Sunday, March 23, 2025
spot_img
spot_img
spot_img

Punjab ਦੇ CM Mann ਅਤੇ ਸਪੀਕਰ Sandhwan ਵੱਲੋਂ ਰਾਜਪਾਲ Gulab Chand Kataria ਦਾ ਵਿਧਾਨ ਸਭਾ ਵਿੱਚ ਨਿੱਘਾ ਸਵਾਗਤ

ਯੈੱਸ ਪੰਜਾਬ
ਚੰਡੀਗੜ੍ਹ, 21 ਮਾਰਚ, 2025

Punjab ਦੇ ਮੁੱਖ ਮੰਤਰੀ ਸ. Bhagwant Singh Mann ਅਤੇ Punjab ਵਿਧਾਨ ਸਭਾ ਦੇ ਸਪੀਕਰ ਸ. Kultar Singh Sandhwan ਨੇ ਅੱਜ Punjab ਦੇ ਰਾਜਪਾਲ Gulab Chand Kataria ਦਾ Punjab ਵਿਧਾਨ ਸਭਾ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ। ਦੱਸਣਯੋਗ ਹੈ ਕਿ Punjab ਦੇ ਰਾਜਪਾਲ ਬਜਟ ਸੈਸ਼ਨ ਦੇ ਪਹਿਲੇ ਦਿਨ ਨੂੰ ਸੰਬੋਧਨ ਕਰਨ ਲਈ ਪੰਜਾਬ ਵਿਧਾਨ ਸਭਾ ਪਹੁੰਚੇ ਹਨ।

Punjab ਦੇ ਮੁੱਖ ਮੰਤਰੀ ਸ. Bhagwant Singh Mann ਅਤੇ Punjab ਵਿਧਾਨ ਸਭਾ ਦੇ ਸਪੀਕਰ ਸ. Kultar Singh Sandhwan ਨੇ Punjab ਦੇ ਰਾਜਪਾਲ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਇੱਕ ਗਲਾਸ ਫਰੇਮ ਵਾਲੀ ਪ੍ਰਤੀਕ੍ਰਿਤੀ ਅਤੇ ਇੱਕ ਲੋਈ ਭੇਟ ਕੀਤੀ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਉਨ੍ਹਾਂ ਦੇ ਇਸ ਨਿੱਘੇ ਸਵਾਗਤ ਤੋਂ ਬਹੁਤ ਖੁਸ਼ ਹੋਏ।

ਜ਼ਿਕਰਯੋਗ ਹੈ ਕਿ ਇਸ ਸੁਆਗਤ ਮੌਕੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ, ਪੰਜਾਬ ਦੇ ਸੰਸਦੀ ਮਾਮਲੇ ਮੰਤਰੀ ਡਾ. ਰਵਜੋਤ ਸਿੰਘ, ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਭਾਜਪਾ ਦੇ ਅਸ਼ਵਨੀ ਸ਼ਰਮਾ, ਬਹੁਜਨ ਸਮਾਜ ਪਾਰਟੀ ਦੇ ਨਛੱਤਰ ਪਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਆਲੀ ਵੀ ਹਾਜ਼ਰ ਸਨ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ