦੂਸ਼ਣ ਜੇ ਬਿੱਟੂ ਨੇ ਇੰਜ ਤਕੜਾ,
ਝੱਲਣਾ ਪੈ ਜਾਊ ਫਿਰ ਮੋੜਵਾਂ ਵਾਰ ਬੇਲੀ।
ਮੁਸ਼ਕਲ ਹੋਊ ਕੁਝ ਬਿੱਟੂ ਲਈ ਓਸ ਵੇਲੇ,
ਹੋਇਆ ਜਾਣਾ ਜਦ ਲੋਕਾਂ ਵਿਚਕਾਰ ਬੇਲੀ।
ਤੀਸ ਮਾਰ ਖਾਂ
22 ਅਗਸਤ, 2024