ਚੰਡੀਗੜ੍ਹ, 8 ਜਨਵਰੀ 2025 (ਯੈੱਸ ਪੰਜਾਬ ਨਿਊਜ਼)
Shiromani Akali Dal ਦੇ ਵਰਕਿੰਗ ਪ੍ਰਧਾਨ Balwinder Singh Bhundar ਨੇ ਪਾਰਟੀ ਦੀ Working Committee ਦੀ ਮੀਟਿੰਗ 10 ਜਨਵਰੀ ਨੂੰ ਦੁਪਹਿਰ 3 ਵਜੇ ਪਾਰਟੀ ਦੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਬੁਲਾਈ ਹੈ।
ਇਸ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ Dr. Daljit Singh Cheema ਨੇ ਦੱਸਿਆ ਕਿ ਮੀਟਿੰਗ ਵਿੱਚ ਅਕਾਲੀ ਦਲ ਦੇ ਪ੍ਰਧਾਨ Sukhbir Singh Badal ਵੱਲੋਂ ਦਿੱਤੇ ਪੈਂਡਿੰਗ ਅਸਤੀਫੇ ਬਾਰੇ ਫੈਸਲਾ ਕੀਤਾ ਜਾਵੇਗਾ।
ਵਰਕਿੰਗ ਕਮੇਟੀ ਨਵੇਂ ਸੰਗਠਨ ਚੋਣਾਂ ਲਈ ਮੈਂਬਰਸ਼ਿਪ ਮੁਹਿੰਮ ਦੇ ਕਾਰਜਕ੍ਰਮ ਦਾ ਵੀ ਐਲਾਨ ਕਰੇਗੀ।
ਚੀਮਾ ਨੇ ਕਿਹਾ ਕਿ ਇਸ ਤੋਂ ਇਲਾਵਾ ਸੂਬੇ ਦੇ ਸਾਰੇ ਅਹਿਮ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ।