Tuesday, December 24, 2024
spot_img
spot_img
spot_img

ਪੰਜਾਬ ਰਾਜ ਭਵਨ ਨੇ ਪੰਜਾਬ ਅਤੇ ਚੰਡੀਗੜ੍ਹ ਸਮੇਤ 8 ਰਾਜਾਂ ਅਤੇ 7 ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਸਥਾਪਨਾ ਦਿਵਸ ਮਨਾਇਆ

ਯੈੱਸ ਪੰਜਾਬ
ਚੰਡੀਗੜ੍ਹ, 4 ਨਵੰਬਰ, 2024

ਪੰਜਾਬ ਰਾਜ ਭਵਨ ਵਿਖੇ ਅੱਜ ਪੰਜਾਬ ਅਤੇ ਚੰਡੀਗੜ੍ਹ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਹਰਿਆਣਾ, ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਤਾਮਿਲਨਾਡੂ ਅਤੇ ਯੂ.ਟੀ. ਅੰਡੇਮਾਨ ਨਿਕੋਬਾਰ ਟਾਪੂ, ਦਿੱਲੀ, ਲਕਸ਼ਦੀਪ ਅਤੇ ਪੁਡੂਚੇਰੀ ਰਾਜਾਂ ਦਾ ਸਥਾਪਨਾ ਦਿਵਸ ਵੀ ਮਨਾਇਆ ਗਿਆ।

ਇਹ ਸਮਾਗਮ ਭਾਰਤ ਸਰਕਾਰ ਦੇ “ਏਕ ਭਾਰਤ, ਸ਼੍ਰੇਸ਼ਠ ਭਾਰਤ” ਪ੍ਰੋਗਰਾਮ ਤਹਿਤ ਮਨਾਇਆ ਗਿਆ, ਜਿਸ ਦਾ ਉਦੇਸ਼ ਸਮੁੱਚੇ ਦੇਸ਼ ਵਾਸੀਆਂ ਨੂੰ ਆਪਸ ਵਿੱਚ ਜੋੜਨਾ ਹੈ। ਇਸ ਸਮਾਗਮ ਦੌਰਾਨ ਭਾਰਤ ਦੇ ਜੀਵੰਤ ਸੱਭਿਆਚਾਰਾਂ, ਵਿਭਿੰਨ ਭਾਸ਼ਾਵਾਂ, ਅਮੀਰ ਇਤਿਹਾਸ ਅਤੇ ਸਥਾਈ ਪਰੰਪਰਾਵਾਂ ਨੂੰ ਉਜਾਗਰ ਕੀਤਾ ਗਿਆ, ਜੋ ਸਾਡੇ ਰਾਸ਼ਟਰ ਦੀਆਂ ਸਮਰੱਥਾਵਾਂ ਅਤੇ ਸੰਭਾਵਨਾਵਾਂ ਨੂੰ ਦਰਸਾਉਂਦੇ ਹਨ।

ਇਸ ਮੌਕੇ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਫਾਰ ਗਰਲਜ਼-11 ਦੀਆਂ ਵਿਦਿਆਰਥਣਾਂ ਨੇ ਸ਼ਿਵ ਸਤੂਤੀ, ਗਿੱਧਾ ਅਤੇ ਲੁੱਡੀ ਪੇਸ਼ ਕੀਤੀ ਜਦਕਿ ਚੰਡੀਗੜ੍ਹ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੇ ਹਰਿਆਣਵੀ ਡਾਂਸ, ਮੋਹਿਨੀਅੱਟਮ ਅਤੇ ਭੰਗੜਾ ਪੇਸ਼ ਕੀਤਾ। ਚੰਡੀਗੜ੍ਹ ਤਾਮਿਲ ਸੰਗਮ ਦੁਆਰਾ ਭਰਤਨਾਟਿਅਮ ਅਤੇ ਤਾਮਿਲ ਲੋਕ ਨਾਚ ਅਤੇ ਕੰਨੜ ਸੰਘ ਚੰਡੀਗੜ੍ਹ ਦੁਆਰਾ ਕਰਨਾਟਕ ‘ਮਹਾਭਾਰਤ’ ਦੀ ਪੇਸ਼ਕਾਰੀ ਨੇ ਵੀ ਦਰਸ਼ਕਾਂ ਦਾ ਮਨ ਮੋਹ ਲਿਆ।

ਇਸ ਮੌਕੇ ਬੋਲਦਿਆਂ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼, ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ “ਅਨੇਕਤਾ ਵਿੱਚ ਏਕਤਾ” ਭਾਰਤ ਦੀ ਪਛਾਣ ਹੈ, ਜਿਸਨੂੰ ਆਜ਼ਾਦੀ ਸੰਘਰਸ਼ ਅਤੇ ਸੱਭਿਆਚਾਰਕ ਵਿਕਾਸ ਦੀਆਂ ਵਿਭਿੰਨ ਭਾਸ਼ਾਵਾਂ, ਸੱਭਿਆਚਾਰਾਂ, ਧਰਮਾਂ, ਅਹਿੰਸਾ ਅਤੇ ਨਿਆਂ ਦੇ ਸਿਧਾਂਤਾਂ ਦੁਆਰਾ ਸਥਾਪਤ ਕੀਤਾ ਗਿਆ ਹੈ। ਲੋਕਾਂ ਦੀ ਆਪਸੀ ਸਾਂਝ ਦੀ ਭਾਵਨਾ ਅਨੇਕਤਾ ਵਿੱਚ ਏਕਤਾ ਨੂੰ ਸਮਰੱਥ ਕਰਦੀ ਹੈ, ਜੋ ਰਾਸ਼ਟਰਵਾਦ ਦੇ ਰੂਪ ਵਿੱਚ ਸਾਹਮਣੇ ਆਉਂਦੀ ਹੈ ਅਤੇ ਇਸਨੂੰ ਭਵਿੱਖ ਵਿੱਚ ਵੀ ਅਪਣਾਏ ਰੱਖਣ ਦੀ ਲੋੜ ਹੈ।

ਸ੍ਰੀ ਕਟਾਰੀਆ ਨੇ ਦੱਸਿਆ ਕਿ ਹੁਣ ਰਾਜ ਸਥਾਪਨਾ ਦਿਵਸ ਕੌਮੀ ਤਿਉਹਾਰ ਵਾਂਗ ਹੀ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਪੰਜਾਬ ਰਾਜ ਭਵਨ ਵਿੱਚ ਰਾਜ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ, ਜੋ ਸਾਡੇ ਦੇਸ਼ ਦੇ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਵਿਕਾਸ ਦਾ ਪ੍ਰਤੀਕ ਹੈ ਜੋ ਸਾਨੂੰ ਏਕਤਾ, ਸਵੈ-ਮਾਣ ਅਤੇ ਤਰੱਕੀ ਦੇ ਰਾਹ ‘ਤੇ ਚੱਲਣ ਲਈ ਪ੍ਰੇਰਿਤ ਕਰਦਾ ਹੈ।

ਦੇਸ਼ ਦੇ ਸਾਰੇ ਰਾਜਾਂ ਦੀ ਮਹਾਨ ਸੰਸਕ੍ਰਿਤੀ ਅਤੇ ਮਿਹਨਤੀ ਲੋਕਾਂ ਨੇ ਵੱਖ-ਵੱਖ ਖੇਤਰਾਂ ਵਿੱਚ ਰਾਸ਼ਟਰੀ ਤਰੱਕੀ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਇਹ ਦੇਸ਼ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਇੱਕ ਹੈ। ਦੇਸ਼ ਲਈ ਆਪਣੀ ਜਾਨ ਕੁਰਬਾਨ ਕਰਨ ਵਾਲਾ ਕੋਈ ਵੀ ਫ਼ੌਜੀ ਪੂਰੇ ਦੇਸ਼ ਲਈਸ਼ਹੀਦ ਅਤੇ ਹੀਰੋ ਹੁੰਦਾ ਹੈ, ਭਾਵੇਂ ਉਹ ਕਿਸੇ ਵੀ ਰਾਜ ਵਿੱਚ ਪੈਦਾ ਹੋਇਆ ਹੋਵੇ। ਇਸ ਮੌਕੇ ਰਾਜਪਾਲ ਨੇ ਸਾਰਿਆਂ ਨੂੰ ਸੂਬੇ ਅਤੇ ਦੇਸ਼ ਦੀ ਤਰੱਕੀ ਲਈ ਇਕਜੁੱਟ ਹੋ ਕੇ ਕੰਮ ਕਰਨ ਲਈ ਵੀ ਪ੍ਰੇਰਿਆ।

ਇਸ ਮੌਕੇ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਕੇ ਏ ਪੀ ਸਿਨਹਾ, ਸਲਾਹਕਾਰ ਪ੍ਰਸ਼ਾਸਕ ਯੂਟੀ ਚੰਡੀਗੜ੍ਹ ਸ੍ਰੀ ਰਾਜੀਵ ਵਰਮਾ, ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ, ਰਾਜਪਾਲ ਦੇ ਏ.ਸੀ.ਐਸ. ਕੇ. ਸਿਵਾ ਪ੍ਰਸਾਦ, ਏਸੀਐਸ ਰੱਖਿਆ ਸੇਵਾਵਾਂ ਭਲਾਈ ਪੰਜਾਬ ਸ੍ਰੀ ਜੇ.ਐਮ. ਬਾਲਾਮੁਰਗਨ,

ਮੇਅਰ ਯੂਟੀ ਚੰਡੀਗੜ੍ਹ ਸ੍ਰੀ ਕੁਲਦੀਪ ਕੁਮਾਰ, ਭਾਰਤ ਦੇ ਵਧੀਕ ਸਾਲਿਸਟਰ ਜਨਰਲ ਸ੍ਰੀ ਸੱਤਿਆ ਪਾਲ ਜੈਨ, ਸਕੱਤਰ ਕਮ ਚੀਫ ਐਗਜ਼ੀਕਿਊਟਿਵ ਇੰਡੀਅਨ ਰੈੱਡ ਕਰਾਸ ਸ੍ਰੀ ਸ਼ਿਵਦੁਲਾਰ ਸਿੰਘ ਢਿੱਲੋਂ, ਸ੍ਰੀ ਮਨਦੀਪ ਸਿੰਘ ਬਰਾੜ, ਗ੍ਰਹਿ ਸਕੱਤਰ ਯੂ.ਟੀ. ਸ੍ਰੀ ਰਾਜ ਕੁਮਾਰ ਸਿੰਘ, ਆਈਜੀਪੀ ਯੂਟੀ ਸ੍ਰੀਮਤੀ ਪ੍ਰੇਰਨਾ ਪੁਰੀ, ਸਕੱਤਰ ਸਿੱਖਿਆ ਯੂ.ਟੀ. ਸ੍ਰੀ ਅਭਿਜੀਤ ਵਿਜੈ ਚੌਧਰੀ, ਸਕੱਤਰ ਵਿਜੀਲੈਂਸ ਯੂਟੀ ਸ੍ਰੀ ਹਰੀ ਕਾਲਿਕਕਟ, ਸਕੱਤਰ ਆਈ.ਟੀ. ਸ੍ਰੀ ਵਿਨੈ ਪ੍ਰਤਾਪ ਸਿੰਘ, ਡਿਪਟੀ ਕਮਿਸ਼ਨਰ ਚੰਡੀਗੜ੍ਹ ਸਮੇਤ ਚੰਡੀਗੜ੍ਹ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਹੋਰ ਅਧਿਕਾਰੀਆਂ ਸ਼ਾਮਲ ਸਨ। ਇਸ ਵਿਸ਼ੇਸ਼ ਸਮਾਗਮ ਦੀ ਵੱਖ-ਵੱਖ ਖੇਤਰਾਂ ਦੇ ਮਹਿਮਾਨਾਂ ਨੇ ਗਵਾਹੀ ਭਰੀ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ