Saturday, December 21, 2024
spot_img
spot_img
spot_img

ਜਿਹੜਾ ਛੱਡ ਕੇ ਚਲਾ ਗਿਆ ਕਾਂਗਰਸ ਨੂੰ, ਹੋਇਆ ਖੱਜਲ ਤਾਂ ਪਿਆ ਹੈ ਪਰਤ ਬੇਲੀ

ਅੱਜ-ਨਾਮਾ

ਜਿਹੜਾ ਛੱਡ ਕੇ ਚਲਾ ਗਿਆ ਕਾਂਗਰਸ ਨੂੰ,
ਹੋਇਆ ਖੱਜਲ ਤਾਂ ਪਿਆ ਹੈ ਪਰਤ ਬੇਲੀ।

ਨਹੀਂ ਕੁਝ ਉਨ੍ਹਾਂ ਵੀ ਗਏ ਨੂੰ ਪੁੱਛਿਆ ਸੀ,
ਕਾਂਗਰਸ ਵੱਲੋਂ ਵੀ ਕੋਈ ਨਾ ਸ਼ਰਤ ਬੇਲੀ।

ਬੰਦਾ ਸੋਚੇ ਪਿਆ ਵਰਤ ਲਵਾਂ ਪਾਰਟੀ ਨੂੰ,
ਪਾਰਟੀ ਏਹਨੂੰ ਵੀ ਰਹੀ ਆ ਵਰਤ ਬੇਲੀ।

ਇਹਦੇ ਖਿਸਕਣ ਤੋਂ ਪਾਰਟੀ ਸਦਾ ਚੌਕਸ,
ਇਹ ਵੀ ਪਾਰਟੀ ਤੋਂ ਅੰਦਰੋਂ ਡਰਤ ਬੇਲੀ।

ਸਾਰੀ ਸਿਆਸਤ ਹੈ ਗਰਕੀ ਪੰਜਾਬ ਅੰਦਰ,
ਰਿਹਾ ਨਹੀਂ ਕਿਸੇ ਦਾ ਦੀਨ-ਈਮਾਨ ਬੇਲੀ।

ਵਿਖਾਵਾ ਕਰਨ ਨੂੰ ਕਹਿੰਦੇ ਆ ਲੋਕਤੰਤਰ,
ਸਿਰਾਂ ਵਿੱਚ ਗਿਆ ਈ ਬੈਠ ਸ਼ੈਤਾਨ ਬੇਲੀ।

ਤੀਸ ਮਾਰ ਖਾਂ
29 ਅਗਸਤ, 2024

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ