Tuesday, January 7, 2025
spot_img
spot_img
spot_img
spot_img

ਅਜੀਤ ਪਵਾਰ ਨੇ ਚੋਣਾਂ ਵਿੱਚ ਚੁੱਪ ਤੋੜੀ, ਕਰ ਗਿਆ ਭਾਜਪਾ`ਤੇ ਗੁੱਝਾ ਵਾਰ ਬੇਲੀ

ਅੱਜ-ਨਾਮਾ

ਅਜੀਤ ਪਵਾਰ ਨੇ ਚੋਣਾਂ ਵਿੱਚ ਚੁੱਪ ਤੋੜੀ,
ਕਰ ਗਿਆ ਭਾਜਪਾ`ਤੇ ਗੁੱਝਾ ਵਾਰ ਬੇਲੀ।

ਕਹਿੰਦਾ ਇਹ ਵੀ ਤਾਂ ਫੈਸਲੇ ਸੇਠ ਕਰਦੇ,
ਬਣਨੀ ਕੀਹਦੀ ਹੈ ਕਿੱਥੇ ਸਰਕਾਰ ਬੇਲੀ।

ਅਸੈਂਬਲੀ ਚੋਣ ਜਦ ਪਈ ਹੈ ਸਿਰੇ ਲੱਗੀ,
ਠਿੱਬੀ ਕਈਆਂ ਨੂੰ ਗਿਆ ਈ ਮਾਰ ਬੇਲੀ।

ਗੁੱਝਾ ਇਹ ਵੀ ਸੁਨੇਹਾ ਜਿਹਾ ਭੇਜ ਦਿੱਤਾ,
ਇਕੱਠੇ ਹੋਣ ਲਈ ਤਿਆਰ ਪਵਾਰ ਬੇਲੀ।

ਮੁਸ਼ਕਲ ਹੁੰਦੀ ਸਵਾਰੀ ਦੋ ਕਿਸ਼ਤੀਆਂ ਦੀ,
ਅਜੀਤ ਪਵਾਰ ਉਹ ਕੰਮ ਹੈ ਕਰ ਸਕਦਾ।

ਦੋਵੇਂ ਪਾਸਿਉਂ ਜਿੱਧਰ ਕੁਝ ਲਾਭ ਲੱਗਦਾ,
ਚੋਗਾ ਓਧਰ ਦਾ ਪਾਇਆ ਹੈ ਚਰ ਸਕਦਾ।

ਤੀਸ ਮਾਰ ਖਾਂ
14 ਨਵੰਬਰ, 2024


ਇਹ ਵੀ ਪੜ੍ਹੋ: ਚੜ੍ਹਿਆ ਲੋਕਾਂ ਦੇ ਸਿਰਾਂ ਨੂੰ ਗੰਨ ਕਲਚਰ, ਜਿੱਥੇ ਦਿਲ ਕੀਤਾ, ਕਰਦੇ ਫਾਇਰ ਮੀਆਂ


ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ