ਯੈੱਸ ਪੰਜਾਬ
ਬਟਾਲਾ, ਜੁਲਾਈ 31, 2024:
ਸਿੱਖ ਪਰਿਵਾਰ ਚੈਰੀਟੇਬਲ ਟਰੱਸਟ ਬਟਾਲਾ ਵਲੋਂ ਸਪੋਰਟਸ ਅਕੈਡਮੀ ਬਟਾਲਾ ਦਾ ਉਦਘਾਟਨ ਕਰਨ ਮੌਕੇ ਅੰਤਰ ਰਾਸ਼ਟਰੀ ਪੱਧਰ ਤੇ ਮੱਲਾਂ ਮਾਰਨ ਵਾਲੇ ਖਿਡਾਰੀਆਂ ਦਾ ਮਾਣ-ਸਨਮਾਨ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਕਲੱਬਾਂ ਦੇ ਅਹੁਦੇਦਾਰ ਵੀ ਮੋਜੂਦ ਸਨ।
ਅਕੈਡਮੀ ਦੇ ਸਰਪ੍ਰਸਤ ਅਨੁੂਪ ਸਿੰਘ ਤੇ ਮੈਂਬਰ ਸੂਬਾ ਸਿੰਘ ਨੇ ਦੱਸਿਆ ਕਿ ਸਿੱਖ ਪਰਿਵਾਰ ਸਪੋਰਟਸ ਅਕੈਡਮੀ ਵਲੋਂ ਕਰਵਾਏ ਗਏ ਸਮਾਗਮ ਜ਼ਿਲ੍ਹਾ ਗੁਰਦਾਸਪੁਰ ਦੇ ਖੇਡਾਂ ਵਿੱਚ ਨਾਮਣਾ ਖੱਟਣ ਵਾਲੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ।
ਉਨਾਂ ਦੱਸਿਆ ਕਿ ਸਪੋਰਟਸ ਅਕੈਡਮੀ ਵਲੋਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਹੋ ਕੇ ਖੇਡਾਂ ਵੱਲ ਜੁੜਨ ਲਈ ਉਤਸ਼ਾਹਿਤ ਕੀਤਾ ਗਿਆ। ਉਨਾਂ ਦੱਸਿਆ ਕਿ ਭਵਿੱਖ ਵਿੱਚ ਵੀ ਖੇਡਾਂ ਵਿੱਚ ਮੱਲਾਂ ਮਾਰਨ ਖਿਡਾਰੀਆਂ ਦਾ ਮਾਨ ਸਨਮਾਨ ਕੀਤਾ ਜਾਵੇਗਾ।
ਇਸ ਮੌਕੇ ਅੰਤਰਰਾਸ਼ਟਰੀ ਖਿਡਾਰੀਆਂ, ਕੋਚਾਂ ਤੇ ਕਲੱਬਾਂ ਦੇ ਅਹੁਦੇਦਾਰ, ਸਪੋਂਸ਼ਰਾਂ ਦਾ ਸਨਮਾਨ ਕੀਤਾ ਗਿਆ।
ਜਿਨਾਂ ਵਿੱਚ ਮੁਖਤਾਰ ਸਿੰਘ ਪੱਪੂ ਅਤੇ ਸਰਬਜੀਤ ਸਿੰਘ ਸੱਬਾ ( ਦੋਵੇਂ ਅੰਤਰਰਾਸ਼ਟਰੀ ਖਿਡਾਰੀ ਕਬੱਡੀ), ਜਸਵੰਤ ਸਿੰਘ ਢਿੱਲੋਂ ਅੰਤਰ ਰਾਸ਼ਟਰੀ ਐਥਲੀਟ, ਰਵਿੰਦਰ ਸਿੰਘ ਕਾਹਲੋਂ ਬਾਸਕਿਟ ਬਾਲ, ਬਲੰਵਤ ਸਿੰਘ (ਘੋੜਾ) ਵੈਟਰਨ ਐਥਲੀਟ, ਹਰਭਜਨ ਸਿੰਘ ਫੌਜੀ ਅੰਤਰ ਰਾਸ਼ਟਰੀ ਐਥਲੀਟ, ਸੁਰਿੰਦਰ ਸਿੰਘ ਵੈਟਰਨ ਐਥਲੀਟ, ਜੋਗਾ ਸਿੰਘ ਨੈਸ਼ਨਲ ਐਥਲੀਟ, ਰਣਜੀਤ ਸਿੰਘ ਗਲੋਬਲ ਪਿੰਡ ਬਟਾਲਾ ਸਪੋਂਸਰ, ਸਾਹਿਬ ਸਿੰਘ ਦਾਲਮ ਪ੍ਰਧਾਨ ਸਪੋਰਟਸ, ਮਨਜਿੰਦਰ ਸਿੰਘ ਬੱਲ, ਹਰਭਜਨ ਸਿੰਘ ਐਥਲੈਟਿਕਸ ਕੋਚ, ਸੁਖਵੰਤ ਸਿੰਘ ਨੈਸ਼ਨਲ ਅਥਲੀਟ ਸਾਈਕਲਿੰਗ, ਪਰਮਿੰਦਰ ਸਿੰਘ ਡੀਡਾ ਕਬੱਡੀ ਖਿਡਾਰੀ, ਮੱਸਾ ਸਿੰਘ ਬਿਜਲੀ ਬੋਰਡ ਵਿਭਾਗ, ਹਰਤੇਜ ਸਿੰਘ ਬੋਕਸਿੰਗ ਖਿਡਾਰੀ, ਰਣਜੀਤ ਸਿੰਘ ਠੇਕੇਦਾਰ ਪ੍ਰਧਾਨ ਬਟਾਲਾ ਸਪੋਰਟਸ ਕਲੱਬ, ਨਵਜੋਤ ਸਿੰਘ ਮੱਲ਼ੀ ਬੀ.ਐਫ.ਸੀ. ਬਟਾਲਾ, ਰਛਪਾਲ ਸਿੰਘ ਪਾਲਾ ਐਥਲੈਟਿਕਸ ਕੋਚ, ਕੋਚ ਮਨਹੋਰ ਸਿੰਘ, ਕੋਚ ਮੇਜਰ ਸਿੰਘ, ਰਾਜਵਿੰਦਰ ਸਿੰਘ ਅਤੇ ਤੇਜਿੰਦਰ ਸਿੰਘ ਸ਼ੈਰੀ ਸ਼ਾਮਲ ਹਨ।