ਅੱਜ-ਨਾਮਾ
ਆਉਂਦੀ ਹੱਦਾਂ ਤੋਂ ਕਦੇ ਇਹ ਖਬਰ ਕੋਈ,
ਟੋਲਾ ਆਇਆ ਕੋਈ ਨਵਾਂ ਈ ਟੱਪ ਬੇਲੀ।
ਸੂਚਨਾ ਮਿਲੀ ਤੋਂ ਹੋਣ ਫਿਰ ਭਾਲ ਲੱਗਦੀ,
ਲੱਭ ਲਊ ਕੌਣ ਤਦ ਲੰਘਿਆ ਸੱਪ ਬੇਲੀ।
ਆਉਂਦੀ ਖਬਰ ਆ ਪਿੱਛੋਂ ਹੈਰਾਨ ਕਰਦੀ,
ਐਵੈਂ ਛੱਡ ਗਿਆ ਜਾਂਦਾ ਕੋਈ ਗੱਪ ਬੇਲੀ।
ਰੋਕਤੀ ਜਾਂਦੀ ਬੱਸ ਸਾਰੀ ਫਿਰ ਕਾਰਵਾਈ,
ਮਾਮਲਾ ਦਿੱਤਾ ਇਹ ਜਾਂਦਾ ਈ ਠੱਪ ਬੇਲੀ।
ਲੰਘਦਾ ਸਾਲ ਨਹੀਂ ਅੱਧਾ ਤਾਂ ਫੇਰ ਓਧਰ,
ਸੁਣਨੀ ਪੈ ਜਾਏ ਉਹ ਫੇਰ ਦੁਹਾਈ ਬੇਲੀ।
ਟੋਲੀ ਆਈ ਹੈ ਕੋਈ ਫਿਰ ਟੱਪ ਗਈ ਜੀ,
ਹੱਥੀਂ ਫੋਰਸਾਂ ਦੇ ਫਿਰ ਨਹੀਂ ਆਈ ਬੇਲੀ।
ਤੀਸ ਮਾਰ ਖਾਂ
7 ਅਗਸਤ, 2024