Monday, October 7, 2024
spot_img
spot_img
spot_img
spot_img
spot_img

ਅਮਰੀਕਾ ਵਿੱਚ ਜਹਾਜ਼ ਹਾਦਸਾ: ਇੱਕ ਸੰਗੀਤ ਗਰੁੱਪ ਦੇ 3 ਮੈਂਬਰਾਂ ਸਮੇਤ 7 ਮੌਤਾਂ, ਪਾਇਲਟ ਤੇ ਉਸਦੀ ਪਤਨੀ ਵੀ ਮ੍ਰਿਤਕਾਂ ਵਿੱਚ ਸ਼ਾਮਲ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਜੁਲਾਈ 31, 2024:

ਅਮਰੀਕਾ ਵਿਚ ਗਿਲੇਟ, ਵਾਇਓਮਿੰਗ, ਨੇੜੇ ਤਬਾਹ ਹੋਏ ਇਕ ਜਹਾਜ਼ ਵਿਚ ਸਵਾਰ ਐਟਲਾਂਟਾ ਗੋਸਪਲ ਗਰੁੱਪ ”ਦ ਨੈਲਨਜ” ਦੇ 3 ਮੈਂਬਰਾਂ ਸਮੇਤ 7 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ।

ਮਿਊਜ਼ਕ ਮੈਨੇਜਮੈਂਟ ਗਰੁੱਪ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਇਹ ਹਾਦਸਾ ਉਸ ਸਮੇ ਵਾਪਰਿਆ ਜਦੋਂ ਬਹੁਤ ਹੀ ਪਿਆਰਾ ਗੋਸਪਲ ਸੰਗੀਤ ਪਰਿਵਾਰ ਅਲਾਸਕਾ ਵਿਚ ਆਪਣੇ ਘਰ ਪਰਤ ਰਿਹਾ ਸੀ।

ਮ੍ਰਿਤਕਾਂ ਦੀ ਪਛਾਣ ਜੈਸਨ , ਕੈਲੀ ਨੈਲਨ ਕਲਾਰਕ, ਅੰਬਰ, ਨਾਥਨ ਕਿਸਟਲਰ ਤੇ ਉਨਾਂ ਦੇ ਸਹਾਇਕ ਮੈਲੋਡੀ ਹੋਜ਼ਜ ਵਜੋਂ ਹੋਈ ਹੈ।

ਬਿਆਨ ਵਿਚ ਹੋਰ ਕਿਹਾ ਗਿਆ ਹੈ ਕਿ ਹਾਦਸੇ ਵਿਚ ਜਾਨ ਗਵਾਉਣ ਵਾਲਿਆਂ ਵਿਚ ਪਾਇਲਟ ਲੈਰੀ ਹੇਨੀ ਤੇ ਉਸ ਦੀ ਪਤਨੀ ਮੇਲੀਸਾ ਵੀ ਸ਼ਾਮਿਲ ਹੈ।

ਮੈਨੇਜਮੈਂਟ ਗਰੁੱਪ ਨੇ ਕਿਹਾ ਹੈ ਕਿ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਹਾਦਸੇ ਦੀ ਜਾਂਚ ਕਰ ਰਿਹਾ  ਹੈ ਤੇ ਹਾਦਸੇ ਦੇ ਪੂਰੇ ਵੇਰਵੇ ਬਾਰੇ ਅਜੇ ਪਤਾ ਨਹੀਂ ਲੱਗਾ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ