Tuesday, January 14, 2025
spot_img
spot_img
spot_img
spot_img

ਸਾਂਝੇ ਸਿੱਖਿਆ ਕੇਂਦਰ ਦੀ ਸਥਾਪਨਾ ਲਈ PAU ਅਤੇ TAFE ਨੇ ਸਮਝੌਤਾ ਕੀਤਾ

ਯੈੱਸ ਪੰਜਾਬ
ਲੁਧਿਆਣਾ, 21 ਅਗਸਤ, 2024

ਪੀ ਏ ਯੂ ਨੇ ਖੇਤੀ ਮਸ਼ੀਨਰੀ ਦੇ ਪ੍ਰਮੁੱਖ ਸੰਸਥਾਨ ਟਰੈਕਟਰ ਅਤੇ ਫਾਰਮ ਉਪਕਰਣ ਲਿਮਟਿਡ, ਚੰਨਈ ਨਾਲ ਸਮਝੌਤੇ ਉੱਪਰ ਸਹੀ ਪਾਈ। ਡਾ. ਰਿਸ਼ੀ ਪਾਲ ਸਿੰਘ, ਆਈ ਏ ਐੱਸ, ਰਜਿਸਟਰਾਰ ਅਤੇ ਡਾ. ਗੌਰਵਸੂਦ, ਟੈਫੇ ਦੇ ਸੀਨੀਅਰ ਮੀਤ ਪ੍ਰਧਾਨ ਨੇ ਆਪੋ-ਆਪਣੇ ਸੰਗਠਨਾਂ ਦੀ ਤਰਫੋਂ ਸਮਝੌਤੇ ਦੀਆਂ ਸ਼ਰਤਾਂ ਉੱਪਰ ਸਹੀ ਪਾਈ। ਇਹ ਸਮਝੌਤਾ ਦੋਵਾਂ ਸੰਸਥਾਵਾਂ ਵਲੋਂ ਸਾਂਝੇ ਸਿੱਖਿਆ ਕੇਂਦਰ ਦੀ ਸਥਾਪਨਾ ਲਈ ਕੀਤਾ ਗਿਆ ਹੈ।

ਵਾਈਸ ਚਾਂਸਲਰ ਡਾ: ਸਤਿਬੀਰ ਸਿੰਘ ਗੋਸਲ ਨੇ ਪੀਏਯੂ-ਟੈਫੇ ਲਰਨਿੰਗ ਸੈਂਟਰ (ਐਡਵਾਂਸ ਫਾਰਮ ਮਸ਼ੀਨਰੀ) ਦੇ ਸਹਿਯੋਗ ਲਈ ਟੈਫੇ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਕੇਂਦਰ ਵਿਦਿਆਰਥੀਆਂ ਅਤੇ ਮਾਹਿਰਾਂ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਨੇ ਆਧੁਨਿਕ ਮਸ਼ੀਨਰੀ ਦੇ ਨਿਰਮਾਣ ਲਈ ਅਜਿਹੇ ਸਮਝੌਤੇ ਬੜੇ ਜ਼ਰੂਰੀ ਹਨ। ਇਨ੍ਹਾਂ ਨਾਲ ਦੋਵਾਂ ਸੰਸਥਾਵਾਂ ਨੂੰ ਲੋੜੀਂਦੀ ਸਹਾਇਤਾ ਅਤੇ ਸਹਿਯੋਗ ਹਾਸਿਲ ਹੋਵੇਗਾ।

ਰਜਿਸਟਰਾਰ ਡਾ. ਰਿਸ਼ੀ ਪਾਲ ਸਿੰਘ, ਆਈ.ਏ.ਐਸ. ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਦੋਵਾਂ ਸੰਸਥਾਵਾਂ ਨੂੰ ਇਸ ਦਾ ਲਾਭ ਮਿਲੇਗਾ ਅਤੇ ਇਹ ਸਮਝੌਤਾ ਪੰਜ ਸਾਲਾਂ ਦੀ ਮਿਆਦ ਲਈ ਕੀਤਾ ਗਿਆ ਹੈ। ਟੈਫੇ ਦੇ ਸੀਨੀਅਰ ਮੀਤ ਪ੍ਰਧਾਨ, ਗੌਰਵ ਸੂਦ ਨੇ ਕਿਹਾ ਕਿ ਪੀਏਯੂ ਦੇਸ਼ ਦੀ ਪ੍ਰਮੁੱਖ ਸੰਸਥਾ ਹੈ। ਇਸ ਸੰਸਥਾ ਨੇ ਹਰੀ ਕ੍ਰਾਂਤੀ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਉਨ੍ਹਾਂ ਦੱਸਿਆ ਕਿ ਪੀਏਯੂ ਦੇ ਸਾਬਕਾ ਵਿਦਿਆਰਥੀ ਉਦਯੋਗ ਵਿੱਚ ਮਹੱਤਵਪੂਰਨ ਅਹੁਦਿਆਂ ‘ਤੇ ਹਨ। ਇਸ ਸੰਸਥਾ ਨਾਲ ਕੰਮ ਕਰਨਾ ਬੜਾ ਵਿਲੱਖਣ ਅਨੁਭਵ ਹੋਵੇਗਾ।

ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ ਮਨਜੀਤ ਸਿੰਘ ਨੇ ਦੱਸਿਆ ਕਿ ਇਹ ਸੰਸਥਾਵਾਂ ਨਾਲ ਇਸ ਤਰ੍ਹਾਂ ਦਾ ਤੀਜਾ ਸਮਝੌਤਾ ਹੈ। ਇਹ ਸਮਝੌਤਾ ਵਿਦਿਆਰਥੀਆਂ ਲਈ ਲਾਹੇਵੰਦ ਹੋਵੇਗਾ ਅਤੇ ਉਨ੍ਹਾਂ ਨੂੰ ਨਵੀਨ ਮਸ਼ੀਨਰੀ ਪ੍ਰਤੀ ਜਾਗਰੂਕ ਕਰਨ ਅਤੇ ਰੁਜ਼ਗਾਰ ਦੇ ਮੌਕਿਆਂ ਵਿੱਚ ਵੀ ਸਹਿਯੋਗ ਕਰੇਗਾ।

ਡਾ. ਮਹੇਸ਼ ਕੁਮਾਰ ਨਾਰੰਗ, ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਮੁਖੀ ਨੇ ਕਿਹਾ ਕਿ ਦੋਵੇਂ ਸੰਸਥਾਵਾਂ ਇੱਕ ਯੋਜਨਾਬੱਧ ਸਿੱਖਿਆ ਕੇਂਦਰ ਬਣਾਉਣ ਲਈ ਸਹਿਮਤ ਹੋਈਆਂ ਹਨ। ਦੋਵਾਂ ਸੰਸਥਾਵਾਂ ਕੋਲ ਸਮਝੌਤੇ ਦੇ ਨਿਯਮਾਂ ਅਤੇ ਸ਼ਰਤਾਂ ਦੇ ਅਨੁਸਾਰ ਵਿਸ਼ੇਸ਼ ਵਿਸ਼ਿਆਂ ‘ਤੇ ਤਜਰਬੇਕਾਰ ਮਾਹਿਰ ਹਨ। ਸਮਝੌਤੇ ਅਨੁਸਾਰ ਫੈਕਲਟੀ / ਵਿਦਵਾਨਾਂ / ਪੇਸ਼ੇਵਰਾਂ ਦੇ ਦੌਰੇ / ਵਿਸ਼ੇਸ਼ ਭਾਸ਼ਣਾਂ ਦੁਆਰਾ ਉਦਯੋਗਕ ਵਿਚਾਰ ਚਰਚਾ ਦਾ ਮੌਕਾ ਬਣੇਗਾ। ਉਤਪਾਦਨ ਅਤੇ ਉਤਪਾਦਕਤਾ ਨੂੰ ਵਧਾਉਣ ਲਈ ਵਿਸਤਾਰ ਕਾਰਜਕਰਤਾਵਾਂ ਅਤੇ ਕਿਸਾਨਾਂ ਦੀ ਅਗਾਊਂ ਸਿਖਲਾਈ ਦੁਆਰਾ ਅਪਣਾਉਣ ਲਈ ਨਵੇਂ ਮੇਲ ਖਾਂਦੇ ਖੇਤੀ ਉਪਕਰਣ/ਤਕਨਾਲੋਜੀ ਵਿਕਸਿਤ ਹੋ ਸਕਣਗੇ।

ਡਾ. ਵਿਸ਼ਾਲ ਬੈਕਟਰ, ਐਸੋਸੀਏਟ ਡਾਇਰੈਕਟਰ (ਸੰਸਥਾਗਤ ਲਿੰਕੇਜ) ਨੇ ਕਿਹਾ ਕਿ ਇਹ ਸਮਝੌਤਾ ਦੋਵਾਂ ਧਿਰਾਂ ਲਈ ਆਪਣੇ ਤਜਰਬੇ ਸਾਂਝੇ ਕਰਨ ਦਾ ਮੰਚ ਹੈ।

ਇਸ ਮੌਕੇ ਸ਼੍ਰੀ ਸੰਜੇ ਵਿਜ, ਸ਼. ਨਿਤਿਨ ਪਾਟਿਲ, ਹੈੱਡ (ਸੇਲਜ਼), ਵਿਸ਼ਾਲ ਮਾਹਲੀ ਅਤੇ ਟੈਫੇ ਦੇ ਮਾਰਕੀਟਿੰਗ ਐਗਜ਼ੀਕਿਊਟਿਵ ਸ਼੍ਰੀਮਤੀ ਗੌਰੀ ਸ਼ੰਕਰ ਵੀ ਮੌਜੂਦ ਰਹੇ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ