Sunday, January 12, 2025
spot_img
spot_img
spot_img
spot_img

ਅਮਰੀਕਾ ਦੇ ਟੈਕਸਾਸ ਰਾਜ ਵਿਚ ਇਕ ਭਿਆਨਕ ਸੜਕ ਹਾਦਸੇ ਵਿਚ 2 ਬੱਚਿਆਂ ਸਮੇਤ 5 ਦੀ ਮੌਤ, 19 ਸਾਲਾ ਡਰਾਈਵਰ ਗ੍ਰਿਫਤਾਰ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਅਗਸਤ 21, 2024:

ਫੋਰਟ ਵਰਥ, ਟੈਕਸਾਸ ਵਿਚ 2 ਕਾਰਾਂ ਦੀ ਆਪਸ ਵਿਚ ਹੋਈ ਟੱਕਰ ਦੇ ਸਿੱਟੇ ਵਜੋਂ 2 ਬੱਚਿਆਂ ਸਮੇਤ 5 ਵਿਅਕਤੀਆਂ  ਦੀ ਮੌਤ ਹੋ ਗਈ ਜਦ ਕਿ ਇਕ ਵਿਅਕਤੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਹੈ।

ਇਕ ਕਾਰ ਦੇ 19 ਸਾਲਾ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ  ਹੈ । ਇਹ ਹਾਦਸਾ ਇੰਟਰਸਟੇਟ 35 ਡਬਲਯੂ ਉਪਰ ਹੋਇਆ ਜਿਸ ਕਾਰਨ ਇਹ ਸੜਕ ਕਈ ਘੰਟੇ ਬੰਦ ਰਹੀ।

ਗ੍ਰਿਫਤਾਰ ਕੀਤੇ ਐਡੂਆਰਡੋ ਗੋਨਜ਼ਾਲੇਜ਼ ਵਿਰੁੱਧ ਨਸ਼ੇ ਵਿਚ ਕਾਰ ਚਲਾਉਣ ਤੇ 5 ਜਣਿਆਂ ਦੀ ਹੱਤਿਆ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ।

ਗੋਨਜ਼ਾਲੇਜ਼ ਖੁਦ ਵੀ  ਇਸ ਹਾਦਸੇ ਵਿਚ ਜ਼ਖਮੀ ਹੋ ਗਿਆ ਹੈ ਜਿਸ ਦੀ ਸਥਾਨਕ ਹਸਪਤਾਲ ਵਿਚ ਮਰਹਮ ਪੱਟੀ ਕੀਤੀ ਗਈ ਹੈ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ