ਅੱਜ-ਨਾਮਾ
ਆਸਾ ਰਾਮ ਦਾ ਹੋਇਆ ਕੁਝ ਸਾਹ ਸੌਖਾ,
ਉਹਨੂੰ ਜਦ ਜੇਲ੍ਹ ਤੋਂ ਮਿਲੀ ਪੈਰੋਲ ਬੇਲੀ।
ਮੋਦੀ ਆਉਣ ਦੀ ਰੱਖੀ ਸੀ ਝਾਕ ਉਸ ਨੇ,
ਮੋਦੀ ਸਰਕਾਰ ਫਿਰ ਛੱਡਿਆ ਰੋਲ ਬੇਲੀ।
ਹੋਈ ਸੀ ਜਦੋਂ ਅਦਾਲਤ ਤੋਂ ਸਜ਼ਾ ਉਹਨੂੰ,
ਕਹਿੰਦੇ ਪਏ ਲੋਕ ਸੀ ਬੋਲ-ਕੁਬੋਲ ਬੇਲੀ।
ਮਾੜੀ ਕਿਸਮਤ ਕਿ ਰਾਮ ਰਹੀਮ ਵਰਗੀ,
ਸਿੱਧੀ ਹਮਾਇਤ ਨਾ ਓਸ ਦੇ ਕੋਲ ਬੇਲੀ।
ਮਾਣਦਾ ਮੌਜ ਪਿਆ ਰਾਮ ਰਹੀਮ ਜਿਹੜੀ,
ਕਰ ਰਹੀ ਮਦਦ ਹੈ ਰਾਜ ਸਰਕਾਰ ਬੇਲੀ।
ਤਦੇ ਰਹਿੰਦਾ ਨਹੀਂ ਲੰਮਾ ਹੈ ਜੇਲ੍ਹ ਅੰਦਰ,
ਸਹੂਲਤ ਮਿਲੇ ਉਹਨੂੰ ਵਾਰ-ਵਾਰ ਬੇਲੀ।
ਤੀਸ ਮਾਰ ਖਾਂ
14 ਅਗਸਤ, 2024