ਯੈੱਸ ਪੰਜਾਬ
ਪਟਿਆਲਾ, 16 ਜਨਵਰੀ, 2025
Police ਲਾਈਨ Patiala ਵਿਖੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ SSP Patiala Dr. Nanak Singh ਨੇ ਝੰਡੀ ਦਿਖਾ ਕੇ Walkathon ਦੀ ਆਰੰਭਤਾ ਕੀਤੀ। ਇਸ ਦੌਰਾਨ ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਸਕੂਲਾਂ ਤੋਂ ਇੱਕ ਹਜਾਰ ਵਿਦਿਆਰਥੀਆਂ ਨੇ ਇਸ ਨਸ਼ਿਆਂ ਵਿਰੁੱਧ ਕਰਵਾਈ ਵਾਕਾਥੋਨ ਵਿੱਚ ਭਾਗ ਲਿਆ।
Dr. Nanak Singh ਨੇ ਕਿਹਾ ਕਿ ਮੁੱਖ ਮੰਤਰੀ Punjab ਸ੍ਰ: ਭਗਵੰਤ ਸਿੰਘ ਮਾਨ ਅਤੇ DGP Gaurav Yadav ਵੱਲੋਂ ਸਖ਼ਤ ਹਦਾਇਤਾਂ ਹਨ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਾ ਜਾਵੇ ਅਤੇ ਨਸ਼ਾ ਤਸਕਰਾਂ ਵਿਰੁੱਧ ਸਖ਼ਤੀ ਨਾਲ ਨਜਿੱਠਿਆ ਜਾਵੇ। ਉਹਨਾਂ ਦੱਸਿਆ ਕਿ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਜਾ ਰਹੀਆਂ ਹਨ ਅਤੇ ਹੁਣ ਤੱਕ ਨਸ਼ਾ ਤਸਕਰਾਂ ਦੀ ਤਕਰੀਬਨ 10 ਕਰੋੜ ਤੋਂ ਉੱਪਰ ਦੀ ਜਾਇਦਾਦ ਸੀਲ ਕੀਤੀ ਜਾ ਚੁੱਕੀ ਹੈ।
ਐਸ.ਐਸ.ਪੀ. ਨੇ ਕਿਹਾ ਕਿ ਡੀ.ਜੀ.ਪੀ. ਗੌਰਵ ਯਾਦਵ ਅਤੇ ਡੀ.ਆਈ.ਜੀ. ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਾਕਾਥੋਨ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਉਹਨਾਂ ਇਹ ਵੀ ਕਿਹਾ ਕਿ ਨਸ਼ਿਆਂ ਵਿਰੁੱਧ ਛੇੜੀ ਜਾਗਰੂਕਤਾ ਮੁਹਿੰਮ ਵਿੱਚ ਨੌਜਵਾਨਾਂ ਨੂੰ ਵੱਧ ਚੜ੍ਹ ਕੇ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਸਕੇ । ਉਹਨਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਨਸ਼ਿਆਂ ਵਿਰੁੱਧ ਪੁਲਿਸ ਪ੍ਰਸ਼ਾਸਨ ਨੂੰ ਸਹਿਯੋਗ ਕਰਨ ਲਈ ਅੱਗੇ ਆਉਣ ਤਾਂ ਜੋ ਨਸ਼ਿਆਂ ਨੂੰ ਜੜੋਂ ਖਤਮ ਕੀਤਾ ਜਾ ਸਕੇ ਅਤੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾ ਸਕੀਏ।
ਇਸ ਮੌਕੇ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ, ਸਟੇਟ ਅਵਾਰਡੀ ਪਰਮਿੰਦਰ ਭਲਵਾਨ, ਪ੍ਰੋਜੈਕਟ ਡਾਇਰੈਕਟਰ ਪੰਜਾਬ ਰੈਡ ਕਰਾਸ ਨਸ਼ਾ ਛੁਡਾਊ ਅਤੇ ਪੁਨਰਵਾਸ ਕੇਂਦਰ ਸਾਕੇਤ ਹਸਪਤਾਲ ਪਰਮਿੰਦਰ ਕੌਰ ਮਨਚੰਦਾ, ਗਵਰਨਰ ਸਟੇਟ ਅਵਾਰਡੀ ਜਤਵਿੰਦਰ ਗਰੇਵਾਲ , ਐਸ.ਐਚ.ਓ ਥਾਣਾ ਤ੍ਰਿਪੜੀ ਇੰਸਪੈਕਟਰ ਪ੍ਰਦੀਪ ਬਾਜਵਾ, ਐਸ.ਐਚ.ਓ ਥਾਣਾ ਸਦਰ ਇੰਸਪੈਕਟਰ ਗੁਰਮੀਤ ਸਿੰਘ ਭਿੰਡਰ, ਐਸ.ਆਈ.ਜਸਪਾਲ ਸਿੰਘ, ਇੰਸਪੈਕਟਰ ਸਰਪ੍ਰੀਤ ਕੌਰ , ਐਸ .ਆਈ. ਪ੍ਰਦੀਪ ਕੁਮਾਰ, ਇੰਚਾਰਜ ਸਾਂਝ ਕੇਂਦਰ ਭੁਪਿੰਦਰ ਸਿੰਘ , ਇੰਸਪੈਕਟਰ ਆਲਮਜੀਤ ਸਿੰਘ , ਜ਼ਿਲ੍ਹਾ ਇੰਚਾਰਜ ਟਰੈਫਿਕ ਇੰਸਪੈਕਟਰ ਕਰਮਜੀਤ ਸਿੰਘ, ਇੰਚਾਰਜ ਸਿਟੀ ਟਰੈਫਿਕ ਐਸ.ਆਈ. ਭਗਵਾਨ ਸਿੰਘ, ਸਟੇਟ ਅਵਾਰਡੀ ਰੁਪਿੰਦਰ ਕੌਰ ਤੋਂ ਇਲਾਵਾ ਪੁਲਿਸ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀਆਂ ਸਮੇਤ ਵੱਖ-ਵੱਖ ਸਕੂਲਾਂ ਦੇ ਬੱਚੇ ਅਤੇ ਅਧਿਆਪਕ ਸ਼ਾਮਲ ਸਨ।