Sunday, December 22, 2024
spot_img
spot_img
spot_img

Punjab ਖੇਡਾਂ ਵਿੱਚ ਬਹੁਤ ਅੱਗੇ, ਫਿਰ ਫੰਡ ਜਾਰੀ ਕਰਨ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਕਿਉਂ ਕਰ ਰਹੀ ਹੈ ਵਿਤਕਰਾ: Meet Hayer

ਯੈੱਸ ਪੰਜਾਬ
ਚੰਡੀਗੜ੍ਹ, 16 ਦਸੰਬਰ, 2024

Aam Aadmi Party (AAP) ਦੇ Sangrur ਤੋਂ ਸੰਸਦ ਮੈਂਬਰ Gurmeet Singh Meet Hayer ਨੇ ਸੋਮਵਾਰ ਨੂੰ ਲੋਕ ਸਭਾ ਵਿੱਚ ‘ਖੇਲੋ ਇੰਡੀਆ’ ਸਕੀਮ ਤਹਿਤ ਪੰਜਾਬ ਨੂੰ ਦਿੱਤੇ ਗਏ ਖੇਡ ਫੰਡਾਂ ਦਾ ਮੁੱਦਾ ਉਠਾਉਂਦਿਆਂ ਕੇਂਦਰ ਸਰਕਾਰ ’ਤੇ Punjab ਦੇ ਖਿਡਾਰੀਆਂ ਨਾਲ ਵਿਤਕਰਾ ਕਰਨ ਦਾ ਦੋਸ਼ ਲਾਇਆ।

Meet Hayer ਨੇ ਕਿਹਾ ਕਿ ਦੇਸ਼ ਦੇ ਕੁੱਲ ਮੈਡਲਾਂ ਵਿੱਚ Punjab ਦੇ ਖਿਡਾਰੀਆਂ ਦਾ ਸਭ ਤੋਂ ਵੱਧ 20 ਫੀਸਦੀ ਯੋਗਦਾਨ ਹੈ। ਉਲੰਪਿਕ ਤੋਂ ਲੈ ਕੇ ਸਾਰੀਆਂ ਅੰਤਰਰਾਸ਼ਟਰੀ ਖੇਡਾਂ ਤੱਕ ਹਰ ਖੇਡ ਅਤੇ ਹਰ ਸਾਲ ਪੰਜਾਬ ਦੇ ਖਿਡਾਰੀ ਦੇਸ਼ ਲਈ ਤਗਮੇ ਜਿੱਤਦੇ ਹਨ, ਪਰ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪੰਜਾਬ ਨੂੰ ਹੋਰਨਾਂ ਸੂਬਿਆਂ ਦੇ ਮੁਕਾਬਲੇ ਬਹੁਤ ਘੱਟ ਖੇਡ ਫੰਡ ਦਿੱਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਖੇਡਾਂ ਦੇ ਮਾਮਲੇ ਵਿੱਚ ਪੰਜਾਬ ਦਾ ਬਹੁਤ ਹੀ ਮਾਣਮੱਤਾ ਇਤਿਹਾਸ ਰਿਹਾ ਹੈ। ਪੰਜਾਬ ਨੇ ਦੇਸ਼ ਨੂੰ ਲਗਭਗ ਹਰ ਅੰਤਰਰਾਸ਼ਟਰੀ ਖੇਡ ਵਿੱਚ ਮਹਾਨ ਖਿਡਾਰੀ ਦਿੱਤੇ, ਜਿਨ੍ਹਾਂ ਦੇ ਰਿਕਾਰਡ ਅੱਜ ਤੱਕ ਨਹੀਂ ਟੁੱਟੇ। ਪਰ ਬੜੇ ਦੁੱਖ ਦੀ ਗੱਲ ਹੈ ਕਿ ਭਾਰਤ ਸਰਕਾਰ ਵੱਲੋਂ ‘ਖੇਲੋ ਇੰਡੀਆ’ ਸਕੀਮ ਤਹਿਤ ਰਾਜਾਂ ਨੂੰ ਜਾਰੀ ਕੀਤੇ ਫੰਡਾਂ ਵਿੱਚ ਪੰਜਾਬ ਪਹਿਲੇ 10 ਨੰਬਰਾਂ ਵਿੱਚ ਵੀ ਨਹੀਂ ਆਉਂਦਾ।

ਉਨ੍ਹਾਂ ਦੱਸਿਆ ਕਿ ਪਿਛਲੀਆਂ ਉਲੰਪਿਕ ਖੇਡਾਂ ਵਿੱਚ ਵੀ ਪੰਜਾਬ ਤੋਂ 20 ਖਿਡਾਰੀ ਗਏ ਸਨ। ਜਦੋਂ ਕਿ ਹਾਕੀ ਟੀਮ ਦੇ 10 ਖਿਡਾਰੀ ਪੰਜਾਬ ਦੇ ਸਨ ਅਤੇ ਉਹ ਹਾਕੀ ਵਿੱਚ ਭਾਰਤ ਲਈ ਤਗਮੇ ਲੈ ਕੇ ਆਏ ਸਨ। ਇਸੇ ਤਰ੍ਹਾਂ ਏਸ਼ਿਆਈ ਖੇਡਾਂ ਵਿੱਚ ਲਗਭਗ 661 ਖਿਡਾਰੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ 58 ਖਿਡਾਰੀ ਪੰਜਾਬ ਦੇ ਸਨ। ਇਸ ਵਿੱਚੋਂ ਉਹ 20 ਮੈਡਲ ਲੈ ਕੇ ਆਏ ਜੋ ਕੁੱਲ ਮੈਡਲਾਂ ਦਾ 20 ਫੀਸਦੀ ਬਣਦਾ ਹੈ।

ਮੀਤ ਹੇਅਰ ਨੇ ਕਿਹਾ ਕਿ ਇਹ ਵੱਡੀ ਗੱਲ ਹੈ ਕਿ ਪੰਜਾਬ ਦੀ ਆਬਾਦੀ ਦੇਸ਼ ਦੀ ਕੁੱਲ ਆਬਾਦੀ ਦਾ ਸਿਰਫ਼ 2 ਫ਼ੀਸਦੀ ਹੈ, ਪਰ ਮੈਡਲ 20 ਫ਼ੀਸਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੈ ਕਿ ਕੇਂਦਰ ਸਰਕਾਰ ਬਿਨਾਂ ਮੈਡਲ ਵਾਲੇ ਰਾਜਾਂ ਉੱਤਰ ਪ੍ਰਦੇਸ਼ ਅਤੇ ਗੁਜਰਾਤ ਨੂੰ 400 ਕਰੋੜ ਰੁਪਏ ਦੇ ਰਹੀ ਹੈ।

ਸਾਡੀ ਮੰਗ ਹੈ ਕਿ ‘ਖੇਲੋ ਇੰਡੀਆ’ ਸਕੀਮ ਤਹਿਤ ਪੰਜਾਬ ਨੂੰ ਉਸ ਦੇ ਪ੍ਰਦਰਸ਼ਨ ਦੇ ਹਿਸਾਬ ਨਾਲ ਫੰਡ ਦਿੱਤੇ ਜਾਣ ਤਾਂ ਜੋ ਸਾਡੇ ਖਿਡਾਰੀ ਬਿਹਤਰ ਪ੍ਰਦਰਸ਼ਨ ਕਰ ਕੇ ਦੇਸ਼ ਲਈ ਹੋਰ ਤਗਮੇ ਲਿਆ ਸਕਣ। ਮੀਤ ਹੇਅਰ ਨੇ ਕੇਂਦਰ ਸਰਕਾਰ ਤੋਂ ਫੰਡ ਅਲਾਟਮੈਂਟ ਲਈ ਨਿਰਪੱਖ ਤਰੀਕਾ ਅਪਣਾਉਣ ਦੀ ਮੰਗ ਵੀ ਕੀਤੀ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ