ਸਿਆਸੀ ਧਿਰਾਂ ਨੇ ਕੱਲ੍ਹ ਸੀ ਕਰੀ ਬੈਠਕ,
ਸਹਿਮਤੀ ਸਾਰਿਆਂ ਨੇ ਇੱਕੋ ਕਰੀ ਭਾਈ।
ਘੜੀ ਔਕੜ ਦੀ ਜੋ ਵੀ ਸਰਕਾਰ ਕਰਦੀ,
ਹਾਮੀ ਸਾਰਿਆਂ ਉਹਦੀ ਫਿਰ ਭਰੀ ਭਾਈ।
ਮੱਤਭੇਦ ਨਾ ਕਿਸੇ ਕੋਈ ਜ਼ਾਹਰ ਕਰਿਆ,
ਕੋਈ ਵਿਰੋਧਤਾ ਮੂਹਰੇ ਨਹੀਂ ਧਰੀ ਭਾਈ।
ਸਰਕਾਰ ਭਗਤ ਨੇ ਜਿਵੇਂ ਪਰਚਾਰ ਕਰਦੇ,
ਇਹ ਵੀ ਜਾਂਦੀ ਪਰ ਮਾਰ ਨਾ ਜਰੀ ਭਾਈ।
ਅਮਨ ਭਾਰਤ ਦਾ ਰੱਖਣਾ ਕਾਇਮ ਜੇਕਰ,
ਬੋਲੀ ਇੱਕੋ ਜਿਹੀ ਬੋਲਣ ਦੀ ਲੋੜ ਭਾਈ।
ਦਾਗੇ ਜਾਂਦੇ ਜ਼ਹਿਰੀਲੇ ਕਈ ਤੀਰ ਜਿਹੜੇ,
ਲੱਭੀਏ ਇਹਦਾ ਵੀ ਕਦੀ ਤਾਂ ਤੋੜ ਭਾਈ।
-ਤੀਸ ਮਾਰ ਖਾਂ
26 ਅਪ੍ਰੈਲ, 2025