ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਅਕਤੂਬਰ 27, 2024:
ਅਮਰੀਕਾ ਦੇ ਪੈਨਸਿਲਵਾਨੀਆ ਰਾਜ ਵਿਚ ਦਿਵਾਲੀ ਵਾਲੇ ਦਿਨ ਸਰਕਾਰੀ ਛੁੱਟੀ ਰਹੇਗੀ। ਇਸ ਸਬੰਧੀ ਬਿੱਲ ਉਪਰ ਗਵਰਨਰ ਜੋਸ਼ ਸ਼ਪੀਰੋ ਨੇ ਸਹੀ ਪਾਈ।
ਇਸ ਮੌਕੇ ਗਵਰਨਰ ਨੇ ਕਿਹਾ ਕਿ ਇਸ ਬਿੱਲ ਨੂੰ ਕਨੂੰਨ ਵਿਚ ਬਦਲਕੇ ਅਸੀਂ ਨਾ ਕੇਵਲ ਦਿਵਾਲੀ ਦੀ ਮਹੱਤਤਾ ਨੂੰ ਮਾਨਤਾ ਦਿੱਤੀ ਹੈ ਬਲਕਿ ਅਮੀਰ ਸਭਿਆਚਾਰ ਵਿਰਾਸਤ ਤੇ ਏਸ਼ੀਆਈ ਅਮਰੀਕੀ ਭਾਈਚਾਰੇ ਵੱਲੋਂ ਪੈਨਸਿਲਵਾਨੀਆ ਵਿਚ ਪਾਏ ਯੋਗਦਾਨ ਨੂੰ ਵੀ ਪ੍ਰਵਾਨ ਕੀਤਾ ਹੈ।
ਉਨਾਂ ਕਿਹਾ ਕਿ ਦਿਵਾਲੀ ਦਾ ਤਿਓਹਾਰ ਹਨੇਰੇ ਉਪਰ ਰੋਸ਼ਨੀ, ਅਗਿਆਨਤਾ ਉਪਰ ਗਿਆਨ ਤੇ ਨਿਰਾਸ਼ਾ ਉਪਰ ਆਸ ਦੀ ਜਿੱਤ ਦਾ ਪ੍ਰਤੀਕ ਹੈ।
ਗਵਰਨਰ ਨੇ ਹੋਰ ਕਿਹਾ ਕਿ ਪੈਨਸਿਲਵਾਨੀਆ ਆਪਣੀ ਭਿੰਨਤਾ ਕਾਰਨ ਮਜ਼ਬੂਤ ਹੈ ਤੇ ਦਿਵਾਲੀ ਦੀ ਸਰਕਾਰੀ ਛੁੱਟੀ ਇਸ ਮਜ਼ਬੂਤੀ, ਸਨਮਾਨ ਤੇ ਏਕਤਾ ਦਾ ਪ੍ਰਤੀਕ ਹੈ ਜਿਸ ਦਾ ਆਨੰਦ ਅਸੀਂ ਇਸ ਰਾਜ ਵਿਚ ਮਾਣ ਰਹੇ ਹਾਂ।
ਉਨਾਂ ਕਿਹਾ ਕਿ ਅੱਜ ਅਸੀਂ ਇਕ ਵਾਰ ਫਿਰ ਰਵਾਇਤਾਂ ਤੇ ਸਭਿਆਚਾਰ ਪ੍ਰਤੀ ਆਪਣੇ ਸੰਕਲਪ ਉਪਰ ਮੋਹਰ ਲਾਈ ਹੈ ਜਿਸ ਸਦਕਾ ਸਾਡਾ ਰਾਜ ਸ਼ਕਤੀਸ਼ਾਲੀ ਤੇ ਗਤੀਸ਼ੀਲ ਹੈ।