ਯੈੱਸ ਪੰਜਾਬ
ਚੰਡੀਗੜ੍ਹ, ਅਗਸਤ 24, 2024:
ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਹੋਰ ਪੰਥਕ ਮੁਦਿਆ ਨੁੰ ਲੈ ਕੇ ਕੌਮੀ ਇਨਸਾਫ ਮੋਰਚੇ ਵਲੋ ਚੰਡੀਗੜ੍ਹੑਮੋਹਾਲੀ ਬਾਰਡਰ ਉਤੇ ਪਿਛਲੇ 19 ਮਹੀਨਿਆ ਤੋ ਮੋਰਚਾ ਲਾਇਆ ਹੋਇਆ ਹੈ ।
ਜਿਸ ਨੁੰ ਚੁਕਾਉਣ ਲਈ ਇੱਕ ਸੰਸਥਾ ਵਲੋ ਹਾਈ ਕੋਰਟ ਵਿੱਚ ਪਾਈ ਰਿਟ ਖਿਲਾਫ ਮਾਨਯੋਗ ਸੁਪਰੀਮ ਕੋਰਟ ਦੇ ਬੈਚਂ ਨੇ ਕੌਮੀ ਇਨਸਾਫ ਮੋਰਚੇ ਨੂੰ ਨਾ ਚੁੱਕਣ ਦੇ ਆਦੇਸ ਜਾਰੀ ਕੀਤੇ ਹਨ ।
ਇਸ ਸਬੰਧੀ ਜਾਣਕਾਰੀ ਦਿੰਦਿਆ ਕੌਮੀ ਇਨਸਾਫ ਮੋਰਚੇ ਦੀ ਤਾਲਮੇਲ ਕਮੇਟੀ ਦੇ ਮੈਬਰ ਗੁਰਿਦਰ ਸਿੰਘ ਬਾਜਵਾ ਨੇ ਦੱਸਿਆ ਕਿ ਮੋਰਚੇ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ ,ਇੰਦਰਬੀਰ ਸਿੰਘ ਅਤੇ ਅੇਡਵੋਕੇਟ ਗੁਰਸ਼ਰਨ ਸਿੰਘ ਨੇ ਕੇਸ ਦੀ ਬੜੀ ਮਿਹਨਤ ਨਾਲ ਪੈਰਵਾਈ ਕੀਤੀ ਅਤੇ ਸੁਪਰੀਮ ਕੋਰਟ ਵਿੱਚ ਸੀਨੀਅਰ ਵਕੀਲ ਸ੍ਰੀ ਕੋਲਨ ਗੋਲਸਾਲਵੇਸ ,ਨਾਇਬ ਗੌਹਰ ਅਤੇ ਕੰਵਲਪ੍ਰੀਤ ਕੋਰ ਨੇ ਤੱਥਾ ਦੇ ਆਧਾਰ ਤੇ ਕੇਸ ਨੂੰ ਮਜਬੂਤੀ ਨਾਲ ਬੈਚਂ ਅੱਗੇ ਰੱਖਿਆ ।ਜਿਸ ਸਦਕਾ ਸੁਪਰੀਮ ਕੋਰਟ ਨੇ ਇਹ ਫੈਸਲਾ ਸੁਣਾਇਆ ਹੈ ।
ਬਾਜਵਾ ਨੇ ਅੱਗੇ ਆਖਿਆ ਕਿ ਬੰਦੀ ਸਿੰਘਾਂ ਨੁੰ ਰਿਹਾਅ ਕਰਵਾਉਣ ਲਈ ਬਹੁਤ ਲੰਬੇ ਤੋ ਸੰਘਰਸ਼ ਚਲ ਰਹੇ ਹਨ ਪਰ ਕੇਦਰ ਦੀ ਭਾਜਪਾ ਸਰਕਾਰ ਤੇ ਇਸ ਦਾ ਕੋਈ ਅਸਰ ਨਹੀ ਹੈ ।ਜਿਸ ਕਰਕੇ ਸਿੱਖ ਪੰਥ ਵਿੱਚ ਮੋਦੀ ਸਰਕਾਰ ਪ੍ਰਤੀ ਰੋਸ ਦੀ ਲਹਿਰ ਹੈ ।
ਪ੍ਰਧਾਨ ਮੰਤਰੀ ਮੋਦੀ ਨੇ ਗੁਰੂ ਨਾਨਕ ਸਾਹਿਬ ਦੇ 550ਵੇ ਪ੍ਰਕਾਸ ਪੁਰਬ ਤੇ ਨਵੰਬਰ 2019 ਵਿੱਚ ਆਖਿਆ ਸੀ ਕਿ ਅਸੀ ਉਹਨਾਂ ਬੰਦੀ ਸਿੰਘਾਂ ਨੁੰ ਰਿਹਾਅ ਕਰ ਦਵਾਂਗੇ ,ਜਿਹਨਾਂ ਨੇ ਆਪਣੀਆ ਸਜ਼ਾਵਾ ਪੂਰੀਆ ਕਰ ਲਈਆ ਹਨ ।
ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ ਸੀ ਪਰ ਪੌਣੇ ਪੰਜ ਸਾਲ ਬੀਤ ਜਾਣ ਦੇ ਬਾਵਜੂਦ ਵੀ ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਵਾਅਦਾ ਪੂਰਾ ਨਹੀ ਕੀਤਾ ।
ਬਾਜਵਾ ਨੇ ਅੱਗੇ ਆਖਿਆ ਕਿ ਜਿਸ ਦੇਸ ਦਾ ਪ੍ਰਧਾਨ ਮੰਤਰੀ ਆਪਣੇ ਵਾਅਦੇ ਤੋ ਮੁਕਰ ਜਾਵੇ ਤਾਂ ਸਿੱਖ ਕੌਮ ਕਿਸ ਤੇ ਇਤਬਾਰ ਕਰੇ ।
ਬਾਜਵਾ ਨੇ ਸਮੁੱਚੇ ਸਿੱਖ ਪੰਥ ਨੁੰ ਅਪੀਲ ਕੀਤੀ ਕਿ ਪੰਜਾਬ ਦੇ ਹਰ ਪਿੰਡ ਵਿੱਚੋ ਵਾਰੋ ਵਾਰੀ ਸਿਰ ਸੰਗਤ ਮੋਰਚੇ ਵਿੱਚ ਆਪਣੀ ਹਾਜ਼ਰੀ ਲਵਾਉਣ ਤਾਂ ਜੋ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਤੇਜ ਕੀਤਾ ਜਾ ਸਕੇ ਅਤੇ ਬੰਦੀ ਸਿੰਘ ਨੁੰ ਰਿਹਾਅ ਕਰਵਾਉਣ ਲਈ ਕੇਦਰ ਸਰਕਾਰ ਤੇ ਦਬਾਅ ਬਣੇ ।
ਇਸ ਮੋਕੇ ਐਡਵੋਕੇਟ ਇੰਦਰਜੀਤ ਸਿੰਘ ,ਬਾਬਾ ਗੁਰਮੇਜ਼ ਸਿੰਘ ,ਜਸਵਿੰਦਰ ਸਿੰਘ ਕਥਾਵਾਚਕ ,ਇੰਸਪੈਕਟਰ ਨਿਰਮਲ ਸਿੰਘ ,ਜਗੀਰ ਸਿੰਘ ਖਾਲਸਾ ,ਸੁਰਜੀਤ ਸਿੰਘ ਦਿਓਲ ,ਨਰਿੰਦਰ ਸਿੰਘ ਨੈਨੇਕੋਟ ,ਜਤਿੰਦਰ ਸਿੰਘ ,ਸੁਖਦੇਵ ਸਿੰਘ ਜਰਮਨ ,ਨਿਰਮਲ ਸਿੰਘ ਸਾਗਰਪੁਰ ,ਦਲਜੀਤ ਸਿੰਘ ,ਸੁਖਪ੍ਰੀਤ ਸਿੰਘ ,ਅਮਰਜੀਤ ਸਿੰਘ ,ਕਰਨਪ੍ਰੀਤ ਸਿੰਘ ,ਤਰਸੇਮ ਸਿੰਘ , ਤਰਸੇਮ ਸਿੰਘ , ਸੁਰਜੀਤ ਸਿੰਘ ,ਬਲਬੀਰ ਸਿੰਘ ,ਬਲਵਿੰਦਰ ਸਿੰਘ ,ਸੁਖਵਿੰਦਰ ਸਿੰਘ ,ਜਸਵਿੰਦਰ ਸਿੰਘ ,ਸੋਹਨ ਸਿੰਘ ,ਕੁਲਵੰਤ ਸਿੰਘ ,ਜਤਿੰਦਰ ਸਿੰਘ ,ਗੁਰਬਚਨ ਸਿੰਘ ਆਦਿ ਹਾਜ਼ਰ ਸਨ ।