ਯੈੱਸ ਪੰਜਾਬ
ਲੁਧਿਆਣਾ, 18 ਨਵੰਬਰ, 2024
ਪੀ.ਏ.ਯੂ. ਦੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੇ ਪ੍ਰੋਫੈਸਰ ਡਾ. ਆਰ ਕੇ ਦੂਬੇ ਨੂੰ ਬੀਤੇ ਦਿਨੀਂ ਲੋਟਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਇਹ ਸਨਮਾਨ ਉਹਨਾਂ ਨੂੰ ਆਈ ਏ ਆਰ ਆਈ ਪੂਸਾ ਨਵੀਂ ਦਿੱਲੀ ਅਤੇ ਸਜਾਵਟੀ ਬਾਗਬਾਨੀ ਬਾਰੇ ਭਾਰਤੀ ਸੁਸਾਇਟੀ ਵੱਲੋਂ ਮਹਾਰਾਣਾ ਪ੍ਰਤਾਪ ਬਾਗਬਾਨੀ ਯੂਨੀਵਰਸਿਟੀ ਕਰਨਾਲ ਵਿਖੇ ਆਯੋਜਿਤ ਦੋ ਰੋਜ਼ਾ ਰਾਸ਼ਟਰੀ ਕਾਨਫਰੰਸ ਦੌਰਾਨ ਪ੍ਰਦਾਨ ਕੀਤਾ ਗਿਆ।
ਇਸ ਸਨਮਾਨ ਪਿੱਛੇ ਡਾ. ਦੂਬੇ ਵੱਲੋਂ ਵਿਸ਼ੇਸ਼ ਤੌਰ ਤੇ ਲੈਂਡਸਕੇਪਿੰਗ ਦੇ ਖੇਤਰ ਵਿਚ ਪਾਏ ਉੱਘੇ ਯੋਗਦਾਨ ਨੂੰ ਧਿਆਨ ਵਿਚ ਰੱਖਿਆ ਗਿਆ। 2017 ਵਿਚ ਉਪਰੋਕਤ ਸੁਸਾਇਟੀ ਨੇ ਉਹਨਾਂ ਨੂੰ ਆਈ ਐੱਸ ਓ ਐੱਚ ਫੈਲੋਸ਼ਿਪ ਨਾਲ ਨਿਵਾਜਿਆ ਸੀ੍ਟ ਇਸੇ ਕਾਨਫਰੰਸ ਵਿਚ ਉਹਨਾਂ ਦੇ ਤਿੰਨ ਪੋਸਟ ਗ੍ਰੈਜੂਏਟ ਵਿਦਿਆਰਥੀ ਪੇਪਰ ਅਤੇ ਪੋਸਟਰ ਪੇਸ਼ਕਾਰੀਆਂ ਵਿਚ ਸਿਖਰਲੇ ਸਥਾਨਾਂ ਤੇ ਕਾਬਜ ਹੋਏ।
ਪਿਛਲੇ 20 ਸਾਲਾਂ ਤੋਂ ਡਾ. ਦੂਬੇ ਨੇ ਖੋਜ, ਪਸਾਰ ਅਤੇ ਅਧਿਆਪਨ ਦੇ ਖੇਤਰ ਵਿਚ ਜ਼ਿਕਰਯੋਗ ਕਾਰਜ ਕੀਤਾ ਹੈ। 250 ਤੋਂ ਵਧੇਰੇ ਪ੍ਰਕਾਸ਼ਨਾਵਾਂ ਉਹਨਾਂ ਦੇ ਖਾਤੇ ਵਿਚ ਹਨ ਜਿਨ੍ਹਾਂ ਵਿਚ 85 ਖੋਜ ਪੇਪਰ, 2 ਕਿਤਾਬਾਂ, 20 ਕਿਤਾਬਾਂ ਦੇ ਅਧਿਆਇ, 2 ਅਧਿਆਪਨ ਮੈਨੂਅਲ, 22 ਪਸਾਰ ਬੁਲਿਟਨ ਅਤੇ 37 ਪਸਾਰ ਲੇਖ ਸ਼ਾਮਿਲ ਹਨ੍ਟ 31 ਐੱਮ ਐੱਸ ਸੀ ਅਤੇ 9 ਪੀ ਐੱਚ ਡੀ ਵਿਦਿਆਰਥੀ ਉਹਨਾਂ ਦੀ ਨਿਗਰਾਨੀ ਹੇਠ ਉਹ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ 7 ਐਡਹਾਕ ਪ੍ਰੋਜੈਕਟਾਂ ਦਾ ਹਿੱਸਾ ਰਹੇ ਅਤੇ ਉਹਨਾਂ ਨੇ 145 ਪਸਾਰ ਭਾਸ਼ਣ ਵੱਖ-ਵੱਖ ਮਾਧਿਅਮਾਂ ਰਾਹੀਂ ਦਿੱਤੇ।
ਫੁੱਲਾਂ ਦੀ ਦੋ ਕਿਸਮਾਂ ਅਤੇ 6 ਉਤਪਾਦਨ ਤਕਨੀਕਾਂ ਦੇ ਵਿਕਾਸ ਨਾਲ ਉਹਨਾ ਦਾ ਨਾਮ ਜੁੜਿਆ। 2021-22 ਵਿਚ ਅਗਾਂਹਵਧੂ ਬਾਗਬਾਨੀ ਕਾਨਫਰੰਸ ਦੌਰਾਨ ਉਹਨਾਂ ਨੂੰ ਅਧਿਆਪਨ ਦੇ ਖੇਤਰ ਵਿਚ ਵਿਸ਼ੇਸ਼ਤਾ ਪੁਰਸਕਾਰ ਨਾਲ ਨਿਵਾਜਿਆ ਗਿਆ।
ਉਹਨਾਂ ਨੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਭਾਰਤ ਸਰਕਾਰ ਲਈ ਪ੍ਰਸਾਰ ਵਿਗਿਆਨ ਡਵੀਜ਼ਨ ਵਾਸਤੇ ਦੋ ਡਾਕੂਮੈਂਟਰੀਆਂ ਵਿਸ਼ੇਸ਼ ਪ੍ਰੋਜੈਕਟ ਤਹਿਤ ਬਣਾਈਆ। 5 ਪੇਸ਼ੇਵਰ ਸੁਸਾਇਟੀਆਂ ਅਤੇ ਸੰਪਾਦਕੀ ਬੋਰਡ ਮੈਂਬਰਾਂ ਨਾਲ ਵੀ ਉਹ ਉਮਰ ਭਰ ਵਾਸਤੇ ਜੁੜੇ ਹੋਏ ਹਨ।
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਅਤੇ ਬਾਗਬਾਨੀ ਕਾਲਜ ਦੇ ਡੀਨ ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਡਾ. ਦੂਬੇ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ।