ਯੈੱਸ ਪੰਜਾਬ
ਲੁਧਿਆਣਾ, 13 ਜਨਵਰੀ, 2025
Punjab ਐਗਰੀਕਲਚਰਲ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਵੱਲੋਂ Punjabi ਦੇ ਯੁੱਗ ਕਵੀ Dr Surjit Patar ਦੀ ਯਾਦ ਵਿਚ ‘ਲਫ਼ਜ਼ਾਂ ਦੀ ਦਰਗਾਹ’ ਸਮਾਗਮ 14 ਜਨਵਰੀ ਦਿਨ ਮੰਗਲਵਾਰ ਨੂੰ ਸ਼ਾਮ 3 ਵਜੇ ਵਿਦਿਆਰਥੀ ਭਵਨ ਵਿਖੇ ਹੋਵੇਗਾ।
PAU ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਸਰਪ੍ਰਸਤੀ ਵਿਚ ਹੋ ਰਿਹਾ ਇਹ ਸਮਾਗਮ ਡਾ. ਪਾਤਰ ਦੇ ਜਨਮਦਿਨ ਨੂੰ ਸਮਰਪਿਤ ਹੋਵੇਗਾ।
PAU ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਕਿਹਾ ਕਿ ਡਾ. ਸੁਰਜੀਤ ਪਾਤਰ ਨੇ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਇਸ ਯੂਨੀਵਰਸਿਟੀ ਵਿਚ ਪੜ੍ਹਾਇਆ ਅਤੇ ਉਹਨਾਂ ਦੀ ਸਿਰਜਣ ਪ੍ਰਕਿਰਿਆ ਵਿਚ ਇਸ ਯੂਨੀਵਰਸਿਟੀ ਦੇ ਖੁਸ਼ ਗਵਾਰ ਮਾਹੌਲ ਦਾ ਵੱਡਾ ਯੋਗਦਾਨ ਹੈ।
ਪੀ.ਏ.ਯੂ. ਦੇ ਐਸੋਸੀਏਟ ਡਾਇਰੈਕਟਰ (ਕਲਚਰ) ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਇਸ ਸਮਾਗਮ ਵਿਚ ਪੀ.ਏ.ਯੂ. ਦੇ ਅਧਿਆਪਕ ਅਤੇ ਵਿਦਿਆਰਥੀਆਂ ਤੋਂ ਇਲਾਵਾ ਉੱਘੇ ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਵੀ ਸ਼ਾਮਿਲ ਹੋਣਗੇ। ਉਹਨਾਂ ਇਸ ਸਮਾਗਮ ਲਈ ਡਾ. ਪਾਤਰ ਨੂੰ ਚਾਹੁਣ ਵਾਲੇ ਸਾਹਿਤ ਰਸੀਆ ਨੂੰ ਸਮਾਗਮ ਵਿਚ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ।