ਯੈੱਸ ਪੰਜਾਬ
ਫਗਵਾੜਾ, ਸਤੰਬਰ 28, 2024:
ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਹਿੱਤ ਨਗਰ ਨਿਗਮ, ਫਗਵਾੜਾ ਵਿਖੇ ਮੈਡਮ ਨਵਪ੍ਰੀਤ ਕੌੋਰ ਬੱਲ ਨੇ ਬਤੌਰ ਕਮਿਸ਼ਨਰ, ਨਗਰ ਨਿਗਮ, ਫਗਵਾੜਾ ਦਾ ਅਹੁਦਾ ਸੰਭਾਲ ਲਿਆ ਹੈ।
ਪੱਤਰਕਾਰਾਂ ਨਾਲ ਗੱਲ—ਬਾਤ ਕਰਦੇ ਹੋਏ ਮੈਡਮ ਬੱਲ ਨੇ ਕਿਹਾ ਕਿ ਬਤੌਰ ਕਮਿਸ਼ਨਰ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ਤੇ ਕਰਨਾ ਉਨ੍ਹਾਂ ਦੀ ਪ੍ਰਾਥਮਿਕਤਾ ਹੈ।
ਉਨ੍ਹਾਂ ਕਿਹਾ ਅਸੀਂ ਸਮੁੱਚੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ਼ਹਿਰ ਦੀ ਹਰ ਸਮੱਸਿਆ ਦਾ ਹੱਲ ਕਰਨ ਦਾ ਯਤਨ ਕਰਾਂਗੇ। ਇਸ ਮੌਕੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਨੂੰ ਸਾਫ—ਸੁਥਰਾ ਰੱਖਣ ਵਿੱਚ ਸ਼ਹਿਰ ਵਾਸੀ ਆਪਣਾ ਸਹਿਯੋਗ ਦੇਣ।
ਇਸ ਮੌਕੇ ਉਨ੍ਹਾਂ ਦੇ ਬਤੌਰ ਕਮਿਸ਼ਨਰ ਅਹੁਦਾ ਸੰਭਾਲਣ ਤੇ ਸਮੂਹ ਨਿਗਮ ਅਧਿਕਾਰੀਆਂ ਰਜਿੰਦਰ ਚੋਪੜਾ, ਵਿਜੈ ਕੁਮਾਰ, ਵਿਨਾਇਕ ਕੁਮਾਰ, ਰਵਿੰਦਰ ਸਿੰਘ ਕਲਸੀ, ਬਲਬੀਰ ਸਿੰਘ ਪੀ.ਏ., ਗੁਰਪ੍ਰੀਤ ਸਿੰਘ, ਰਾਜ ਕੁਮਾਰ, ਤਰਨਪਾਲ ਸਿੰਘ, ਰਾਕੇਸ਼ ਕੁਮਾਰ, ਕੰਵਰਪਾਲ ਸਿੰਘ, ਦਵਿੰਦਰਪਾਲ ਸਿੰਘ, ਹਰਪ੍ਰੀਤ ਸਿੰਘ, ਨਿਰਦੋਸ਼ ਕੁਮਾਰ, ਵਿਨੈ ਕੁਮਾਰ, ਸੁਰੇਸ਼ ਕੁਮਾਰ, ਹਿਤੇਸ਼ ਸ਼ਰਮਾ, ਨਾਮਦੇਵ, ਜਤਿੰਦਰ ਵਿੱਜ, ਅਜੈ ਕੁਮਾਰ, ਰੋਸ਼ਨ ਲਾਲ, ਕੁਲਵੰਤ ਰਾਏ, ਜ਼ੋਗਰਾਜ, ਸੰਨੀ ਅਤੇ ਪੱਪੂ ਵੱਲੋਂ ਸਵਾਗਤ ਕੀਤਾ ਗਿਆ।