Friday, October 4, 2024
spot_img
spot_img
spot_img
spot_img
spot_img

ਰੂਪਨਗਰ ਪੁਲਿਸ ਨੇ ਗਰੀਬ ਪ੍ਰਵਾਸੀ ਮਜਦੂਰਾਂ ਦੇ ਨਵਜਾਤ ਬੱਚਿਆਂ ਦੀ ਤਸਕਰੀ ਕਰਨ ਵਾਲਾ ਗਿਰੋਹ ਕਾਬੂ ਕੀਤਾ

ਯੈੱਸ ਪੰਜਾਬ
ਰੂਪਨਗਰ, 19 ਅਗਸਤ, 2024

ਸੀਨੀਅਰ ਕਪਤਾਨ ਪੁਲਿਸ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਨੇ ਪ੍ਰੈੱਸ ਨੋਟ ਰਾਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਅੰਦਰ ਮਾੜੇ ਅਨਸਰਾਂ ਖਿਲਾਫ ਛੇੜੀ ਮੁਹਿੰਮ ਤਹਿਤ ਗਰੀਬ ਪ੍ਰਵਾਸੀ ਮਜਦੂਰਾਂ ਦੇ ਨਵਜਾਤ ਬੱਚਿਆਂ ਦੀ ਤਸਕਰੀ ਕਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਨੇ ਦੱਸਿਆ ਕਿ ਸੂਰਜ ਕੁਮਾਰ ਪੁੱਤਰ ਬੁੱਧ ਲਾਲ ਵਾਸੀ ਪਿੰਡ ਦਾਨਾਪੁਰ ਹਨੀਸਾਬਾਦ ਥਾਣਾ ਸਹਿਰਸਾ, ਜ਼ਿਲ੍ਹਾ ਸਹਿਰਸਾ, ਬਿਹਾਰ ਹਾਲ ਵਾਸੀ ਪਿੰਡ ਨੰਗਲ ਸਲੇਮਪੁਰ ਥਾਣਾ ਮਕਸੂਦਾ ਜ਼ਿਲ੍ਹਾ ਜਲੰਧਰ ਦੀ ਪਤਨੀ ਦੇ ਕੁੱਖ ਤੋਂ ਡੇਢ ਮਹੀਨਾ ਪਹਿਲਾਂ ਬੇਟੇ ਨੇ ਜਨਮ ਲਿਆ ਸੀ।

ਉਨ੍ਹਾਂ ਦੱਸਿਆ ਕਿ ਬੱਚੇ ਦੇ ਇਲਾਜ ਦੌਰਾਨ ਇਨ੍ਹਾਂ ਦੀ ਮੁਲਾਕਾਤ ਕੁਲਵਿੰਦਰ ਕੌਰ ਪਤਨੀ ਦੇਸ ਰਾਜ ਵਾਸੀ ਨੰਗਲ ਸਲੇਮਪੁਰ ਜੋ ਕੇ ਆਸ਼ਾ ਵਰਕਰ ਸੀ, ਨਾਲ ਹੋ ਗਈ। ਜੋ ਕੁਲਵਿੰਦਰ ਕੌਰ ਇਸਦੇ ਸਾਰੇ ਪਰਿਵਾਰ ਨੂੰ ਆਪਣੇ ਘਰ ਲੈ ਗਈ। ਜੋ ਇਹ 10-15 ਦਿਨ ਕੁਲਵਿੰਦਰ ਕੌਰ ਦੇ ਘਰ ਰਹੇ ਅਤੇ ਕੁਲਵਿੰਦਰ ਕੌਰ ਨੇ ਉਸਦਾ ਸਾਰਾ ਖਰਚ ਕੀਤਾ।

ਇਸੇ ਦੌਰਾਨ ਕੁਲਵਿੰਦਰ ਕੌਰ ਨੇ ਸੂਰਜ ਕੁਮਾਰ ਨੂੰ ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਪਿੰਡ ਅੜੈਚਾਂ ਥਾਣਾ ਦੋਰਾਹਾ ਨਾਲ ਮਿਲਾਇਆ, ਜੋ ਉਕਤ ਦੋਨੋਂ ਸੂਰਜ ਕੁਮਾਰ ਨੂੰ ਕਹਿਣ ਲੱਗੇ ਕੇ ਤੈਨੂੰ ਘਰ ਤੋਂ ਕੱਢ ਦੇਣਾ ਜਿਸ ਤੋਂ ਇਹ ਡਰ ਗਿਆ ਅਤੇ ਫਿਰ ਕਹਿਣ ਲੱਗੇ ਕੇ ਤੂੰ ਬਹੁਤ ਗਰੀਬ ਹੈ, ਤੂੰ ਬੱਚਿਆ ਦਾ ਪਾਲਣ ਪੋਸ਼ਣ ਨਹੀਂ ਕਰ ਸਕਦਾ, ਤੂੰ ਅਪਣੇ ਛੋਟੇ ਬੱਚੇ ਨੂੰ ਕਿਸੇ ਲੋੜਵੰਦ ਵਿਅਕਤੀ ਨੂੰ ਕਾਨੂੰਨੀ ਤਰੀਕੇ ਨਾਲ ਗੋਦ ਦਵੇ।

ਸੂਰਜ ਕੁਮਾਰ ਇਨ੍ਹਾਂ ਦੀਆ ਗੱਲਾ ਵਿੱਚ ਆ ਕੇ ਉਹ ਕੱਲ ਮਿਤੀ 18 ਅਗਸਤ 2024 ਨੂੰ ਕੁਲਵਿੰਦਰ ਕੋਰ ਅਤੇ ਹਰਪ੍ਰੀਤ ਸਿੰਘ ਨਾਲ ਰੋਪੜ ਆ ਗਿਆ, ਜਿੱਥੇ ਕਿ ਗੁਰਦੁਆਰਾ ਭੱਠਾ ਸਾਹਿਬ ਨੇੜੇ ਹਰਪ੍ਰੀਤ ਸਿੰਘ ਨੇ ਅਮਨਦੀਪ ਕੌਰ ਅਤੇ ਰਜਿੰਦਰ ਕੌਰ ਜੋ ਕੇ ਲੁਧਿਆਣਾ ਨਾਲ ਸਬੰਧਿਤ ਹਨ, ਉਨ੍ਹਾ ਨੂੰ ਪਹਿਲਾਂ ਹੀ ਬੁਲਾਇਆ ਹੋਇਆ ਸੀ ਅਤੇ ਉਕਤ ਚਾਰੇ ਆਪਸ ਵਿੱਚ ਉਸਦੇ ਬੇਟੇ ਦੀ ਸੋਦੇਬਾਜੀ ਕਰਨ ਲੱਗ ਪਏ ਤਾਂ ਜੋ ਉਕਤਾਨ ਸਾਰੇ ਰਲ ਕੇ ਉਸਦੇ ਬੱਚੇ ਨੂੰ ਮਹਿੰਗੇ ਭਾਅ ਵਿੱਚ ਵੇਚਣ ਲੱਗੇ ਸੀ।

ਜਿਸ ਉਤੇ ਮੁਕੱਦਮਾ ਨੰਬਰ 167 ਮਿਤੀ 18.08.2024 ਅ/ਧ 143(2), 61(2), 62ਬੀਐਨਐਸ, 2023 ਥਾਣਾ ਰੂਪਨਗਰ ਵਿਖੇ ਕੁਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਅਮਨਦੀਪ ਕੌਰ ਅਤੇ ਰਾਜਿੰਦਰ ਕੌਰ ਦੇ ਬਰਖਿਲਾਫ ਦਰਜ ਰਜਿਸਟਰ ਕੀਤਾ ਗਿਆ। ਇਸ ਮੁਕੱਦਮਾ ਦੀ ਤਫਤੀਸ਼ ਉਪ-ਕਪਤਾਨ ਪੁਲਿਸ, ਸਬ ਡਵੀਜ਼ਨ, ਰੂਪਨਗਰ ਸ੍ਰੀਮਤੀ ਹਰਪਿੰਦਰ ਕੌਰ ਗਿੱਲ ਦੀ ਨਿਗਰਾਨੀ ਹੇਠ ਇੰਸ. ਪਵਨ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਰੂਪਨਗਰ ਅਤੇ ਇੰਚਾਰਜ਼ ਸੀ.ਆਈ.ਏ ਸਟਾਫ ਦੀਆ ਟੀਮਾਂ ਬਣਾ ਕੇ ਅਮਲ ਵਿੱਚ ਲਿਆਂਦੀ ਗਈ।

ਜਿਹਨਾਂ ਵੱਲੋ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੋਸ਼ੀਆਨ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਸ ਨਾਲ ਮੁਕੱਦਮਾ ਵਿੱਚ ਹੋਰ ਵੰਡੇ ਖੁਲਾਸੇ ਹੋਣ ਦੇ ਸੰਭਾਵਨਾ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ