ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਅਗਸਤ 28, 2024:
ਯੂ ਐਸ ਚੈਂਬਰ ਆਫ ਕਾਮਰਸ ਨੇ ਐਲਾਨ ਕੀਤਾ ਹੈ ਕਿ ਰਾਹੁਲ ਸ਼ਰਮਾ ਭਾਰਤ ਵਿਚਲੀ ਯੂ ਐਸ-ਇੰਡੀਆ ਬਿਜ਼ਨਸ ਕੌਂਸਲ (ਯੂ ਐਸ ਆਈ ਬੀ ਸੀ) ਦੇ ਨਵੇਂ ਮੈਨੇਜਿੰਗ ਡਾਇਰੈਕਟਰ ਹੋਣਗੇ।
ਉਹ ਨੀਤੀ ਮਾਹਿਰਾਂ ਦੀ ਇਕ ਮਜਬੂਤ ਟੀਮ ਦੀ ਅਗਵਾਈ ਕਰਨਗੇ ਜੋ ਟੀਮ ਕੌਂਸਲ ਦੀਆਂ 200 ਤੋਂ ਵਧ ਮੈਂਬਰ ਕੰਪਨੀਆਂ ਨੂੰ ਸਮਰਪਿਤ ਹੋਵੇਗੀ।
ਇਹ ਟੀਮ ਅਮਰੀਕਾ ਤੇ ਭਾਰਤ ਦੋਵਾਂ ਦੇਸ਼ਾਂ ਦੀ ਭਾਈਵਾਲੀ ਤੇ ਖੁਸ਼ਹਾਲੀ ਲਈ ਕੰਮ ਕਰੇਗੀ।
ਯੂ ਐਸ ਆਈ ਬੀ ਸੀ ਦੇ ਪ੍ਰਧਾਨ ਅੰਬੈਸਡਰ ਅਤੁਲ ਕੈਸ਼ਪ ਨੇ ਕਿਹਾ ਕਿ ਅਸੀਂ ਯੂ ਐਸ-ਇੰਡੀਆ ਬਿਜ਼ਨਸ ਕੌਂਸਲ ਪਰਿਵਾਰ ਵਿਚ ਸ਼ਾਮਿਲ ਹੋਣ ‘ਤੇ ਰਾਹੁਲ ਸ਼ਰਮਾ ਦਾ ਸਵਾਗਤ ਕਰਦੇ ਹਾਂ।
ਉਨਾਂ ਦਾ ਵਿਸ਼ਾਲ ਤਜ਼ਰਬਾ ਭਾਰਤ ਤੇ ਅਮਰੀਕਾ ਦੋਨਾਂ ਲਈ ਬਹੁਤ ਲਾਹੇਵੰਦ ਰਹੇਗਾ।