Saturday, October 5, 2024
spot_img
spot_img
spot_img
spot_img
spot_img

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਮਹਿਤਪੁਰ ਅਤੇ ਜਲੰਧਰ ਮੰਡੀਆਂ ਵਿੱਚ ਕੀਤੇ ਏ.ਟੀ.ਐਮਜ਼ ਦੇ ਉਦਘਾਟਨ

ਯੈੱਸ ਪੰਜਾਬ
ਐਸ.ਏ.ਐਸ.ਨਗਰ, 14 ਅਗਸਤ, 2024

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਪੰਜਾਬ ਦੀਆਂ ਮੰਡੀਆਂ ਅਤੇ ਪੇਂਡੂ ਖੇਤਰਾ ਦੇ ਵਿਕਾਸ ਪ੍ਰਤੀ ਵਚਨਬੱਧਤਾ ਦੁਹਰਾਉਂਦਿਆਂ ਹੋਇਆ ਅੱਜ ਮਾਰਕਿਟ ਕਮੇਟੀ ਮਹਿਤਪੁਰ ਅਤੇ ਜਲੰਧਰ ਵਿਖੇ ਮੰਡੀਆਂ ਵਿੱਚ ਬਣੇ ਨਵੇਂ ਏ.ਟੀ.ਐਮਜ਼. ਦਾ ਉਦਘਾਟਨ ਕੀਤਾ। ਚੇਅਰਮੈਨ ਨੇ ਕਿਹਾ ਕਿ ਕਿਸਾਨਾਂ, ਆੜ੍ਹਤੀਆਂ, ਮਜਦੂਰਾਂ ਅਤੇ ਆਮ ਜਨਤਾ ਨੂੰ ਚੰਗੀ ਸਹੂਲਤ ਦੇਣਾ ਹੀ ਸਾਡਾ ਮੁੱਖ ਮੰਤਵ ਹੈ।

ਅੱਜ ਦੇ ਤਕਨੀਕੀ ਯੁੱਗ ਵਿੱਚ ਜਿੱਥੇ ਸਾਰਿਆਂ ਨੇ ਆਪਣੇ ਆਪ ਨੂੰ ਵੀ ਆਧੁਨਿਕ ਤਕਨੀਕ ਨਾਲ ਜੋੜ ਲਿਆ ਹੈ, ਉੱਥੇ ਹੀ ਕਿਸਾਨਾਂ, ਆੜ੍ਹਤੀਆਂ, ਮਜਦੂਰਾਂ ਅਤੇ ਆਮ ਲੋਕਾਂ ਦੀ ਸਹੂਲਤ ਲਈ ਪੰਜਾਬ ਰਾਜ ਦੀਆਂ ਮੰਡੀਆਂ ਵਿੱਚ ਏ.ਟੀ.ਐਮ. ਲਗਾਏ ਜਾ ਰਹੇ ਹਨ।

ਅੱਜ ਮਾਰਕਿਟ ਕਮੇਟੀ ਮਹਿਤਪੁਰ ਅਤੇ ਜਲੰਧਰ ਵਿਖੇ ਏ.ਟੀ.ਐਮ. ਲਗਾ ਲੋਕਾਂ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਵਿੱਚ ਇੱਕ ਹੋਰ ਕਾਰਜ਼ ਜੁੜ ਗਿਆ ਹੈ। ਇਨ੍ਹਾਂ ਏ.ਟੀ.ਐਮਜ਼. ਦੀ ਸਹਾਇਤਾ ਨਾਲ ਜਿੱਥੇ ਮੰਡੀਆਂ ਵਿੱਚ ਆਉਣ ਵਾਲੇ ਲੋਕਾਂ ਨੂੰ ਖਰੀਦਦਾਰੀ ਸਮੇਂ ਪੈਸਿਆਂ ਦਾ ਲੈਣ-ਦੇਣ ਸੌਖਾ ਹੋ ਜਾਵੇਗਾ, ਉੱਥੇ ਹੀ ਇਹ ਕਿਸਾਨਾਂ, ਆੜ੍ਹਤੀਆਂ ਤੇ ਮਜਦੂਰਾਂ ਦੀ ਆਮਦਨ ਵਧਾਉਣ ਵਿੱਚ ਵੀ ਲਾਹੇਵੰਦ ਸਾਬਤ ਹੋਵੇਗਾ।

ਇਨ੍ਹਾਂ ਏ.ਟੀ.ਐਮ. ਦਾ ਜਿੱਥੇ ਸਾਰਿਆਂ ਨੂੰ ਫਾਇਦਾ ਹੋਵੇਗਾ, ਉੱਥੇ ਹੀ ਮੰਡੀ ਬੋਰਡ ਨੂੰ ਵੀ ਆਰਥਕ ਪੱਧਰ ਤੇ ਮਜਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਕੀਤੇ ਹੋਏ ਆਪਣੇ ਸਾਰੇ ਵਾਅਦੇ ਪੂਰੇ ਕਰ ਰਹੀ ਹੈ ਅਤੇ ਲੋਕਾਂ ਦੀ ਭਲਾਈ ਤੇ ਪੰਜਾਬ ਦਾ ਵਿਕਾਸ ਹੀ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਮੁੱਖ ਮਕਸਦ ਹੈ।

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਵੱਲੋਂ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਦੇ ਦੂਜੇ ਪੜਾਅ ਤਹਿਤ ਪੰਜਾਬ ਰਾਜ ਦੀਆਂ ਵੱਖ-ਵੱਖ ਮੰਡੀਆਂ ਵਿੱਚ ਬੂਟੇ ਲਗਾਏ ਗਏ।

ਇਸਦੇ ਤਹਿਤ ਮਾਰਕਿਟ ਕਮੇਟੀ ਫਿਲੌਰ, ਮਾਰਕਿਟ ਕਮੇਟੀ ਮਹਿਤਪੁਰ, ਮਾਰਕਿਟ ਕਮੇਟੀ ਜਲੰਧਰ, ਮਾਰਕਿਟ ਕਮੇਟੀ ਫਗਵਾੜਾ, ਮਾਰਕਿਟ ਕਮੇਟੀ ਬੰਗਾ ਅਤੇ ਮਾਰਕਿਟ ਕਮੇਟੀ ਨਵਾਂ ਸ਼ਹਿਰ ਵਿਖੇ ਫ਼ਲਦਾਰ, ਛਾਂਦਾਰ ਅਤੇ ਮੈਡੀਸਨ ਦੇ ਬੂਟੇ ਲਗਾਏ ਗਏ, ਜਿਨ੍ਹਾਂ ਦੀ ਸਾਂਭ-ਸੰਭਾਲ ਦੀ ਜਿੰਮੇਦਾਰੀ ਉੱਥੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੌਂਪੀ ਗਈ। ਸ. ਬਰਸਟ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਾਰੇ ਪੰਜਾਬ ਵਿੱਚ ਬੂਟੇ ਲਗਾਏ ਜਾ ਰਹੇ ਹਨ।

ਸਾਲ 2023-24 ਦੌਰਾਨ ਸ਼ਹੀਦ ਭਗਤ ਸਿੰਘ ਹਰਿਆਵਲ ਮੁਹਿੰਮ ਤਹਿਤ ਪੰਜਾਬ ਰਾਜ ਦੀਆਂ ਵੱਖ-ਵੱਖ ਮੰਡੀਆਂ ਵਿੱਚ 30 ਹਜਾਰ ਬੂਟੇ ਲਗਾਉਣ ਦੇ ਆਪਣੇ ਟੀਚੇ ਨੂੰ ਪਾਰ ਕਰਦਿਆਂ ਹੋਇਆ 33000 ਤੋਂ ਵੱਧ ਫ਼ਲਦਾਰ, ਛਾਂਦਾਰ ਅਤੇ ਮੈਡੀਸਨ ਦੇ ਪੌਦੇ ਲਗਾਏ ਗਏ ਸਨ ਅਤੇ ਇਸ ਸੀਜਨ ਵਿੱਚ 35 ਹਜਾਰ ਤੋਂ ਵੱਧ ਬੂਟੇ ਲਗਾਉਣ ਦਾ ਟੀਚਾ ਹੈ।

ਉਨ੍ਹਾਂ ਸਾਰੇ ਉੱਚ ਅਧਿਕਾਰੀਆਂ, ਕਰਮਚਾਰੀਆਂ, ਆੜ੍ਹਤੀਆਂ, ਕਿਸਾਨਾਂ ਆਦਿ ਨੂੰ ਆਪਣੇ ਆਲੇ-ਦੁਆਲੇ ਪੰਜ-ਪੰਜ ਬੂਟੇ ਲਾਜ਼ਮੀ ਲਗਾਉਣ ਅਤੇ ਆਪਣੇ ਜਨਮ ਦਿਨ ਮੌਕੇ ਦੋ-ਦੋ ਬੂਟੇ ਹੋਰ ਲਗਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਅਮਨਪਾਲ ਸਿੰਘ ਐਸ.ਡੀ.ਐਮ. ਫਿਲੋਰ, ਗੁਰਿੰਦਰ ਸਿੰਘ ਚੀਮਾ ਚੀਫ਼ ਇੰਜੀਨਿਅਰ ਪੰਜਾਬ ਮੰਡੀ ਬੋਰਡ, ਸਤਨਾਮ ਸਿੰਘ ਜਲਾਲਪੁਰ ਜਿਲਾ ਪ੍ਰਧਾਨ, ਭੈਣ ਲਲਾਨੀ ਜਿਲ੍ਹਾ ਪ੍ਰਧਾਨ, ਪਰਮਿੰਦਰ ਸਿੰਘ ਪਿੰਦਰ ਪੰਡੋਰੀ ਹਲਕਾ ਇੰਚਾਰਜ਼ ਸ਼ਾਹਕੋਟ, ਲਲਿਤ ਮੋਹਨ ਪਾਠਕ ਬੱਲੂ ਹਲਕਾ ਇੰਚਾਰਜ ਨਵਾਂ ਸ਼ਹਿਰ, ਕੁਲਜੀਤ ਸਿੰਘ ਸਰਿਹਾਲ ਹਲਕਾ ਇੰਚਾਰਜ, ਜੋਗਿੰਦਰ ਸਿੰਘ ਮਾਨ ਹਲਕਾ ਇੰਚਾਰ, ਬਲਕਾਰ ਸਿੰਘ ਚੱਟ੍ਠਾ ਚੇਅਰਮੈਨ ਮਾਰਕਿਟ ਕਮੇਟੀ ਮਹਿਤਪੁਰ,

ਰੋਸ਼ਨ ਲਾਲ ਚੇਅਰਮੈਨ ਮਾਰਕਿਟ ਕਮੇਟੀ ਫਿਲੋਰ, ਤਵਿੰਦਰ ਰਾਮ ਚੇਅਰਮੈਨ ਮਾਰਕਿਟ ਕਮੇਟੀ ਫਗਵਾੜਾ, ਗਗਨ ਅਗਨੀਹੋਤਰੀ ਚੇਅਰਮੈਨ ਮਾਰਕਿਟ ਕਮੇਟੀ ਨਵਾਂ ਸ਼ਹਿਰ, ਕਸ਼ਮੀਰ ਸਿੰਘ ਮੱਲੀ ਚੇਅਰਮੈਨ ਇੰਪਰੂਵਮੈਂਟ ਟਰਸਟ ਫਗਵਾੜਾ, ਮੁਕੇਸ਼ ਕੈਲੇ ਡੀ.ਐਮ.ਓ ਜਾਲੰਧਰ, ਰੁਪਿੰਦਰ ਮਿਨਹਾਂਸ ਡੀ.ਐਮ.ਓ. ਨਵਾਂ ਸ਼ਹਿਰ, ਅਰਵਿੰਦਰ ਸਿੰਘ ਸ਼ਾਹੀ ਡੀ.ਐਮ.ਓ., ਮੁਖਤਿਆਰ ਸਿੰਘ ਕਾਰਜਕਾਰੀ ਇੰਜੀਨਿਅਰ, ਕਪਿਲ ਤੇਹਨ ਕਲਸਟਰ ਐਚ.ਡੀ.ਐਫ.ਸੀ. ਬੈਂਕ, ਹਰਪ੍ਰੀਤ ਸਿੰਘ ਮੈਨੇਜਰ ਐਚ.ਡੀ.ਐਫ.ਸੀ. ਮਹਿਤਪੁਰ,

ਰੁਪਿੰਦਰ ਸਿੰਘ ਸਕੱਤਰ ਮਾਰਕਿਟ ਕਮੇਟੀ ਜਲੰਧਰ ਸ਼ਹਿਰ, ਦਲਬੀਰ ਸਿੰਘ ਸਕੱਤਰ ਮਾਰਕਿਟ ਕਮੇਟੀ ਫਗਵਾੜਾ, ਵਰਿੰਦਰ ਕੁਮਾਰ ਸਕੱਤਰ ਮਾਰਕਿਟ ਕਮੇਟੀ ਨਵਾਂ ਸ਼ਹਿਰ, ਤਜਿੰਦਰ ਕੁਮਾਰ ਸਕੱਤਰ ਮਾਰਕਿਟ ਕਮੇਟੀ ਮਿਹਤਪੁਰ ਤੇ ਸ਼ਾਹਕੋਟ, ਮਨਜੀਤ ਸਿੰਘ ਸਕੱਤਰ ਮਾਰਕਿਟ ਕਮੇਟੀ ਫਿਲੋਰ, ਹਰਜੋਤ ਕੌਰ ਸੀਨੀਅਰ ਲੀਡਰ, ਦਲਬੀਰ ਸਕੱਤਰ, ਜਸਵਿੰਦਰ ਸਿੰਘ, ਸੁਖਦੀਪ ਸਿੰਘ ਅਪਰ ਅਪਰਾ ਵਾਈਸ ਪ੍ਰੈਸੀਡੈਂਟ ਜਲੰਧਰ, ਪਲਵਿੰਦਰ ਨੌਰਾ, ਸੰਤੋਸ਼ ਕੁਮਾਰ ਗੋਗੀ, ਨਰੇਸ਼ ਦੱਤਾ ਪ੍ਰਧਾਨ ਆੜ੍ਹਤੀ ਐਸੋਸਿਏਸ਼ਨ ਮੰਡੀ ਲਸਾੜਾ ਮੌਜੂਦ ਰਹੇ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ