ਯੈੱਸ ਪੰਜਾਬ
ਲੁਧਿਆਣਾ, 11 ਨਵੰਬਰ, 2024
ਪੀ.ਏ.ਯੂ. ਦੇ ਜੁਆਲੋਜੀ ਵਿਭਾਗ ਵਿਚ ਪੀ ਐੱਚ ਡੀ ਦੀ ਖੋਜਾਰਥੀ ਡਿੰਪਲ ਮੰਡਲਾ ਨੂੰ ਬੀਤੇ ਦਿਨੀਂ ਰਾਸ਼ਟਰੀ ਕਾਨਫਰੰਸ ਵਿਚ ਪੋਸਟਰ ਪੇਸ਼ ਕਰਨ ਲਈ ਸਰਵੋਤਮ ਇਨਾਮ ਮਿਲਿਆ। ਇਹ ਰਾਸ਼ਟਰੀ ਕਾਨਫਰੰਸ ਪੰਜਾਬ ਯੂਨੀਵਰਸਿਟੀ ਚੰਡੀਗੜ ਵਿਚ ਵਿਕਸਿਤ ਭਾਰਤ ਲਈ ਦੇਸੀ ਤਕਨਾਲੋਜੀਆਂ ਵਿਸ਼ੇ ਤੇ ਕਰਵਾਈ ਗਈ ਸੀ। ਉਹਨਾਂ ਨੇ ਚੂਹਿਆਂ ਦੀ ਰੋਕਥਾਮ ਲਈ ਮੌਜੂਦ ਜੈਵਿਕ ਤਰੀਕਿਆਂ ਬਾਰੇ ਆਪਣਾ ਪੇਪਰ ਪੇਸ਼ ਕੀਤਾ੍ਟ ਜਿਸ ਵਰਗ ਵਿਚ ਕੁਮਾਰੀ ਡਿੰਪਲ ਨੇ ਇਨਾਮ ਜਿੱਤਿਆ ਉਸ ਵਿਚ 95 ਹੋਰ ਪੋਸਟਰ ਪੇਸ਼ ਕੀਤੇ ਗਏ ਸਨ।
ਇਥ ਜ਼ਿਕਰਯੋਗ ਹੈ ਕਿ ਚੂਹਿਆਂ ਸੰਬੰਧੀ ਪ੍ਰਮੁੱਖ ਵਿਗਿਆਨੀ ਡਾ. ਨੀਨਾ ਸਿੰਗਲਾ ਦੀ ਨਿਗਰਾਨੀ ਹੇਠ ਪੀ ਐੱਚ ਡੀ ਕਰਨ ਵਾਲੇ ਕੁਮਾਰੀ ਡਿੰਪਲ ਨੇ ਇਹਨਾਂ ਖਤਰਨਾਕ ਜੀਵਾਂ ਦੀ ਰੋਕਥਾਮ ਲਈ ਤਕਨਾਲੋਜੀਆਂ ਦੇ ਵਿਕਾਸ ਵਿਚ ਭਰਪੂਰ ਯੋਗਦਾਨ ਪਾਇਆ ਹੈ। ਉਹਨਾਂ ਦੇ ਸਹਿ ਨਿਗਰਾਨ ਨੈਨੋ ਤਕਨਾਲੋਜੀ ਮਾਹਿਰ ਡਾ. ਅਨੂ ਕਾਲੀਆ ਹਨ।
ਪੀ.ਏ.ਯੂ.ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਜੁਆਲੋਜੀ ਵਿਭਾਗ ਦੇ ਮੁਖੀ ਡਾ. ਤੇਜਦੀਪ ਕਲੇਰ ਨੇ ਕੁਮਾਰੀ ਡਿੰਪਲ ਅਤੇ ਉਸਦੇ ਨਿਗਰਾਨ ਅਧਿਆਪਕਾ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।