ਯੈੱਸ ਪੰਜਾਬ
ਚੰਡੀਗੜ੍ਹ, 18 ਅਗਸਤ, 2024:
ਪੰਜਾਬ ਦੇ ਮਾਲ ਵਿਭਾਗ ਦੇ ਅਧਿਕਾਰੀਆਂ ਵੱਲੋਂ 19 ਤੋਂ 21 ਅਗਸਤ ਤੱਕ ਐਲਾਨੀ ਗਈ ਤਿੰਨ ਰੋਜ਼ਾ ਸਮੂਹਿਕ ਛੁੱਟੀ ਰੂਪ ਹੜਤਾਲ ਵਾਪਿਸ ਲੈ ਲਈ ਗਈ ਹੈ। ਹੁਣ ਪੰਜਾਬ ਭਰ ਦੇ ਜ਼ਿਲ੍ਹਾ ਮਾਲ ਅਧਿਕਾਰੀ, ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਹੜਤਾਲ ’ਤੇ ਨਹੀਂ ਜਾਣਗੇ।
ਇਹ ਐਲਾਨ ਪੰਜਾਬ ਰੈਵੀਨਿਊ ਆਫ਼ੀਸਰਜ਼ ਐਸੋਸੀਏਸ਼ਨ ਵੱਲੋਂ ਪੰਜਾਬ ਦੇ ਮਾਲ ਮੰਤਰੀ ਸ੍ਰੀ ਬ੍ਰਹਮ ਸ਼ੰਕਰ ਜਿੰਪਾ ਨਾਲ ਮੀਟਿੰਗ ਮਗਰੋਂ ਕੀਤਾ ਗਿਆ ਹੈ। ਇਸ ਮੀਟਿਗ ਵਿੱਚ ਐਫ.ਸੀ.ਆਰ. ਸ੍ਰੀ ਕੇ.ਏ.ਪੀ.ਸਿਨ੍ਹਾ ਆਈ.ਏ.ਐੱਸ. ਵੀ ਹਾਜ਼ਰ ਸਨ।
ਸ੍ਰੀ ਜਿੰਪਾ ਨੇ ਦੱਸਆ ਕਿ ਮਾਲ ਅਧਿਕਾਰੀਆਂ ਦੀਆਂ ਕਾਫ਼ੀ ਮੰਗਾਂ ਪਹਿਲਾਂ ਹੀ ਮੰਨੀਆਂ ਜਾ ਚੁੱਕੀਆਂ ਸਨ ਪਰ ਕੁਝ ਕਾਰਨਾਂ ਕਰਕੇ ਇਸ ਸੰਬੰਧੀ ਲਿਖ਼ਤੀ ਹੁਕਮ ਜਾਰੀ ਕਰਨ ਵਿੱਚ ਦੇਰੀ ਹੋ ਗਈ ਸੀ।
ਉਹਨਾਂ ਦੱਸਿਆ ਕਿ ਐਸੋਸੀਏਸ਼ਨ ਦੇ ਨਾਲ ਗੱਲਬਾਤ ਰਾਹੀਂ ਮਸਲਾ ਸੁਲਝਾ ਲਿਆ ਗਿਆ ਹੈ ਅਤੇ ਹੁਣ ਅਧਿਕਾਰੀ ਆਮ ਵਾਂਗ ਆਪਣਾ ਕੰਮ ਕਰਨਗੇ।