Sunday, September 8, 2024
spot_img
spot_img
spot_img
spot_img

ਪੰਜਾਬੀ ਨੌਜਵਾਨ ਸਰਪ੍ਰੀਤ ਸਿੰਘ ਪੈਰਿਸ ਉਲੰਪਿਕ ਦੌਰਾਨ ਨਿਊਜ਼ੀਲੈਂਡ ਦੀ ਫੁੱਟਬਾਲ ਟੀਮ ਵੱਲੋਂ ਖ਼ੇਡੇਗਾ

ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 23 ਜੁਲਾਈ, 2024

ਪੈਰਿਸ ਦੇ ਵਿਚ ਓਲਿੰਪਕ ਮਹਾਂ ਖੇਡ ਮੇਲਾ ਇਸ ਸ਼ੁੱਕਰਵਾਰ 26 ਜੁਲਾਈ ਤੋਂ ਉਦਘਾਟਨੀ ਸਮਾਰੋਹ ਦੇ ਨਾਲ ਸ਼ੁਰੂ ਹੋਣ ਜਾ ਰਿਹਾ ਹੈ। ਏਫਲ ਟਾਵਰ ਦੇ ਸਾਹਮਣੇ ਅਤੇ ਹੋਰ ਥਾਵਾਂ ਉਤੇ ਵੱਡੀਆਂ ਰੌਣਕਾਂ ਲੱਗਣ ਵਾਲੀਆਂ ਹਨ।

ਨਿਊਜ਼ੀਲੈਂਡ ਦੇ ਲਈ ਖੇਡਾਂ ਦਾ ਆਗਾਜ਼ ਪੈਰਿਸ ਦੇ ਸਮੇਂ ਮੁਤਾਬਿਕ ਬੁੱਧਵਾਰ ਸ਼ਾਮ 5 ਵਜੇ ਹੀ ਹੋ ਜਾਵੇਗਾ, ਪਰ ਉਸ ਵੇਲੇ ਨਿਊਜ਼ੀਲੈਂਡ ਦੇ ਵਿਚ 25 ਜੁਲਾਈ ਨੂੰ ਬੁੱਧਵਾਰ ਤੜਕੇ 3 ਵਜੇ ਦਾ ਟਾਈਮ ਹੋਵੇਗਾ।

ਨਿਊਜ਼ੀਲੈਂਡ ਦੀ ਫੁੱਟਬਾਲ ਟੀਮ ਦਾ ਪਹਿਲਾ ਮੈਚ ਰੀਪਬਲਿਕ ਆਫ ਗਿੰਨੀ ਦੇ ਨਾਲ ਹੋਵੇਗਾ। ਨਿਊਜ਼ਲੈਂਡ ਵਸਦੇ ਭਾਰਤੀ ਭਾਈਚਾਰੇ ਅਤੇ ਪੰਜਾਬੀ ਭਾਈਚਾਰੇ ਦੇ ਲਈ ਖੁਸ਼ੀ ਭਰੀ ਖਬਰ ਹੋਏਗੀ ਕਿ ਆਪਣਾ 25 ਸਾਲਾ ਇਹ ਸਟਾਰ ਫੁੱਟਬਾਲਰ ਸਰਪ੍ਰੀਤ ਸਿੰਘ (ਟੀ ਸ਼ਰਟ ਨੰਬਰ 10) ਇਸ 18 ਮੈਂਬਰੀ ਟੀਮ ਦਾ ਹਿੱਸਾ ਹੈ। ਇਹ ਟੂਰਨਾਮੈਂਟ ਨਾਈਸ ਸਟੇਡੀਅਮ ਨਾਈਸ ਵਿਖੇ ਹੋਵੇਗਾ। ਅਗਲਾ ਦੂਜਾ ਮੈਚ 28 ਜੁਲਾਈ ਸਵੇਰੇ 5 ਵਜੇ ਅਤੇ ਤੀਜਾ ਮੈਚ 31 ਜੁਲਾਈ ਨੂੰ ਸਵੇਰੇ 5 ਵਜੇ ਹੋਵੇਗਾ।

5 ਫੁੱਟ 11 ਇੰਚ ਕੱਦ ਵਾਲਾ ਇਹ ਨੌਜਵਾਨ ਸਰਪ੍ਰੀਤ ਸਿੰਘ ਫੀਫਾ ਅੰਡਰ-20 ਦੇ ਵਿਚ ਸਾਲ 2017 ਦੇ ਵਿਚ ਰੈਂਕ 16 ’ਤੇ ਰਿਹਾ ਅਤੇ 2019 ਦੇ ਵਿਚ ਰੈਂਕ 11 ਉਤੇ ਰਿਹਾ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉਤੇ ਉਸਦਾ ਵੱਡਾ ਨਾਂਅ ਹੈ ਅਤੇ ਸਟਾਰ ਫੁੱਟਬਾਲਰ ਹੈ। ਨਿਊਜ਼ੀਲੈਂਡ ਨੂੰ ਇਸ ਹੋਣਹਾਰ ਖਿਡਾਰੀ ਉਤੇ ਮਣਾਂ ਮੂੰਹੀ ਆਸਾਂ ਹਨ। ਸ਼ਾਲਾ! ਇਹ ਨੌਜਵਾਨ ਓਲਿੰਪਕ ਦੇ ਵਿਚ ਦੇਸ਼ ਦਾ ਅਤੇ ਕੌਮ ਦਾ ਨਾਂਅ ਚਮਕਾਵੇ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ