ਯੈੱਸ ਪੰਜਾਬ
ਅੰਮ੍ਰਿਤਸਰ, 4 ਜਨਵਰੀ, 2025
BJP ਦੇ ਸੀਨੀਅਰ ਆਗੂ ਸ: Rajinder Mohan Singh Chhina ਨੇ ਸਰਬੰਸਦਾਨੀ ਸਾਹਿਬ Sri Guru Gobind Singh ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸਬੰਧ ’ਚ ਕੇਂਦਰ ਸਰਕਾਰ ਨੂੰ ਕੌਮਾਂਤਰੀ ਪੱਧਰ ’ਤੇ ਛੁੱਟੀ ਐਲਾਨਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼, ਕੌਮ ਅਤੇ ਮਜ਼ਲੂਮਾਂ ਦੀ ਰੱਖਿਆ ਲਈ ਆਪਣਾ ਸਰਬੰਸ ਵਾਰਨ ਵਾਲੇ ਦਸ਼ਮੇਸ਼ ਪਿਤਾ ਇਕ ਅਧਿਆਤਮਿਕ ਗੁਰੂ, ਮਹਾਨ ਯੋਧਾ, ਉੱਚ ਕੋਟੀ ਦੇ ਕਵੀ ਅਤੇ ਦਾਰਸ਼ਨਿਕ ਸੀ। ਜਿਨ੍ਹਾਂ ਨੇ ਵਿਸਾਖੀ ਵਾਲੇ ਦਿਨ 1699 ਈ: ’ਚ ਧਰਮ ਅਤੇ ਸਮਾਜ ਦੀ ਰਾਖੀ ਲਈ ਖ਼ਾਲਸਾ ਪੰਥ ਦੀ ਸਿਰਜਨਾ ਕੀਤੀ ਅਤੇ ਮੁਗਲ ਸਾਮਰਾਜ ਵਿਰੁੱਧ ਜੰਗਾਂ ਲੜੀਆਂ।
ਇਸ ਮੌਕੇ ਸ: Chhina ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਭੇਜੇ ਆਪਣੇ ਪੱਤਰ ਰਾਹੀਂ ਅਪੀਲ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਦਿੱਤੀ ਗਈ ਕੁਰਬਾਨੀ ਤੋਂ ਸਮੂੰਹ ਜਗਤ ਵਾਕਿਫ ਹੈ ਅਤੇ ਨਿੱਕੀਆਂ ਜਿੰਦਾ, ਵੱਡੇ ਸਾਕੇ ਗੁਰੂ ਗੋਬਿੰਦ ਸਿੰਘ ਦੇ ਚਾਰ ਪੁੱਤਰਾਂ ’ਚੋਂ ਛੋਟੇ ਸਾਹਿਬਜ਼ਾਦੇ ਫਤਿਹ ਸਿੰਘ ਅਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੂੰ ਸਰਹਿੰਦ ਦੇ ਮੁਗਲ ਵਜ਼ੀਰ ਖਾਨ ਦੁਆਰਾ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰਨ ਕਰਕੇ ਜ਼ਿੰਦਾ ਕੰਧ ’ਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ ਅਤੇ ਦੋ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ, ਦਸੰਬਰ 1704 ’ਚ ਚਮਕੌਰ ਦੀ ਮੁਗ਼ਲ ਫ਼ੌਜ ਦੇ ਖ਼ਿਲਾਫ਼ ਹੋਈ ਜੰਗ ’ਚ ਸ਼ਹੀਦ ਹੋਏ।
ਜਿਨ੍ਹਾਂ ਨੂੰ ‘ਚਾਰ ਸਾਹਿਬਜ਼ਾਦਿਆਂ’ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਇਨ੍ਹਾਂ ਦੀ ਮਹਾਨ ਸ਼ਹਾਦਤ ਨੂੰ ਨਮਨ ਕਰਨ ਦੇ ਸਬੰਧ ’ਚ ਆਪ ਵੱਲੋਂ 21 ਤੋਂ 27 ਦਸੰਬਰ ਨੂੰ ‘ਵੀਰ ਬਾਲ ਦਿਵਸ’ ਘੋਸ਼ਿਤ ਕੀਤਾ ਗਿਆ ਹੈ।
ਸ: ਛੀਨਾ ਨੇ ਸ੍ਰੀ ਮੋਦੀ ਨੂੰ ਗੁਰੂ ਸਾਹਿਬ ਵੱਲੋਂ ਕੌਮ ਖਾਤਿਰ ਲੜੀਆਂ ਗਈਆਂ ਭੰਗਾਣੀ, ਨਦੌਣ, ਗੁਲੇਰ, ਸ੍ਰੀ ਅਨੰਦਪੁਰ ਸਾਹਿਬ, ਨਿਰਮੋਹਗੜ੍ਹ, ਬਸੋਲੀ, ਚਮਕੌਰ ਆਦਿ ਮਹਾਨ ਜੰਗਾਂ ਦਾ ਵਰਨਣ ਕਰਦਿਆਂ ਕਿਹਾ ਕਿ ਸਰਬੰਸਦਾਨੀ, ਸ਼ਾਹ-ਏ-ਸ਼ਹਿਨਸ਼ਾਹ, ਦਸਮੇਸ਼ ਪਿਤਾ ਜਾਂ ਦਸਮ ਪਿਤਾ, ਸੰਤ-ਸਿਪਾਹੀ, ਕਲਗੀਆਂ ਵਾਲਾ ਅਤੇ ਬਾਜਾਂ ਵਾਲਾ ਵਰਗੇ ਕਈ ਨਾਵਾਂ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਤਿਕਾਰੇ ਜਾਂਦੇ ਹਨ। ਉਨ੍ਹਾਂ ਕੇਂਦਰ ਸਰਕਾਰ ਨੂੰ ਇਸ ਮਹਾਨ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮੂੰਹ ਭਾਰਤ ’ਚ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਉਣ ਲਈ ਕੌਮਾਂਤਰੀ ਪੱਧਰ ’ਤੇ ਛੁੱਟੀ ਦਾ ਐਲਾਨ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਇਸ ਗੱਲ ’ਤੇ ਧਿਆਨ ਕੇਂਦਰਿਤ ਕਰਦਿਆਂ ਕਿਹਾ ਕਿ ਪੰਜਾਬ ਸਮੇਤ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਗੁਰੂ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ’ਤੇ ਛੁੱਟੀ ਘੋਸ਼ਿਤ ਕੀਤੀ ਜਾਂਦੀ ਹੈ, ਜਦ ਕਿ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਉਹ ਇਸ ਪਵਿੱਤਰ ਦਿਹਾੜੇ ’ਤੇ ਰਾਸ਼ਟਰੀ ਪੱਧਰ ’ਤੇ ਛੁੱਟੀ ਘੋਸ਼ਿਤ ਕਰੇ ਤਾਂ ਜੋ ਹਰੇਕ ਵਰਗ ਦਾ ਭਾਈਚਾਰਾ ਉਨ੍ਹਾਂ ਦੇ ਜੀਵਨ ਅਤੇ ਫ਼ਲਸਫੇ ਤੋਂ ਸੇਧ ਲੈ ਸਕੇ ਅਤੇ ਸੁਹਿਰਦ ਸਮਾਜ ਲਈ ਆਪਣੀ ਅਹਿਮ ਭੂਮਿਕਾ ਨੂੰ ਨਿਭਾਉਣ ਦੇ ਕਾਬਿਲ ਹੋਵੇ।