ਯੈੱਸ ਪੰਜਾਬ
ਫਰੀਦਕੋਟ, 06 ਫਰਵਰੀ, 2025
ਸ. Baljinder Singh ਜਿਲ੍ਹਾ ਖੇਡ ਅਫਸਰ ਨੇ ਦੱਸਿਆ ਹੈ ਕਿ 38ਵੀਂ ਨੈਸ਼ਨਲ ਗੇਮਜ਼ ਆਫ ਇੰਡੀਆ ਜੋ ਕਿ Uttarakhand ਵਿਖੇ ਮਿਤੀ 18-01-2025 ਤੋਂ 14-02-2025 ਤੱਕ ਕਰਵਾਈਆਂ ਜਾ ਰਹੀਆਂ ਹਨ, ਦੇ ਵਿੱਚ Punjab ਦੇ ਜਿਲ੍ਹਾ ਫਰੀਦਕੋਟਟ ਦੀਆਂ ਸ਼ੂਟਿੰਗ ਦੀਆਂ ਖਿਡਾਰਨਾਂ ਮਿਸ. Sift Kaur Samra ਨੇ 50 ਮੀਟਰ 3ਪੀ ਈਵੈਂਟ ਵਿੱਚ ਗੋਲਡ ਮੈਡਲ ਅਤੇ ਮਿਸ. Simrandeep Kaur Brar ਨੇ 25 ਮੀਟਰ ਸਪੋਰਟਸ ਪਿਸਟਲ ਈਵੇਂਟ ਵਿਚ ਸਿਲਵਰ ਮੈਡਲ ਪ੍ਰਾਪਤ ਕੀਤੇ ਹਨ।
ਉਨ੍ਹਾਂ ਦੀ ਇਸ ਪ੍ਰਾਪਤੀ ਤੇ ਜਿਲ੍ਹਾ ਖੇਡ ਅਫਸਰ ਅਤੇ ਦਫਤਰ ਦੇ ਕੋਚਿਜ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੱਤੀ ਗਈ।