Saturday, October 5, 2024
spot_img
spot_img
spot_img
spot_img
spot_img

ਗੁਰਸ਼ਰਨ ਭਾਅ ਜੀ ਦੀ ਜੀਵਨ ਸਾਥਣ ਕੈਲਾਸ਼ ਕੌਰ ਚੱਲ ਵੱਸੇ, ਦੇਸ਼ ਭਗਤ ਯਾਦਗਾਰ ਹਾਲ ਵੱਲੋਂ ਸੋਗ ਦਾ ਪ੍ਰਗਟਾਵਾ

ਯੈੱਸ ਪੰਜਾਬ
ਜਲੰਧਰ, 5 ਅਕਤੂਬਰ, 2024

ਇਨਕਲਾਬੀ ਰੰਗ ਮੰਚ ਦੇ ਸ਼੍ਰੋਮਣੀ ਨਾਟਕਕਾਰ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਮਰਹੂਮ ਗੁਰਸ਼ਰਨ ਸਿੰਘ ਦੀ ਜੀਵਨ ਸਾਥਣ ਅਤੇ ਲੋਕ-ਪੱਖੀ ਰੰਗ ਮੰਚ ਦੇ ਅਦਾਕਾਰ ਸ੍ਰੀਮਤੀ ਕੈਲਾਸ਼ ਕੌਰ ਦੇ ਸਦੀਵੀ ਵਿਛੋੜੇ ’ਤੇ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ’ਚ ਦੇਸ਼ ਭਗਤ ਯਾਦਗਾਰ ਕਮੇਟੀ ਦੀ ਤਰਫ਼ੋਂ ਗਹਿਰੇ ਸ਼ੋਕ ਦਾ ਇਜ਼ਹਾਰ ਕਰਦਿਆਂ ਕਮੇਟੀ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਲੋਕ ਸਰੋਕਾਰਾਂ, ਲੋਕ ਪੀੜਾ ਅਤੇ ਲੋਕ-ਮੁਕਤੀ ਨਾਲ ਜੁੜੇ ਰੰਗ ਮੰਚ ਲਈ ਪੂਰਾ ਪਰਿਵਾਰ ਸਮਾਜ ਲੇਖੇ ਲਾਉਣ ਵਾਲੀ ਅਦਬੀ ਸਖ਼ਸ਼ੀਅਤ ਨੂੰ ਕਮੇਟੀ ਦਾ ਵਡੇਰਾ ਪਰਿਵਾਰ ਅਦਬ ਸਹਿਤ ਸਿਜਦਾ ਕਰਦਾ ਹੈ।

ਚੇਤੇ ਰਹੇ ਕਿ ਉਹਨਾਂ ਨੇ ਬੀਤੀ ਰਾਤ ਦਿੱਲੀ ਵਿਖੇ ਆਪਣੀ ਧੀ ਡਾ. ਨਵਸ਼ਰਨ ਅਤੇ ਪੁੱਤਾਂ ਤੋਂ ਪਿਆਰੇ ਜੁਆਈ ਪ੍ਰੋ. ਅਤੁਲ ਸੂਦ ਕੋਲ ਅੰਤਿਮ ਸਾਹ ਲਏ ਅਤੇ ਅੱਜ ਉਹਨਾਂ ਨੂੰ ਬੇਹੱਦ ਮਾਣ ਸਨਮਾਨ ਨਾਲ ਪਰਿਵਾਰ, ਸਾਕ-ਸਬੰਧੀਆਂ ਅਤੇ ਸੰਗੀ ਸਾਥੀਆਂ ਵੱਲੋਂ ਦਿੱਲੀ ਵਿਖੇ ਹੀ ਅੰਤਿਮ ਵਿਦਾਇਗੀ ਦਿੱਤੀ ਗਈ।

ਸ਼ੋਕ ਪ੍ਰਗਟਾਵੇ ਮੌਕੇ ਕਮੇਟੀ ਆਗੂਆਂ ਨੇ ਸ੍ਰੀਮਤੀ ਕੈਲਾਸ਼ ਕੌਰ ਦੇ ਜ਼ਿੰਦਗੀ ਭਰ ਦੇ ਰੰਗ ਮੰਚੀ ਸਫ਼ਰ ’ਤੇ ਮਾਣ ਕਰਦਿਆਂ ਕਿਹਾ ਕਿ ਉਹਨਾਂ ਦੀ ਪ੍ਰੇਰਨਾ ਸਦਕਾ ਸੈਂਕੜੇ ਹੀ ਨੌਜਵਾਨ ਮੁੰਡੇ-ਕੁੜੀਆਂ ਨੇ ਰੰਗ ਮੰਚ ਰਾਹੀਂ ਸਮਾਜ ਵਿੱਚ ਪਸਰੇ ਹਨੇਰੇ ਨੂੰ ਦੂਰ ਕਰਨ ਲਈ ਕਿਰਨਾਂ ਦਾ ਕਾਫ਼ਲਾ ਬਣਨ ਦਾ ਯਤਨ ਕੀਤਾ।

ਕਮੇਟੀ ਆਗੂਆਂ ਨੇ ਸ੍ਰੀਮਤੀ ਕੈਲਾਸ਼ ਕੌਰ ਦੇ ਹਵਾਲੇ ਨਾਲ ਦੱਸਿਆ ਕਿ ਉਹਨਾਂ ਦੀਆਂ ਅਸਥੀਆਂ ਹੁਸੈਨੀਵਾਲਾ ਵਿਖੇ ਸਤਲੁਜ ਕੰਢੇ ਜਲ ਪ੍ਰਵਾਹ ਕੀਤੀਆਂ ਜਾਣਗੀਆਂ ਅਤੇ ਉਹਨਾਂ ਦੇ ਜੀਵਨ ਸਫ਼ਰ ਬਾਰੇ ਗੰਭੀਰ ਵਿਚਾਰਾਂ ਕਰਨ ਲਈ ਭਵਿੱਖ਼ ’ਚ ਵਿਚਾਰ ਕੇ ਸਮਾਗਮ ਕੀਤਾ ਜਾਏਗਾ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ