Thursday, December 26, 2024
spot_img
spot_img
spot_img

SGPC ਪ੍ਰਧਾਨ Adv Dhami ਨੇ Akal Takhat ਸਾਹਿਬ ਤੋਂ ਲੱਗੀ ਸੇਵਾ ਕੀਤੀ ਪੂਰੀ, ਜੋੜਾ ਘਰ ਤੇ ਬਰਤਨਾਂ ਦੀ ਸੇਵਾ ਉਪਰੰਤ ਕਰਵਾਈ ਅਰਦਾਸ

Advocate Dhami performed sewa

ਯੈੱਸ ਪੰਜਾਬ
ਅੰਮ੍ਰਿਤਸਰ, 25 ਦਸੰਬਰ, 2024

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ  Harjinder Singh Dhami ਬੀਤੇ ਦਿਨੀਂ Bibi Jagir Kaur ਨੂੰ ਬੋਲੇ ਗਏ ਅਪਸ਼ਬਦਾਂ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ Giani Raghbir Singh ਦੇ ਆਦੇਸ਼ ਅਨੁਸਾਰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰਿਆਂ ਦੇ ਸਨਮੁਖ ਪੇਸ਼ ਹੋਏ। ਇਸ ਦੌਰਾਨ ਪੰਜ ਪਿਆਰਿਆਂ ਨੇ ਐਡਵੋਕੇਟ ਧਾਮੀ ਵੱਲੋਂ ਇਸ ਮਾਮਲੇ ਵਿੱਚ ਕੀਤੀ ਖਿਮਾ ਜਾਚਨਾ ’ਤੇ ਵਿਚਾਰ ਕਰਕੇ ਉਨ੍ਹਾਂ ਨੂੰ ਪੰਥਕ ਪਰੰਪਰਾਵਾਂ ਸੇਵਾ ਕਰਨ ਦਾ ਆਦੇਸ਼ ਕੀਤਾ।

ਐਡਵੋਕੇਟ ਧਾਮੀ ਨੂੰ ਲਗਾਈ ਗਈ ਸੇਵਾ ਵਿੱਚ ਇੱਕ ਦਿਨ ਵਾਸਤੇ ਇੱਕ ਘੰਟਾ ਜੋੜਾ ਘਰ ਅਤੇ ਇੱਕ ਘੰਟਾ ਲੰਗਰ ਵਿਖੇ ਬਰਤਨ ਮਾਂਜਣ ਦੀ ਸੇਵਾ ਦੇ ਨਾਲ-ਨਾਲ ਪੰਜ ਜਪੁਜੀ ਸਾਹਿਬ ਦੇ ਪਾਠ ਕਰਨ ਉਪਰੰਤ 500 ਰੁਪਏ ਦੀ ਦੇਗ ਕਰਵਾ ਕੇ ਅਰਦਾਸ ਕਰਵਾਉਣ ਦਾ ਆਦੇਸ਼ ਕੀਤਾ ਗਿਆ।

ਇਸ ਆਦੇਸ਼ ਨੂੰ ਮੰਨਦਿਆਂ ਐਡਵੋਕੇਟ ਧਾਮੀ ਨੇ ਵਿਧੀਵਤ ਰੂਪ ਵਿੱਚ ਜੋੜਾ ਘਰ ਅਤੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਇੱਕ-ਇੱਕ ਘੰਟਾ ਸੇਵਾ ਕੀਤੀ ਅਤੇ ਸੇਵਾ ਕਰਦਿਆਂ ਲਗਾਤਾਰ ਜਪੁਜੀ ਸਾਹਿਬ ਦੇ ਪਾਠ ਵੀ ਕੀਤੇ। ਉਨ੍ਹਾਂ ਨੇ ਇਹ ਸੇਵਾ ਨਿਮਰਤਾ ਸਹਿਤ ਪੂਰੀ ਕਰਨ ਮਗਰੋਂ 500 ਰੁਪਏ ਦੀ ਦੇਗ ਕਰਵਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਵਾਈ।


ਇਹ ਵੀ ਪੜ੍ਹੋ: SGPC ਪ੍ਰਧਾਨ Harjinder Singh Dhami ਨੂੰ ਲੱਗੀ ਧਾਰਮਿਕ ਸਜ਼ਾ, ‘ਪੰਜ ਪਿਆਰਿਆਂ’ ਨੇ ਲਾਈ ਸੇਵਾ


 

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ