Thursday, September 19, 2024
spot_img
spot_img
spot_img

ਪੰਜਾਬ ਵਿੱਚ ਲੁਟੇਰਿਆਂ ਨੇ ਦਿਨ ਦਿਹਾੜੇ ਹਥਿਆਰਾਂ ਦੀ ਨੋਕ ’ਤੇ ਬੈਂਕ ਵਿੱਚੋਂ ਲੁੱਟੇ 25 ਲੱਖ ਰੁਪਏ

ਯੈੱਸ ਪੰਜਾਬ
ਅੰਮ੍ਰਿਤਸਰ, 18 ਸਤੰਬਰ, 2024

ਪੰਜਾਬ ਵਿੱਚ ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਨੇ ਅੱਜ ਦਿਨ ਦਿਹਾੜੇ ਹਥਿਆਰਾਂ ਦੀ ਨੋਕ ’ਤੇ ਚਿੱਟੇ ਦਿਨੀਂ ਇੱਕ ਵਾਰਦਾਤ ਨੂੰ ਅੰਜਾਮ ਦਿੰਦਿਆਂ ਇੱਕ ਨਿੱਜੀ ਬੈਂਕ ਵਿੱਚੋਂ 25 ਲੱਖ ਰੁਪਏ ਲੁੱਟ ਲਏ।

ਘਟਨਾ ਨੂੰ ਅੰਜਾਮ ਦੇਣ ਉਪਰੰਤ ਫ਼ਰਾਰ ਹੋਏ ਬਾਈਕ ਸਵਾਰ ਲੁਟੇਰੇ ਲੁੱਟ ਦੀ ਰਕਮ ਦੇ ਨਾਲ ਨਾਲ ਬੈਂਕ ਦੇ ਅੰਦਰ ਅਤੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨਾਲ ਸੰਬੰਧਤ ਦੋ ਡੀ.ਵੀ.ਆਰ. ਵੀ ਨਾਲ ਹੀ ਲੈ ਗਏ।

ਘਟਨਾ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਇਲਾਕੇ ਵਿੱਚ ਪਿੰਡ ਗੋਪਾਲਪੁਰਾ ਵਿਖ਼ੇ ਸਥਿਤ ਐੱਚ.ਡੀ.ਐੱਫ.ਸੀ. ਬੈਂਕ ਵਿੱਚ ਦੁਪਹਿਰ ਲਗਪਗ ਸਵਾ ਤਿੰਨ ਵਜੇ ਦੇ ਕਰੀਬ ਵਾਪਰੀ।

ਦੋ ਮੋਟਰਸਾਈਕਲਾਂ ’ਤੇ ਆਏ 5 ਹਥਿਆਰਬੰਦ ਲੁਟੇਰਿਆਂ ਨੇ ਬੈਂਕ ਦੇ ਅੰਦਰ ਵਾਰਦਾਤ ਕਰਨ ਸਮੇਂ ਬੈਂਕ ਦੇ ਬਾਹਰ ਲੱਗੇ ਸ਼ਟਰ ਨੂੰ ਹੇਠਾਂ ਸੁੱਟ ਲਿਆ ਅਤੇ ਬੈਂਕ ਦੀ ਮਹਿਲਾ ਕੈਸ਼ੀਅਰ ਨੂੰ ਹਥਿਆਰਾਂ ਦੀ ਨੋਕ ’ਤੇ ਲੈ ਕੇ 25 ਲੱਖ ਰੁਪਏ ਦੇ ਕਰੀਬ ਦੀ ਨਕਦੀ ਲੁੱਟੀ ਅਤੇ ਨਾਲ ਹੀ ਬੈਂਕ ਮੈਨੇਜਰ ਨੂੰ ਹਥਿਆਰ ਦੀ ਨੋਕ ’ਤੇ ਲੈ ਕੇ ਬੈਂਕ ਅੰਦਰ ਲੱਗੇ ਡੀ.ਵੀ.ਆਰ. ਵੀ ਨਾਲ ਲੈ ਗਏ। ਲੁਟੇਰਿਆਂ ਨੇ ਸਾਰੀ ਘਟਨਾ ਨੂੰ 10 ਤੋਂ 15 ਤਿਮੰਟਾਂ ਦੇ ਅੰਦਰ ਅੰਜਾਮ ਦਿੱਤਾ।

ਦਿਲਚਸਪ ਗੱਲ ਇਹ ਰਹੀ ਕਿ ਬੈਂਕ ਦੇ ਅੰਦਰ ਉਸ ਵੇਲੇ ਇੱਕ ਸੁਰੱਖ਼ਿਆ ਕਰਮੀ ਸੀ ਜਿਸ ਕੋਲ ਕੋਈ ਹਥਿਆਰ ਨਹੀਂ ਹੈ। ਉਂਜ ਬੈਂਕ ਦੇ ਅੰਦਰ ਅਤੇ ਬਾਹਰ ਸੀ.ਸੀ.ਟੀ.ਵੀ. ਕੈਮਰੇ ਅਤੇ ਸਾਇਰਨ ਮੌਜੂਦ ਹੈ।

ਮੌਕੇ ਦਾ ਜਾਇਜ਼ਾ ਲੈਣ ਪੁੱਜੇ ਅੰਮ੍ਰਿਤਸਰ ਦਿਹਾਤੀ ਦੇ ਐੱਸ.ਐੱਸ.ਪੀ. ਸ:ਚਰਨਜੀਤ ਸਿੰਘ ਨੇ ਕਿਹਾ ਕਿ ਬੈਂਕ ਦੇ ਅੰਦਰ ਲੈਣ ਦੇਣ ਦੇ ਹਿਸਾਬ ਨਾਲ ਇੱਥੇ ਦੋ ਸੁਰੱਖ਼ਿਆ ਕਰਮੀ ਹੋਣੇ ਚਾਹੀਦੇ ਸਨ ਅਤੇ ਉਹ ਵੀ ਹਥਿਆਰਬੰਦ ਪਰ ਇੱਕ ਸੁਰੱਖ਼ਿਆ ਕਰਮੀ ਸੀ ਅਤੇ ਉਹ ਵੀ ਹਥਿਆਰਬੰਦ ਨਹੀਂ ਸੀ। ਉਹਨਾਂ ਨੇ ਦਾਅਵਾ ਕੀਤਾ ਕਿ ਪੁਲਿਸ ਜਲਦੀ ਹੀ ਲੁਟੇਰਿਆਂ ਦਾ ਸੁਰਾਗ ਲਾਉਣ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲ ਹੋ ਜਾਵੇਗੀ।

ਜਿਕਰਯੋਗ ਹੈ ਕਿ ਅੰਮ੍ਰਿਤਸਰ-ਜੰਮੂ ਕੌਮੀ ਹਾਈਵੇ ਤੋਂ ਬੈਂਕ ਦੀ ਇਹ ਸ਼ਾਖ਼ਾ ਕੇਵਲ 100 ਮੀਟਰ ਦੇ ਕਰੀਬ ਹੀ ਅੰਦਰ Çਲੰਕ ਰੋਡ ’ਤੇ ਸਥਿਤ ਹੈ।

ਇਹ ਵੀ ਪਤਾ ਲੱਗਾ ਹੈ ਕਿ ਬੈਂਕ ਕਰਮੀਆਂ ਤੋਂ ਇੱਕ ਲੈਪਟਾਪ ਅਤੇ ਉਨ੍ਹਾਂ ਦੇ ਮੋਬਾਇਲ ਵੀ ਲੁਟੇਰਿਆਂ ਨੇ ਖੋਹ ਲਏ ਸਨ ਪਰ ਜਾਂਦੀ ਵਾਰ ਉਹ ਇਹ ਸਭ ਬੈਂਕ ਦੇ ਬਾਹਰ ਸੁੱਟ ਕੇ ਫ਼ਰਾਰ ਹੋ ਗਏ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

ਅੱਜ ਨਾਮਾ – ਤੀਸ ਮਾਰ ਖ਼ਾਂ