Wednesday, January 8, 2025
spot_img
spot_img
spot_img
spot_img

Punjab Public Service Commission ਨੇ Assistant Town Planner (Group A) ਦੀਆਂ 37 ਅਸਾਮੀਆਂ ਲਈ ਨਤੀਜੇ ਐਲਾਨੇ

ਯੈੱਸ ਪੰਜਾਬ
ਪਟਿਆਲਾ, 1 ਜਨਵਰੀ, 2025

ਪੰਜਾਬ ਲੋਕ ਸੇਵਾ ਕਮਿਸ਼ਨ (PPSC) ਨੇ ਸਥਾਨਕ ਸਰਕਾਰਾਂ ਵਿਭਾਗ, Punjab ਵਿੱਚ ਸਹਾਇਕ ਟਾਊਨ ਪਲਾਨਰ (Group A) ਦੀਆਂ 37 ਅਸਾਮੀਆਂ ਲਈ ਅੰਤਿਮ ਨਤੀਜੇ ਘੋਸ਼ਿਤ ਕਰ ਦਿੱਤੇ ਹਨ। ਇਹ ਭਰਤੀਆਂ ਨਗਰ ਨਿਗਮ, ਮਿਉਂਸਪਲ ਕਮੇਟੀਆਂ, ਨਗਰ ਪੰਚਾਇਤਾਂ ਅਤੇ ਇੰਪਰੂਵਮੈਂਟ ਟਰੱਸਟਾਂ ਲਈ ਕੀਤੀਆਂ ਗਈਆਂ ਹਨ।

Punjab ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ 24 ਸਤੰਬਰ, 2023 ਨੂੰ ਲਈ ਗਈ ਸਾਂਝੀ ਲਿਖਤੀ ਪ੍ਰੀਖਿਆ ਲਈ ਕੁੱਲ 587 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ, ਜਿਸ ਤੋਂ ਬਾਅਦ 31 ਦਸੰਬਰ, 2024 ਤੋਂ 1 ਜਨਵਰੀ, 2025 ਤੱਕ ਹੋਈ ਇੰਟਰਵਿਊ ਲਈ 49 ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਸੀ।

ਸੰਯੁਕਤ ਮੈਰਿਟ ਸੂਚੀ ਅਤੇ ਸ਼੍ਰੇਣੀ ਅਨੁਸਾਰ ਮੈਰਿਟ ਸੂਚੀਆਂ ਨੂੰ PPS3 ਦੀ ਅਧਿਕਾਰਤ ਵੈੱਬਸਾਈਟ (www.ppsc.gov.in) ‘ਤੇ ਅਪਲੋਡ ਕੀਤਾ ਗਿਆ ਹੈ। ਚੇਅਰਮੈਨ ਔਲਖ ਨੇ ਦੱਸਿਆ ਕਿ ਸਾਰੀ ਭਰਤੀ ਪ੍ਰਕਿਰਿਆ ਨਿਰਪੱਖ, ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਨੇਪਰੇ ਚੜ੍ਹੀ ਹੈ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ