ਯੈੱਸ ਪੰਜਾਬ
ਜਲੰਧਰ, ਸਤੰਬਰ 23, 2024:
ਰਾਏਜ਼ਾਦਾ ਹੰਸਰਾਜ ਸਟੇਡੀਅਮ ਵਿਖੇ 18 ਸਤੰਬਰ ਤੋਂ ਸ਼ੁਰੂ ਹੋਇਆ ਪੀ.ਐਨ.ਬੀ. ਮੇਟ ਲਾਈਫ਼ ਪੰਜਾਬ ਓਪਨ ਬੈਡਮਿੰਟਨ ਟੂਰਨਾਮੈਂਟ ਪੂਰੀ ਸ਼ਾਨੋ-ਸ਼ੌਕਤ ਨਾਲ ਸੰਪਨ ਹੋਇਆ। ਇਸ ਟੂਰਨਾਮੈਂਟ ਵਿੰਚ ਜਲੰਧਰ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ।
ਸ਼ਹਿਰ ਦੇ ਦਾਨਿਸ਼, ਵਿਰੇਨ ਅਤੇ ਵੰਸ਼ ਨੇ ਅੰਡਰ 17,15 ਅਤੇ ਅੰਡਰ-11 ਖਿਡਾਰੀਆਂ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ ਉਥੇ ਹੀ ਲੜਕੀਆਂ ਦੇ ਅੰਡਰ-17 ਵਿੱਚ ਸਾਨੀਆਂ ਪਹਿਲੇ ਸਥਾਨ ’ਤੇ ਰਹੀ।
ਇਸ ਮੌਕੇ ਪੀ.ਐਨ.ਬੀ. ਮੈਟ ਲਾਈਫ਼ ਦੀ ਤਰਫੋਂ ਸ਼ਮੀਰ ਮਿਸ਼ਰਾ ਵਲੋਂ ਮੁੱਖ ਮਹਿਮਾਨ ਡਿਪਟੀ ਡਾਇਰੈਕਟਰ ਮਨਵਿੰਦਰ ਸਿੰਘ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ ਗਿਆ।
ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਪੰਜਾਬ ਗ੍ਰਾਮੀਣ ਬੈਂਕ ਦੇ ਚੇਅਰਮੇਨ ਗੇਜੇਂਦਰ ਕੁਮਾਰ ਨੇਗੀ, ਮਹਾਂ ਪ੍ਰਬੰਧਕ ਦੀਪਕ ਕੁਮਾਰ ਬਾਂਕਾ ਅਤੇ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਅਤੇ ਸਾਬਕਾ ਰਾਸ਼ਟਰੀ ਖਿਡਾਰੀ ਰਿਤਿਨ ਖੰਨਾ ਮੌਜੂਦ ਸਨ।
ਟਰਨਾਮੈਂਟ ਵਿੱਚ ਪੰਜਾਬ ਅਤੇ ਹੋਰਨਾਂ ਰਾਜਾਂ ਤੋਂ ਕਰੀਬ 750 ਦੇ ਕਰੀਬ ਖਿਡਾਰੀਆਂ ਵਲੋਂ ਭਾਗ ਲਿਆ ਗਿਆ। ਟੂਰਨਾਮੈਂਟ ਵਿੱਚ ਅੰਡਰ-9, 11, 13, 15 ਅਤੇ ਅੰਡਰ-17 ਉਮਰ ਵਰਗ ਦੇ ਲੜਕੇ ਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ।
ਪੀ.ਐਨ.ਬੀ. ਮੈਟ ਲਾਈਫ਼ ਦੇ ਪੰਜ ਦਿਨਾਂ ਤੱਕ ਕਰਵਾਏ ਗਏ ਟੂਰਨਾਮੈਂਟ ਦੌਰਾਨ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਦੇ ਜੇਤੂਆਂ ਨੂੰ ਡਿਪਟੀ ਡਾਇਰੈਕਟਰ ਮਨਵਿੰਦਰ ਸਿੰਘ ਵਲੋਂ 3 ਲੱਖ ਰੁਪਏ ਦੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਪਹਿਲੇ ਜੇਤੂ ਖਿਡਾਰੀ ਨੂੰ 15 ਹਜ਼ਾਰ, ਦੂਜੇ ਜੇਤੂ ਖਿਡਾਰੀ ਨੂੰ 10 ਹਜ਼ਾਰ ਅਤੇ ਰਨਰ ਅੱਪ ਸਥਾਨ ’ਤੇ ਰਹੇ ਖਿਡਾਰੀ ਨੂੰ 2500 ਰੁਪਏ ਦੇ ਨਗ਼ਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਖਿਡਾਰੀਆਂ ਨਾਲ ਰੂਬਰੂ ਹੁੰਦਿਆਂ ਡਿਪਟੀ ਡਾਇਰੈਕਟਰ ਮਨਵਿੰਦਰ ਸਿੰਘ ਨੇ ਕਿਹਾ ਕਿ ਹਰੇਕ ਖਿਡਾਰੀ ਦੀ ਸਫ਼ਲਤਾ ਦੇ ਪਿਛੇ ਉਸ ਦੇ ਪਰਿਵਾਰ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ।
ਉਨ੍ਹਾਂ ਨੇ ਮਾਤਾ-ਪਿਤਾ ਨੂੰ ਸੁਝਾਅ ਦਿੱਤਾ ਕਿ ਆਪਣੇ ਬੱਚਿਆਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰਦੇ ਰਹਿਣ ਤਾਂ ਕਿ ਬੱਚੇ ਗੈਜਟਸ ਆਦਿ ਤੋਂ ਦੂਰ ਰਹਿ ਕੇ ਸਰੀਰਿਕ ਗਤੀਵਿਧੀਆਂ ਵਿੰਚ ਸ਼ਾਮਿਲ ਹੋ ਸਕਣ।
ਉਨ੍ਹਾਂ ਨੇ ਟੂਰਨਾਮੈਂਟ ਨੂੰ ਸਫ਼ਲ ਬਣਾਉਣ ਲਈ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਟੂਰਨਾਮੈਂਟਾਂ ਨਾਲ ਬੱਚਿਆਂ ਦੇ ਅੰਦਰ ਮੁਕਾਬਲੇ ਦੀ ਭਾਵਨਾ ਹੋਰ ਵਿਕਸਿਤ ਹੁੰਦੀ ਹੈ ਅਤੇ ਉਹ ਸਿਹਤਮੰਦ ਜੀਵਨ ਸ਼ੈਲੀ ਨੂੰ ਅਪਣਾਉਂਦੇ ਹਨ। ਉਨ੍ਹਾਂ ਨੇ ਸਾਰੇ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਹੋਰ ਮਿਹਨਤ ਕਰਕੇ ਅੱਗੇ ਵੱਧ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਖੇਡ ਸਭਿਆਚਾਰ ਨੂੰ ਪੈਦਾ ਕਰਨ ਲਈ ਸੰਜੀਦਾ ਉਪਰਾਲੇ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਸੂਬੇ ਅੰਦਰ ਹਰ ਉਮਰ ਵਰਗ ਦੇ ਖਿਡਾਰੀਆਂ ਨੂੰ ਖੇਡਾਂ ਨਾਲ ਜੋੜਨ ਲਈ ਖੇਡਾਂ ਵਤਨ ਪੰਜਾਬ ਦੀਆਂ-2024 ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਖੇਡਾਂ ਸੂਬੇ ਅੰਦਰ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ।
ਇਸ ਟੂਰਨਾਮੈਂਟ ਦੌਰਾਨ ਲੜਕੀਆਂ ਦੇ ਅੰਡਰ-17 ਦੇ ਮੁਕਾਬਲੇ ਵਿੱਚ ਜਲੰਧਰ ਦੀ ਸਾਨੀਆਂ ਪਹਿਲੇ, ਫਾਜ਼ਿਲਕਾ ਦੀ ਸੇਜਲ ਕੌਰ ਦੂਜੇ ਅਤੇ ਜਲੰਧਰ ਈਸਟ ਤੋਂ ਸਿਮਰਪ੍ਰੀਤ ਕੌਰ ਅਤੇ ਹੁਸ਼ਿਆਰਪੁਰ ਦੀ ਤਵਲੀਨ ਕੌਰ ਤੀਜੇ ਸਥਾਨ ’ਤੇ ਰਹੀਆਂ।
ਇਸੇ ਤਰ੍ਹਾਂ ਲੜਕਿਆਂ ਦੇ ਅੰਡਰ 17 ਮੁਕਾਬਲਿਆਂ ਵਿੱਚ ਜਲੰਧਰ ਵੈਸਟ ਤੋਂ ਦਾਨਿਸ਼ ਭਨੋਟ ਪਹਿਲੇ, ਲੁਧਿਆਣਾ ਦੇ ਅਦਿੱਤਿਆ ਸ਼ਰਮਾ ਦੂਜੇ ਸਥਾਨ ’ਤੇ ਰਹੇ। ਇਸੇ ਤਰ੍ਹਾਂ ਜਲੰਧਰ ਈਸਟ ਤੋਂ ਗੀਤਾਂਸ਼ ਸ਼ਰਮਾ ਅਤੇ ਅਚਿੱਤ ਸ਼ਰਮਾ ਤੀਜੇ ਸਥਾਨ ’ਤੇ ਰਹੇ।
ਲੜਕੀਆਂ ਅੰਡਰ-15 ਦੇ ਮੁਕਾਬਲਿਆਂ ਵਿੱਚ ਅੰਮ੍ਰਿਤਸਰ ਦੀ ਦੀਸ਼ਿਕਾ ਸੂਰੀ ਪਹਿਲੇ ਅਤੇ ਅਰਾਧਿਆ ਸਿੰਘ ਵਲੋਂ ਦੂਜਾ ਸਥਾਨ ਹਾਸਿਲ ਕੀਤਾ ਗਿਆ। ਜਲੰਧਰ ਈਸਟ ਤੋਂ ਸਿਮਰਪ੍ਰੀਤ ਕੌਰ ਅਤੇ ਫਿਰੋਜ਼ਪੁਰ ਤੋਂ ਜਪਲੀਨ ਕੌਰ ਤੀਜੇ ਸਥਾਨ ’ਤੇ ਰਹੀਆਂ।
ਲੜਕਿਆਂ ਦੇ ਅੰਡਰ 15 ਮੁਕਾਬਿਲਆਂ ਵਿੱਚ ਜਲੰਧਰ ਈਸਟ ਤੋਂ ਵਿਰੇਨ ਸੇਠ ਅਤੇ ਜਲੰਧਰ ਵੈਸਟ ਦੇ ਜ਼ੋਰਾਵਰ ਸਿੰਘ ਦੂਜੇ ਸਥਾਨ ’ਤੇ ਰਹੇ ਉਥੇ ਹੀ ਫਾਜ਼ਿਲਕਾ ਤੋਂ ਸ਼ਿਵੇਨ ਢੀਂਗਰਾ ਅਤੇ ਜਲੰਧਰ ਈਸਟ ਤੋਂ ਕੁਮਾਰ ਸੌਰਿਆ ਖੰਨਾ ਤੀਸਰੇ ਸਥਾਨ ’ਤੇ ਰਹੇ।
ਲੜਕੀਆਂ ਦੇ ਅੰਡਰ-13 ਮੁਕਾਬਲਿਆਂ ਵਿੱਚ ਅੰਮ੍ਰਿਤਸਰ ਦੀ ਅਰਾਧਿਆ ਸਿੰਘ ਪਹਿਲੇ, ਫਿਰੋਜ਼ਪੁਰ ਦੀ ਜਪਲੀਨ ਕੌਰ ਦੂਜੇ ਅਤੇ ਜਲੰਧਰ ਤੋਂ ਸੁਵਰੇਨ ਕੌਰ ਅਤੇ ਜਲੰਧਰ ਈਸਟ ਤੋਂ ਮਨਸੀਰਤ ਕੌਰ ਤੀਜੇ ਸਥਾਨ ’ਤੇ ਰਹੀਆਂ।
ਲੜਕਿਆਂ ਦੇ ਅੰਡਰ-13 ਮੁਕਾਬਲਿਆਂ ਵਿੱਚ ਰਿਤਿਨ ਢਾਕਾ ਪਹਿਲੇ ਅਤੇ ਐਸ.ਏ.ਐਸ. ਨਗਰ ਦੇ ਵਿਹਾਨ ਕਪੂਰ ਦੂਜੇ ਸਥਾਨ ’ਤੇ ਰਹੇ ਉਥੇ ਹੀ ਜਲੰਧਰ ਈਸਟ ਤੋਂ ਜ਼ੋਰਾਵਰ ਸਿੰਘ ਅਤੇ ਜਲੰਧਰ ਵੈਸਟ ਤੋਂ ਦਿਪਾਂਸ਼ ਕੁੰਦਰਾ ਤੀਸਰੇ ਸਥਾਨ ’ਤੇ ਰਹੇ।
ਲੜਕੀਆਂ ਦੇ ਅੰਡਰ-11 ਮੁਕਾਬਲਿਆਂ ਵਿੱਚ ਆਦਿਆ ਸਿੰਘ ਮੀਨਾ ਨੇ ਪਹਿਲਾ ਅਤੇ ਐਸ.ਏ.ਐਸ.ਨਗਰ ਤੋਂ ਕੇਲਿਨ ਕੇਲਿਨ ਨੇ ਦੂਸਰਾ ਸਥਾਨ ਹਾਸਿਲ ਕੀਤਾ ਤੇ ਉਥੇ ਹੀ ਹੁਸ਼ਿਆਰਪੁਰ ਤੋਂ ਜਪਲੀਨ ਕੌਰ ਅਤੇ ਜਲੰਧਰ ਈਸਟ ਤੋਂ ਨਿਮਰਤ ਕੌਰ ਮਾਨ ਵਲੋਂ ਤੀਜਾ ਸਥਾਨ ਹਾਸਿਲ ਕੀਤਾ ਗਿਆ।
ਲੜਕਿਆਂ ਦੇ ਅੰਡਰ-11 ਮੁਕਾਬਲਿਆਂ ਵਿੱਚ ਪਹਿਲੇ ਸਥਾਨ ’ਤੇ ਬਰਨਾਲਾ ਦੇ ਯੂਵਨ ਬੰਸਲ ਅਤੇ ਦੂਜੇ ਸਥਾਨ ’ਤੇ ਹੁਸ਼ਿਆਰਪੁਰ ਦੇ ਤਵਿਸ਼ ਚੌਧਰੀ ਰਹੇ। ਇਸੇ ਤਰ੍ਹਾਂ ਫਰੈਂਕ ਅਤੇ ਅੰਸ਼ਵੀਰ ਸਿੰਘ ਖੋਸਾ ਤੀਸਰੇ ਸਥਾਨ ’ਤੇ ਰਹੇ।
ਲੜਕੀਆਂ ਦੇ ਅੰਡਰ-9 ਮੁਕਾਬਲਿਆਂ ਵਿੱਚ ਗੁਰਦਾਸਪੁਰ ਦੀ ਨਾਇਰਾ ਸ਼ਰਮਾ ਪਹਿਲੇ, ਲੁਧਿਆਣਾ ਦੀ ਅਨਿਆ ਤਿਵਾੜੀ ਦੂਜੇ ਅਤੇ ਐਸ.ਏ.ਐਸ. ਨਗਰ ਦੀ ਮਾਇਰਾ ਕਟਲਾਰੀਆ ਤੀਸਰੇ ਸਥਾਨ ’ਤੇ ਰਹੀ।
ਲੜਕਿਆਂ ਦੇ ਅੰਡਰ-9 ਮੁਕਾਬਲਿਆਂ ਵਿੱਚ ਜਲੰਧਰ ਈਸਟ ਤੋਂ ਵੰਸ਼ ਸ਼ਰਮਾ ਪਹਿਲੇ ਅਤੇ ਅੰਮ੍ਰਿਤਸਰ ਦੇ ਗਰਵ ਅਗਰਵਾਲ ਦੂਜੇ ਸਥਾਨ ’ਤੇ ਰਹੇ। ਉਥੇ ਹੀ ਗੁਰਦਾਸਪੁਰ ਤੋਂ ਜਸਨੂਰ ਸਿੰਘ ਅਤੇ ਲੁਧਿਆਣਾ ਤੋਂ ਮਾਹਿਰ ਤੀਸਰੇ ਸਥਾਨ ’ਤੇ ਰਹੇ।