ਯੈੱਸ ਪੰਜਾਬ
10 ਅਗਸਤ, 2024
ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਅਹੁਦੇਦਾਰਾ ਦੀ ਇੱਕ ਅਹਿਮ ਮੀਟਿੰਗ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿਚ ਸ੍ਰੋਮਣੀ ਕਮੇਟੀ ਦੀਆ ਚੋਣਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆ ਜਥੇਦਾਰ ਬਾਜਵਾ ਨੇ ਆਖਿਆ ਕਿ 13 ਸਾਲ ਪਹਿਲਾ 2011 ਵਿੱਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆ ਚੋਣਾ ਹੋਈਆ ਸਨ ਅਤੇ ਉਸ ਤੋ ਬਾਅਦ ਇਹ ਚੋਣਾ 2016 ਵਿੱਚ ਹੋਣੀਆ ਸਨ ਪਰ ਮੋਜੂਦਾ ਕਾਬਜ਼ ਧਿਰ ਬਾਦਲ ਪਰਿਵਾਰ ਨੇ ਕੇਦਰ ਦੀ ਭਾਜਪਾ ਸਰਕਾਰ ਨਾਲ ਮਿਲ ਕੇ ਪਿਛਲੇ 8 ਸਾਲਾ ਤੋ ਚੋਣਾ ਨਹੀ ਹੋਣ ਦਿੱਤੀਆ।
ਹੁਣ ਜਦੋ ਸਿੱਖ ਗੁਰਦੁਆਰਾ ਕਮਿਸ਼ਨ ਵਲੋ 21 ਅਕਤੂਬਰ 2023 ਤੋ ਵੋਟਾ ਬਣਾਉਣ ਦੀ ਪ੍ਰਕਿਰਿਆ ਸੁਰੂ ਕੀਤੀ ਹੈ ।ਜੋ 16 ਸਤੰਬਰ 2024 ਤੱਕ ਬਣਾਈਆ ਜਾ ਸਕਦੀਆ ਹਨ ।ਜਿਸ ਨਾਲ ਚੋਣਾ ਹੋਣ ਦੀ ਇੱਕ ਆਸ ਬੱਝੀ ਹੈ।
ਕੇਦਰ ਸਰਕਾਰ ਨੁੰ ਬਿਨ੍ਹਾ ਕਿਸੇ ਦੇਰੀ ਤੋ ਚੋਣ ਕਰਵਾਉਣੀ ਚਾਹੀਦੀ ਹੈ। ਜਥੇਦਾਰ ਬਾਜਵਾ ਨੇ ਅੱਗੇ ਆਖਿਆ ਕਿ ਸ੍ਰੋਮਣੀ ਕਮੇਟੀ ਦੀਆ ਚੋਣਾ ਦੇ ਸਬੰਧ ਵਿੱਚ ਅਸੀ ਪਹਿਲਾ ਵੀ ਪੰਜਾਬ ਦੇ ਬਹੁਤ ਸਾਰੇ ਜਿਲਿ੍ਹਆ ਵਿੱਚ ਚੰਗੇ ਕਿਰਦਾਰ ਵਾਲੇ ਉਮੀਦਵਾਰਾ ਲਈ ਸਾਰੀਆ ਪੰਥਕ ਧਿਰਾ ਨੁੰ ਇੱਕ ਜਗ੍ਹਾ ਇਕੱਠੇ ਹੋਣ ਦਾ ਹੋਕਾ ਦੇ ਕੇ ਮੀਟਿੰਗਾ ਕਰ ਚੁੱਕੇ ਹਾਂ।
ਹੁਣ ਜਿਹੜੇ ਜਿਲ੍ਹੇ ਬਾਕੀ ਰਹਿ ਗਏ ਹਨ ਉਹਨਾਂ ਵਿੱਚ ਵੀ ਮੀਟਿੰਗਾ ਦਾ ਸਿਲਸਿਲਾ ਸੁਰੂ ਕੀਤਾ ਜਾਵੇਗਾ ਤਾਂ ਜੋ ਚੰਗੇ ਕਿਰਦਾਰ ਵਾਲੇ ਗੁਰਸਿੱਖ ਉਮੀਦਵਾਰ ਚੋਣਾ ਜਿੱਤ ਕੇ ਸ੍ਰੋਮਣੀ਼ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਸੰਭਾਲਣ ਅਤੇ ਲੰਬੇ ਸਮੇ ਤੋ ਜਿਹੜਾ ਨਿਗਾਰ ਸ੍ਰੋਮਣੀ ਕਮੇਟੀ ਵਿੱਚ ਆਇਆ ਹੈ।
ਉਸ ਨੁੰ ਦੂਰ ਕੀਤਾ ਜਾਵੇ। ਇਸ ਮੋਕੇ ਐਡਵੋਕੇਟ ਇੰਦਰਜੀਤ ਸਿੰਘ ਬਾਜਵਾ,ਮੋਹਨ ਸਿੰਘ ਅੱਲੜਪਿੰਡੀ ,ਜਸਵਿੰਦਰ ਸਿੰਘ ਕਥਾਵਾਚਕ ਕਾਹਨੁੰਵਾਨ ,ਬਾਬਾ ਗੁਰਮੇਜ਼ ਸਿੰਘ ਦਾਬਾਵਾਲ ,ਨਰਿੰਦਰ ਸਿੰਘ ਨੈਨੋਕੋਟ, ਇੰਸਪੈਕਟਰ ਨਿਰਮਲ ਸਿੰਘ ,ਜਗੀਰ ਸਿੰਘ ਬਾਜਵਾ ਇੰਦਰਾਵਾਲ ,ਵਹਿਬੀਜੋਤ ਸਿੰਘ ਬਟਾਲਾ ਸੁਖਦੇਵ ਸਿੰਘ ਧਾਰੀਵਾਲ ,ਨਿਰਮਲ ਸਿੰਘ ਸਾਗਰਪੁਰ, ਧਰਮ ਸਿੰਘ ਗੁਰਦਾਸਪੁਰ ,ਸੁੱਚਾ ਸਿੰਘ ਤੁੰਗ ,ਕੁਲਦੀਪ ਸਿੰਘ ਗੁਰਦਾਸਪੁਰ, ਸੁਰਜੀਤ ਸਿੰਘ ਦਿਓਲ ,ਗੁਰਨਾਮ ਸਿੰਘ ਗੁਰਦਾਸਪੁਰ ,ਦਲਜੀਤ ਸਿੰਘ ਇੰਦਰਾਵਾਲ ,ਨਵਦੀਪ ਸਿੰਘ ਇੰਦਰਾਵਾਲ, ਮੱਸਾ ਸਿੰਘ ਮੂਲਿਆਵਾਲ ,ਸੁਰਜੀਤ ਸਿੰਘ ਇੰਦਰਾਵਾਲ ਆਦਿ ਹਾਜਰ ਸਨ।