ਅੱਜ-ਨਾਮਾ
ਅਕਾਲੀ ਲੀਡਰਾਂ ਦੀ ਹੋਈ ਬੜੀ ਦੁਰਗਤ,
ਉੱਠਿਆ ਸਿਰ ਨਾ ਸ਼ਰਮ ਦੇ ਨਾਲ ਭਾਈ।
ਦੁਨੀਆ ਸਾਰੀ ਦੇ ਮੂਹਰੇ ਆ ਹੋਈ ਜਿੰਨੀ,
ਆਇਆ ਕਦੇ ਨਹੀਂ ਹੋਊ ਖਿਆਲ ਭਾਈ।
ਧਾਰਮਿਕ ਸਜ਼ਾ ਬੇਸ਼ੱਕ ਕੋਈ ਘੱਟ ਆਖੇ,
ਵੇਖਿਆ ਲੋਕਾਂ ਨੇ ਕਿੱਦਾਂ ਦਾ ਹਾਲ ਭਾਈ।
ਲੱਗੀ ਪਈ ਤਾਲ਼ੂ ਦੇ ਨਾਲ ਸੀ ਜੀਭ ਓਥੇ,
ਲੱਗੇ ਕੁਝ ਵਰ੍ਹਨ ਸੀ ਜਦੋਂ ਸਵਾਲ ਭਾਈ।
ਫਸੇ ਕਈ ਆਪ ਜੋ ਉਨ੍ਹਾਂ ਦਾ ਕੀ ਕਹਿਣਾ,
ਬਾਦਲ ਵੱਡਾ ਵੀ ਪਾਸੇ ਨਹੀਂ ਰਿਹਾ ਭਾਈ।
ਕੱਲ੍ਹ ਦੇ ਯਾਰ ਵੀ ਫਰਕ ਨੇ ਪਾਉਣ ਲੱਗੇ,
ਮੂੰਹਾਂ ਤੋਂ ਜਾਂਦਾ ਨਾ ਕੱਖ ਵੀ ਕਿਹਾ ਭਾਈ।
ਤੀਸ ਮਾਰ ਖਾਂ
3 ਦਸੰਬਰ, 2024
ਇਹ ਵੀ ਪੜ੍ਹੋ: ਸੀਰੀਆ ਵਿੱਚ ਬਗਾਵਤ ਆ ਨਵੀਂ ਭੜਕੀ, ਪਿਆ ਈ ਫਿਕਰ ਦੇ ਵਿੱਚ ਸੰਸਾਰ ਮੀਆਂ