ਅੱਜ-ਨਾਮਾ
ਕੋਰਟ ਸੁਪਰੀਮ ਵਿੱਚ ਬੜੇ ਨੇ ਕੇਸ ਜਾਂਦੇ,
ਕੋਈ ਫੇਲ੍ਹ, ਕੋਈ ਹੁੰਦਾ ਫਿਰ ਪਾਸ ਬੇਲੀ।
ਖਿੜਿਆ ਕੋਈ ਹੈ ਘਰ ਦੇ ਵੱਲ ਆਉਂਦਾ,
ਪਰ ਜਾਂਦੀ ਟੁੱਟ ਹੈ ਕਿਸੇ ਦੀ ਆਸ ਬੇਲੀ।
ਮੁੱਕਦੀ ਸਬੂਤ ਦੇ ਨਾਲ ਆ ਗੱਲ ਕਹਿੰਦੇ,
ਫੈਸਲੇ ਤੀਕ ਆ ਰਹਿੰਦਾ ਧਰਵਾਸ ਬੇਲੀ।
ਆਖਦਾ ਕੋਈ ਕਿ ਫੈਸਲਾ ਠੀਕ ਆਇਆ,
ਜਿਸ ਨੂੰ ਆਂਵਦਾ ਹੁਕਮ ਉਹ ਰਾਸ ਬੇਲੀ।
ਆਪਣੀ ਇੱਛਾ ਦੇ ਨਾਲ ਹਰ ਬਾਤ ਜੁੜਦੀ,
ਕਦੋਂ ਕੋਈ ਸੋਚਦਾ ਗਲਤ ਜਾਂ ਠੀਕ ਬੇਲੀ।
ਵਿਵਾਦਾਂ ਵਿੱਚ ਹਰ ਕੇਸ ਹੀ ਉਲਝ ਜਾਂਦਾ,
ਸਮਾਂ ਜਿਹਾ ਰਿਹਾ ਬੱਸ ਦੇਸ਼ ਧਰੀਕ ਬੇਲੀ।
ਤੀਸ ਮਾਰ ਖਾਂ
27 ਨਵੰਬਰ, 2024
ਇਹ ਵੀ ਪੜ੍ਹੋ: ਆਗੂ ਸੱਦ ਲਏ ਸੁਣੇ ਆ ਸਿੰਘ ਸਾਹਿਬਾਂ, ਹੋਊ ਕਈਆਂ ਨੂੰ ਚਿੰਤਾ ਗਈ ਲੱਗ ਭਾਈ