ਅੱਜ-ਨਾਮਾ
ਡਰੱਗ ਫੜੀ ਗਈ ਫੇਰ ਗੁਜਰਾਤ ਦੇ ਵਿੱਚ,
ਚੋਖਾ ਕਰੋੜਾਂ ਦਾ ਕਹਿੰਦੇ ਆ ਮਾਲ ਮੀਆਂ।
ਚੋਖਾ ਦਿੱਲੀ ਤੋਂ ਗਿਆ ਜਦ ਮਾਲ ਫੜਿਆ,
ਓਦੋਂ ਸੀ ਫੜੀ ਗਈ ਪੈੜ ਜਾਂ ਚਾਲ ਮੀਆਂ।
ਦਿੱਲੀ-ਗੁਜਰਾਤ ਦੇ ਗਏ ਨੇ ਫੜੇ ਤਸਕਰ,
ਜੁੜ ਗਈ ਤਾਰ ਆ ਤਾਰਾਂ ਦੇ ਨਾਲ ਮੀਆਂ।
ਪੜਤਾਲ ਪੁੱਜੀ ਫਿਰ ਆਣ ਪੰਜਾਬ ਤੀਕਰ,
ਹੁੰਦੀ ਕਈਆਂ ਦੀ ਪਈ ਫਿਰ ਭਾਲ ਮੀਆਂ।
ਜਿਹੜੇ ਰਾਜਾਂ ਦੇ ਵਿੱਚੋਂ ਦੀ ਮਾਲ ਆਉਂਦਾ,
ਕਾਹਤੋਂ ਰੱਖੇ ਇਹ ਜਾਂਚ ਤੋਂ ਬਾਹਰ ਮੀਆਂ।
ਕਿੱਥੇ-ਕਿੱਥੇ ਸਪਲਾਈ ਲਈ ਤਾਰ ਜੁੜਦੀ,
ਹੋਣੀ ਚਾਹੀਦੀ ਸਾਜ਼ਿਸ਼ ਆ ਜ਼ਾਹਰ ਮੀਆਂ।
ਤੀਸ ਮਾਰ ਖਾਂ
15 ਅਕਤੂਬਰ, 2024